ਪੰਥ ਸੇਵਕ ਸਖਸ਼ੀਅਤ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿਚ ਸਲਾਨਾ ਗੁਰਮਤਿ ਸਮਾਗਮ 2 ਅਕਤੂਬਰ 2024 ਨੂੰ ਉਹਨਾ ਦੇ ਜੱਦੀ ਪਿੰਡ ਠਰੂਆ (ਨੇੜੇ ਖਨੌਰੀ ਤੋਂ ਕੈਥਲ ਮਾਰਗ) ਵਿਖੇ ਹੋਵੇਗਾ।
ਗੁਰਮੁਖੀ ਟਕਸਾਲ (ਪਟਿਆਲਾ) ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਲੁਧਿਆਣਾ) ਵੱਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ 'ਗੁਰਿਆਈ ਪੁਰਬ' ਨੂੰ ਸਮਰਪਿਤ 'ਗੁਰਮੁਖੀ ਦਿਵਸ' ਨੂੰ ਮੁੱਖ ਰੱਖਦੇ ਹੋਏ, ਕਾਰ ਸੇਵਾ ਖਡੂਰ ਸਾਹਿਬ ਦੇ ਸਹਿਯੋਗ ਨਾਲ ਸ੍ਰੀ ਖਡੂਰ ਸਾਹਿਬ ਵਿਖੇ ਦੋ-ਰੋਜ਼ਾ ਕਾਰਜਸ਼ਾਲਾ ਕਰਵਾਈ ਗਈ। ਇਸ ਮੌਕੇ ਸਗਾਮਗ ਦਾ ਆਗਾਜ਼ ਬਾਬਾ ਸੇਵਾ ਸਿੰਘ, ਕਾਰ ਸੇਵਾ ਖਡੂਰ ਸਾਹਿਬ ਵੱਲੋਂ ਅਸੀਸ ਦੇ ਸ਼ਬਦ ਸਾਂਝੇ ਕਰਨ ਨਾਲ ਹੋਇਆ।
ਤੀਜੇ ਘੱਲੂਘਾਰੇ, ਜੂਨ 1984 ਵਿੱਚ ਇੰਡੀਆ ਦੀ ਫੌਜ ਵੱਲੋਂ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਵਿੱਚ ਸਿੱਖ ਵਸੋਂ ਵਾਲੇ ਇਲਾਕਿਆਂ ਦੀ ਘੇਰਾਬੰਦੀ ਕਰਕੇ 70 ਤੋਂ ਵੱਧ ਗੁਰਦੁਆਰਾ ਸਾਹਿਬਾਨ ਉੱਪਰ ਕੀਤੇ ਗਏ ਫੌਜੀ ਹਮਲਿਆਂ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪੰਥ ਸੇਵਕ ਜਥਾ ਮਾਝਾ ਵੱਲੋਂ 8 ਜੂਨ 2024 ਨੂੰ ਇੱਕ ਗੁਰਮਤਿ ਸਮਾਗਮ ਕਰਵਾਇਆ ਗਿਆ।
ਸਰਦਾਰ ਤਾਰਾ ਸਿੰਘ ਜੀ ਘੇਬਾ ਮਿਸਲ ਡੱਲੇਵਾਲੀਆ ਦੀ ਯਾਦ ਵਿੱਚ ਪਹਿਲਾ ਵਿਰਸਾ ਸੰਭਾਲ਼ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਰਾਹੋਂ ਵਿਖੇ ਕਰਵਾਇਆ ਗਿਆ।
ਗੁਰਦੁਆਰਾ ਨਾਨਕਸਰ ਸਾਹਿਬ ਧੂਰੀ ਵਿਖੇ 4 ਨਵੰਬਰ 2023 , ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਤੋਂ ਨਵੰਬਰ 1984 ਸਿੱਖ ਨਸਲਕੁਸੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਕੀਤਾ ਜਾ ਰਿਹਾ ਹੈ।
ਸਰਦਾਰ ਤਾਰਾ ਸਿੰਘ ਘੇਬਾ ਮਿਸਲ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 'ਸਰਦਾਰ ਤਾਰਾ ਸਿੰਘ ਘੇਬਾ ਮਿਸਲ ਡੱਲੇਵਾਲੀਆ ਯਾਦਗਾਰੀ ਸਭਾ" ਵੱਲੋਂ 28 ਅਕਤੂਬਰ 2023, ਦਿਨ ਸ਼ਨੀਵਾਰ ਸ਼ਾਮੀ 6 ਵਜੇ ਤੋਂ 9.30 ਵਜੇ ਤੱਕ , ਗੁਰਦੁਆਰਾ ਸਿੰਘ ਸਭਾ, ਅੱਡਾ ਲਾਰੀਆਂ, ਰਾਹੋਂ ਵਿਖੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
ਖਾਲਸਾ ਪੰਥ ਦੇ ਸਿੱਦਕੀ ਅਤੇ ਅਣਥੱਕ ਸੇਵਾਦਾਰ ਗੁਰਪੁਰਵਾਸੀ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਨਿੱਘੀ ਯਾਦ ਵਿੱਚ 1 ਅਕਤੂਬਰ 2023, ਦਿਨ ਐਤਵਾਰ ਸਵੇਰੇ 10 ਵਜੇ, ਗੁਰਦੁਆਰਾ ਸਾਹਿਬ ਪਿੰਡ ਠਰੂਆ (ਖਨੌਰੀ ਤੋਂ ਕੈਥਲ ਰੋਡ ਤੇ) ਵਿਖੇ ਗੁਰ ਸੰਗਤ ਤੇ ਖਾਲਸਾ ਪੰਥ ਦੇ ਸੇਵਾਦਾਰਾਂ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
ਸਿੱਖ ਜਥਾ ਮਾਲਵਾ ਵਲੋਂ ਸਿੱਖ ਜੋੜ ਮੇਲਿਆਂ ਦੀ ਰਵਾਇਤ ਅਨੁਸਾਰ ਗੁਰਮਤਿ ਵਿਚਾਰਾਂ ਕਰਨ ਅਤੇ ਪ੍ਰਭੂ ਜਸ ਵਿੱਚ ਜੁੜਨ ਲਈ ਗੁਰਮਤਿ ਸਮਾਗਮ ਉਲੀਕਿਆ ਗਿਆ ਹੈ।
ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ 13 ਮਈ,2023, ਦਿਨ ਸ਼ਨੀਵਾਰ, ਸਵੇਰੇ 10 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਮੰਜੀ ਸਾਹਿਬ ਪਾ. 9 ਬੰਗ ਰੋਡ, ਨਵਾਂਸ਼ਹਿਰ ਵਿਖੇ ਕਰਵਾਇਆ ਜਾ ਰਿਹਾ ਹੈ।
ਬਾਬਾ ਨਾਮਦੇਵ ਨਗਰ ਘੁਮਾਣ ਗੁਰਦੁਆਰਾ ਤਪਿਆਣਾ ਸਾਹਿਬ (ਘੁਮਾਣ, ਨੰਗਲ, ਪੰਡੋਰੀ) ਵਿਖੇ 25 ਮਾਰਚ 2023 ਸ਼ਨੀਵਾਰ ਸ਼ਾਮ 6:30 ਤੋਂ 9:00 ਵਜੇ ਤੱਕ ਤੀਸਰਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
Next Page »