Sikhs and the Lessons of History in Today's Unstable World – Speech by Parmjeet Singh Gazi

ਵੀਡੀਓ

ਬਦਲ ਰਹੇ ਹਾਲਾਤਾਂ ਵਿਚ ਬਿਹਤਰ ਭਵਿੱਖ ਲਈ ਸਿੱਖਾਂ ਨੂੰ ਇਤਿਹਾਸ ਤੋਂ ਕੀ ਸਬਕ ਮਿਲਦੇ ਹਨ? ਪਰਮਜੀਤ ਸਿੰਘ ਗਾਜ਼ੀ ਦੀ ਤਕਰੀਰ

By ਸਿੱਖ ਸਿਆਸਤ ਬਿਊਰੋ

June 26, 2025

ਸੰਸਾਰ ਦੇ ਹਾਲਾਤ ਬੜੀ ਤੇਜੀ ਨਾਲ ਬਦਲ ਰਹੇ ਹਨ। ਇੰਡੀਆ-ਪਾਕਿਸਤਾਨ ਦਰਮਿਆਨ ਹਾਲ ਵਿਚ ਹੀ ਹੋਈ ਹਵਾਈ ਲੜਾਈ ਨੇ ਦੱਖਣੀ ਏਸ਼ੀਆ ਦੇ ਸੁਰੱਖਿਆ ਸਮੀਕਰਣ ਬਦਲ ਦਿੱਤੇ ਹਨ ਜਿਹਨਾ ਦਾ ਪੰਜਾਬ ਅਤੇ ਸਿੱਖਾਂ ਉੱਤੇ ਅਸਰ ਪੈ ਰਿਹਾ ਹੈ। ਪੱਛਮੀ ਏਸ਼ੀਆ ਵਿਚ ਇਜ਼ਰਾਈਲ ਅਤੇ ਈਰਾਨ ਦੀ ਜੰਗ ਨੇ ਸੰਸਾਰ ਦੇ ਹਾਲਾਤ ਵਿਚਲੀ ਅਸਥਿਰਤਾ ਨੂੰ ਹੋਰ ਵਧਾ ਦਿੱਤਾ ਹੈ। ਅਜਿਹੇ ਵਿਚ ਸਿੱਖਾਂ ਦੇ ਵਿਚਾਰਨ ਵਾਲਾ ਮਸਲਾ ਇਹ ਹੈ ਕਿ ਇਹਨਾ ਬਦਲ ਰਹੇ ਹਾਲਾਤਾਂ ਵਿਚ ਕਿਵੇਂ ਅੱਗੇ ਵਧਿਆ ਜਾਵੇ।

8 ਜੂਨ 2025 ਨੂੰ ਭਵਾਨੀਗੜ੍ਹ ਨੇੜੇ ਇਕ ਗੁਰਮਤਿ ਸਾਮਗਮ ਦੌਰਾਨ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਘੱਲਘਾਰਾ ਜੂਨ ’84 ਦੇ ਘਟਨਾਕ੍ਰਮ ਦੇ ਹਵਾਲੇ ਨਾਲ ਕਿਹਾ ਕਿ ਇਤਿਹਾਸ ਭਵਿੱਖ ਲਈ ਸਬਕ ਸਿੱਖਣ ਅਤੇ ਪ੍ਰੇਰਣਾ ਲੈਣ ਲਈ ਪੜਿਆ-ਸੁਣਿਆ ਜਾਂਦਾ ਹੈ। ਸਾਨੂੰ ਘੱਲੂਘਾਰੇ ਦੇ ਇਤਿਹਾਸ ਤੋਂ ਅੱਜ ਦੇ ਹਾਲਾਤ ਵਿਚ ਸਿੱਖਣਯੋਗ ਸਬਕ ਗ੍ਰਹਿਣ ਕਰਨ ਬਾਰੇ ਵਿਚਾਰ-ਵਟਾਂਦਰਾ ਕਰਨ ਦੀ ਲੋੜ ਹੈ।

ਪਰਮਜੀਤ ਸਿੰਘ ਗਾਜ਼ੀ ਨੇ ਆਪਣੇ ਵਖਿਆਨ ਵਿਚ ਇਸ ਨੁਕਤੇ ਬਾਰੇ ਆਪਣਾ ਵਿਸ਼ਲੇਸ਼ਣ ਸਾਂਝਾ ਕੀਤਾ ਹੈ। ਇਹ ਵਖਿਆਨ ਆਪ ਸੁਣ ਕੇ ਅਗਾਂਹ ਸਾਂਝਾ ਕਰ ਦਿਓ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: