Tag Archive "sikhs-in-punjab"

Sikhs and the Lessons of History in Today's Unstable World – Speech by Parmjeet Singh Gazi

ਬਦਲ ਰਹੇ ਹਾਲਾਤਾਂ ਵਿਚ ਬਿਹਤਰ ਭਵਿੱਖ ਲਈ ਸਿੱਖਾਂ ਨੂੰ ਇਤਿਹਾਸ ਤੋਂ ਕੀ ਸਬਕ ਮਿਲਦੇ ਹਨ? ਪਰਮਜੀਤ ਸਿੰਘ ਗਾਜ਼ੀ ਦੀ ਤਕਰੀਰ

ਸੰਸਾਰ ਦੇ ਹਾਲਾਤ ਬੜੀ ਤੇਜੀ ਨਾਲ ਬਦਲ ਰਹੇ ਹਨ। ਇੰਡੀਆ-ਪਾਕਿਸਤਾਨ ਦਰਮਿਆਨ ਹਾਲ ਵਿਚ ਹੀ ਹੋਈ ਹਵਾਈ ਲੜਾਈ ਨੇ ਦੱਖਣੀ ਏਸ਼ੀਆ ਦੇ ਸੁਰੱਖਿਆ ਸਮੀਕਰਣ ਬਦਲ ਦਿੱਤੇ ਹਨ ਜਿਹਨਾ ਦਾ ਪੰਜਾਬ ਅਤੇ ਸਿੱਖਾਂ ਉੱਤੇ ਅਸਰ ਪੈ ਰਿਹਾ ਹੈ।

Interview with Parmjeet Singh Gazi

ਭਾਰਤ ਵੱਲੋਂ ਹੁਣ ਸ਼ਹਿਰੀ ਜੰਗੀ ਅਭਿਆਸ ਕਿਉਂ ਕੀਤੇ ਜਾ ਰਹੇ ਹਨ? ਕੀ ਚੀਨ ਪਾਕਿਸਤਾਨ ਦੀ ਮਦਦ ਕਰ ਰਿਹੈ? ਸਿੱਖ ਕੀ ਕਰਨ?

ਭਾਰਤ ਤੇ ਪਾਕਿਸਤਾਨ-ਚੀਨ ਦਰਮਿਆਨ ਉੱਭਰ ਰਹੇ ਨਵੇਂ ਸੁਰੱਖਿਆ ਸਮੀਕਰਣਾਂ ਅਤੇ ਇਹਨਾ ਦੇ ਪੰਜਾਬ ਤੇ ਸਿੱਖਾਂ ਉੱਤੇ ਪੈਣ ਵਾਲੇ ਅਸਰ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਗੱਲਬਾਤ ਕੀਤੀ ਗਈ ਹੈ।

Speech of Dr. Sewak Singh at Jaga Ram Tirath Mansa

ਘੱਲੂਘਾਰਾ ’84 ਤੋਂ ਬਾਅਦ ਕੀ ਕੁਝ ਬਦਲਿਆ ਗਿਆ: ਡਾ. ਸੇਵਕ ਸਿੰਘ ਦਾ ਜਗ੍ਹਾ ਰਾਮ ਤੀਰਥ (ਮਾਨਸਾ) ਵਿਖੇ ਵਖਿਆਨ

ਮਾਨਸਾ ਜਿਲ੍ਹੇ ਦੇ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਹੋਏ ਇਕ ਸਮਾਗਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਸੇਵਕ ਸਿੰਘ ਨੇ ਇਸ ਗੱਲ ਉੱਤੇ ਚਾਨਣਾ ਪਾਇਆ ਕਿ ਘੱਲੂਘਾਰਾ '84 ਤੋਂ ਬਾਅਦ ਹਕੂਮਤਾਂ ਵੱਲੋਂ ਕੀ ਕੁਝ ਅਤੇ ਕਿਵੇਂ ਬਦਲਿਆ ਗਿਆ।

The Untold Story of an Akali Warrior of Our Times – Remembering Bhai Charanjit Singh Talwandi

ਬੇਪਰਵਾਹ ਅਕਾਲੀ ਯੌਧੇ ਦੀਆਂ ਯਾਦਾਂ: ਭਾਈ ਚਰਨਜੀਤ ਸਿੰਘ ਤਲਵੰਡੀ ਨੂੰ ਯਾਦ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ ਦਾ ਵਖਿਆਨ

2 ਜੂਨ 2025 ਨੂੰ ਪਿੰਡ ਤਲਵੰਡੀ ਰਾਏ ਵਿਖੇ ਭਾਈ ਚਰਨਜੀਤ ਸਿੰਘ ਜੀ ਦੀ ਯਾਦ ਵਿਚ ਹੋਏ ਇਕ ਸਾਮਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਪੰਥ ਸੇਵਕ ਸਖਸ਼ੀਅਤ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਭਾਈ ਚਰਨਜੀਤ ਸਿੰਘ ਜੀ ਦੀ ਸਖਸ਼ੀਅਤ ਬਾਰੇ ਵਿਚਾਰ ਸਾਂਝੇ ਕੀਤੇ ਗਏ।

Speech of Bhai Mandhir Singh at Ayali Kalan, Ludhiana

ਤੇਜੀ ਨਾਲ ਬਦਲ ਰਹੇ ਦੱਖਣੀ ਏਸ਼ੀਆ ਦੇ ਹਾਲਾਤ: ਸਿੱਖ ਕੀ ਕਰਨ? ਭਾਈ ਮਨਧੀਰ ਸਿੰਘ ਦਾ ਇਆਲੀ ਕਲਾਂ ਵਿਖੇ ਵਖਿਆਨ

