ਸਿੱਖ ਖਬਰਾਂ

“ਗੁਰਸੰਗਤਿ ਅਤੇ ਗੁਰਦੁਆਰਾ ਪ੍ਰਬੰਧ” ਵਿਸ਼ੇ ਉਪਰ ਗੁਰਮਤਿ ਸਮਾਗਮ 25 ਮਾਰਚ ਨੂੰ

March 23, 2023 | By

ਚੰਡੀਗੜ੍ਹ :- ਪੰਥ ਸੇਵਕ ਜਥਾ ਮਾਝਾ ਵਲੋਂ ਇਲਾਕਾ ਸ੍ਰੀ ਹਰਿਗੋਬਿੰਦਪੁਰ (ਜਿਲ੍ਹਾ ਗੁਰਦਾਸਪੁਰ) ਵਿਚ “ਗੁਰਸੰਗਤਿ ਅਤੇ ਗੁਰਦੁਆਰਾ ਪ੍ਰਬੰਧ” ਵਿਸ਼ੇ ਉਪਰ ਲੜੀਵਾਰ ਸਮਾਗਮ ਕੀਤੇ ਜਾ ਰਹੇ ਹਨ। ਗੁਰਮਤਿ ਅਨੁਸਾਰ ਗੁਰਦੁਆਰਾ ਪ੍ਰਬੰਧ ਕਿਵੇਂ ਦਾ ਹੋਵੇ? ਅਤੇ ਉਸ ਪ੍ਰਬੰਧ ਨੂੰ ਗੁਰਸੰਗਤਿ ਹੀ ਕਿਵੇਂ ਗੁਰਮਤਿ ਅਨੁਸਾਰ ਚਲਾ ਸਕਦੀ ਹੈ? ਗੁਰਸੰਗਤਿ ਵਿਚ ਕਿਸ ਤਰ੍ਹਾਂ ਦੇ ਜੀਵਨ ਕਿਰਦਾਰ ਵਾਲੀਆਂ ਸ਼ਖਸੀਅਤਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ? ਜਿਨ੍ਹਾਂ ਨੇ ਸਾਡੇ ਗੁਰ ਅਸਥਾਨਾਂ ਦੇ ਪ੍ਰਬੰਧ ਗੁਰਮਤਿ ਅਨੁਸਾਰ ਚਲਾਉਣੇ ਹਨ।
ਇਹਨਾਂ ਵਿਸ਼ਿਆਂ ਉਪਰ ਵਿਸਥਾਰ ਨਾਲ ਚਰਚਾ ਕਰਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਬਾਬਾ ਨਾਮਦੇਵ ਨਗਰ ਘੁਮਾਣ ਗੁਰਦੁਆਰਾ ਤਪਿਆਣਾ ਸਾਹਿਬ (ਘੁਮਾਣ, ਨੰਗਲ, ਪੰਡੋਰੀ) ਵਿਖੇ 25 ਮਾਰਚ 2023 ਸ਼ਨੀਵਾਰ ਸ਼ਾਮ 6:30 ਤੋਂ 9:00 ਵਜੇ ਤੱਕ ਤੀਸਰਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਗਈ ਹੈ
ਇਸ ਮੋਕੇ ਗਿਆਨੀ ਗੁਰਵਿੰਦਰ ਸਿੰਘ ਨੰਗਲੀ (ਪਰਚਾਰਕ), ਡਾ. ਕੰਵਲਜੀਤ ਸਿੰਘ (ਪ੍ਰੋ, ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ), ਜਥੇਦਾਰ ਸਤਨਾਮ ਸਿੰਘ ਸਮਸਾ (ਪੰਥ ਸੇਵਕ ਜਥਾ ਮਾਝਾ), ਭਾਈ ਮਹਿਕਦੀਪ ਸਿੰਘ ਉਧੋਨੰਗਲ (ਪੰਥ ਸੇਵਕ ਜਥਾ ਮਾਝਾ) ਅਤੇ ਭਾਈ ਸੁਖਦੀਪ ਸਿੰਘ ਮੀਕੇ (ਪੰਥ ਸੇਵਕ ਜਥਾ ਮਾਝਾ) ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਉਣਗੇ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,