Site icon Sikh Siyasat News

ਇਟਲੀ ਦੀ ਯੂਨੀਵਰਸਿਟੀ ਵਿੱਚ ਸਿੱਖ ਧਰਮ ਬਾਰੇ ਦਿੱਤੀ ਜਾਣਕਾਰੀ

ਵੀਨਸ, ਇਟਲੀ (14 ਜਨਵਰੀ, 2016): ਕੋਈ ਵੀ ਧਰਮ,  ਫਿਲਸਫਾ, ਵਿਚਾਰਧਾਰਾ ਜਾ ਸੱਭਿਆਚਾਰ ਭਾਂਵੇ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਜਿੰਨਾ ਚਿਰ ਉਸਦਾ ਪ੍ਰਚਾਰ ਨਹੀ ਕੀਤਾ ਜਾਂਦਾ, ਉਨ੍ਹਾਂ ਚਿਰ ਸੰਸਾਰ ਦੇ ਲੋਕਾਂ ਨੂੰ ਉਸ ਬਾਰੇ ਪਤਾ ਨਹੀਂ ਲੱਗ ਸਕਦਾ।

ਇਟਲੀ ਵਿੱਚ ਦਸਤਾਰ ਸਜਾਉਣ ਦੀ ਸਿਖਲਾਈ ਦੇਣ ਵਾਲੇ ਉੱਘੇ ਨੌਜਵਾਨ ਹਰਪ੍ਰੀਤ ਸਿੰਘ ਸੈਣੀ ਦੁਆਰਾ ਯੂਨੀਵਰਸਿਟੀ ‘ਚ ਹਾਜ਼ਰ ਬੁੱਧੀਜੀਵੀਆਂ ਤੇ ਪ੍ਰੋਫੈਸਰਾਂ ਨੂੰ ਸਿੱਖ ਧਰਮ ਦੇ ਮੂਲ ਸਿਧਾਂਤਾ, ਸਿੱਖ ਇਤਿਹਾਸ ਤੇ ਪੰਥ ਦੀਆਂ ਮੌਜੂਦਾ ਪ੍ਰਾਪਤੀਆਂ ਤੇ ਪ੍ਰਸਿਥਿਤੀਆਂ ਤੋਂ ਜਾਣੂ ਕਰਵਾਇਆ ਗਿਆ ।

ਇਟਲੀ ਦੀ ਯੂਨੀਵਰਸਿਟੀ ਵਿੱਚ ਸਿੱਖ ਧਰਮ ਬਾਰੇ ਦਿੱਤੀ ਜਾਣਕਾਰੀ

ਇਟਲੀ ਦੇ ਬਾਰੀ ਜ਼ਿਲ੍ਹੇ ਦੇ ਸ਼ਹਿਰ ਬਰਲੈਤਾ ਸਥਿਤ ਯੂਨੀਵਰਸਿਟੀ ‘ਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਇਟਾਲੀਅਨ ਲੋਕਾਂ ਨੂੰ ਸਿੱਖ ਧਰਮ ਤੇ ਦਸਤਾਰ ਸਜਾਉਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ।

ਸਿੱਖ ਧਰਮ ਬਾਰੇ ਜਾਣ ਕੇ ਇਹ ਇਟਾਲੀਅਨ ਬੁੱਧੀਜੀਵੀ ਲੋਕ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਏ । ਹਰਪ੍ਰੀਤ ਸਿੰਘ ਦੁਆਰਾ ਦਸਤਾਰ ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ ਗਿਆ ਤੇ ਕੁਝ ਇਟਾਲੀਅਨਾਂ ਦੇ ਸਿਰਾਂ ‘ਤੇ ਦਸਤਾਰ ਸਜਾ ਕੇ ਉਨ੍ਹਾਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਗਈ ।

ਇਸ ਮੌਕੇ ਸਿੱਖੀ ਸੇਵਾ ਸੁਸਾਇਟੀ ਇਟਲੀ ਦੁਆਰਾ ਇਤਾਲਵੀ ਭਾਸ਼ਾ ਵਿਚ ਪ੍ਰਕਾਸ਼ਿਤ ਸਿੱਖੀ ਇਤਿਹਾਸ ਸਬੰਧੀ ਲਿਟਰੇਚਰ ਵੀ ਵੰਡਿਆ ਗਿਆ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version