ਦੱਖਣੀ ਏਸ਼ੀਆ ਦੇ ਹਾਲਾਤ ਇਸ ਵੇਲੇ ਤੇਜੀ ਨਾਲ ਬਦਲ ਰਹੇ ਹਨ। ਅਜਿਹੇ ਵਿਚ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ? ਗੁ: ਛੇਵੀਂ ਪਾਤਿਸ਼ਾਹੀ, ਇਆਲੀ ਕਲਾਂ, ਲੁਧਿਆਣਾ ਵਿਖੇ 1 ਜੂਨ 2025 ਨੂੰ ਹੋਏ ਇਸ ਗੁਰਮਤਿ ਸਾਮਗਮ ਦੌਰਾਨ ਇਸ ਬਾਬਤ ਪੰਥ ਸੇਵਕ ਜਥਾ ਦੋਆਬਾ ਤੋਂ ਭਾਈ ਮਨਧੀਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।

Analyzing What the India-Pakistan Clash Means for Punjab, Sikhs & South Asia

ਭਾਰਤ-ਪਾਕਿਸਤਾਨ ਦੀ ਜੰਗ ਦੇ ਪੰਜਾਬ, ਸਿੱਖਾਂ ਤੇ ਦੱਖਣੀ ਏਸ਼ੀਆ ਲਈ ਕੀ ਮਾਅਨੇ ਹਨ? ਸਿੱਖਾਂ ਨੂੰ ਹੁਣ ਕੀ ਕਰਨਾ ਚਾਹੀਦੈ?

ਭਾਰਤ ਤੇ ਪਾਕਿਸਤਾਨ ਦਰਮਿਆਨ ਹਾਲੀਆ ਟਕਰਾਅ ਤੋਂ ਬਾਅਦ ਦੇ ਹਾਲਾਤ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਇਹ ਖਾਸ ਗੱਲਬਾਤ ਕੀਤੀ ਗਈ ਹੈ। ਇਹ ਗੱਲਬਾਤ ਵਿਚ ਕਈ ਅਹਿਮ ਪੱਖਾਂ ਨੂੰ ਵਿਚਾਰਿਆ ਗਿਆ ਹੈ।

Panch Pardhani Panthak Jatha (Panth Sewak)

ਭਾਰਤ-ਪਾਕਿਸਤਾਨ ਟਕਰਾਅ ਦਾ ਕਾਰਨ 1947 ਦੀ ਬਣਾਉਟੀ ਵੰਡ: ਪੰਚ ਪ੍ਰਧਾਨੀ ਪੰਥਕ ਜਥਾ

ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਇੰਡੀਆ ਤੇ ਪਾਕਿਸਤਾਨ ਦਰਮਿਆਨ ਆਪਸੀ ਤਲਖੀ ਵਧਣ ਕਾਰਨ ਹੋਈ ਹਾਲੀਆ ਜੰਗ ਬਾਰੇ ਸਾਂਝਾ ਬਿਆਨ ਜਾਰੀ ਕੀਤਾ ਹੈ। ਉਹਨਾ ਕਿਹਾ ਕਿ 1947 ਵਿਚ ਬਸਤੀਵਾਦੀ ਹਾਕਮਾਂ ਵੱਲੋਂ ਇਸ ਖਿੱਤੇ ਦੀ ਦੋ ਕੌਮਾਂ ਦੇ ਮਨਘੜਤ ਬਸਤੀਵਾਦੀ ਸਿਧਾਂਤ ਉੱਤੇ ਇੰਡੀਆ ਅਤੇ ਪਾਕਿਸਤਾਨ ਦਰਮਿਆਨ ਕੀਤੀ ਗਈ ਬਣਾਉਟੀ ਵੰਡ ਹੀ ਇਹਨਾ ਮੁਲਕਾਂ ਵਿਚਲੇ ਅੰਦਰੂਨੀ ਅਤੇ ਆਪਸੀ ਟਕਰਾਅ ਅਤੇ ਅਸਥਿਰਤਾ ਦਾ ਕਾਰਨ ਹੈ।

Analysing India-Pakistan Air Combat After Pahalgam Exclusive Interview

ਇੰਡੀਆ-ਪਾਕਿਸਤਾਨ ਦਰਮਿਆਨ ਇਸ ਵਾਰ ਜੰਗ ਕੌਣ ਜਿੱਤਿਆ? ਦੁਬਾਰਾ ਜੰਗ ਹੋਣ ਤੋਂ ਪਹਿਲਾਂ ਸਿੱਖ ਕੀ ਕਰਨ? ਭਾਈ ਮਨਧੀਰ ਸਿੰਘ

ਹਾਲੀ ਕੁਝ ਦਿਨ ਪਹਿਲਾਂ ਹੀ ਇੰਡੀਆ ਤੇ ਪਾਕਿਸਤਾਨ ਹਵਾਈ ਖੇਤਰ ਵਿਚ ਜੰਗ ਲੜ ਕੇ ਹਟੇ ਹਨ। ਭਾਵੇਂ ਕਿ ਇਸ ਵੇਲੇ ਜੰਗ ਬੰਦੀ ਹੋ ਗਈ ਹੈ ਪਰ ਇਸ ਟਕਰਾਅ ਪਿਛਲੇ ਹਾਲਾਤ ਉਸੇ ਤਰ੍ਹਾਂ ਬਰਕਰਾਰ ਹਨ।

talk with parmjeet singh on current state of Sikh politics and institutions

ਕੀ ਸਿੱਖ ਰਾਜਨੀਤੀ ਤੇ ਸਿੱਖ ਸੰਸਥਾਵਾਂ ਵਿਚਲੇ ਅੰਦਰੂਨੀ ਖਿਲਾਰੇ ਦਾ ੨ ਦਸੰਬਰ ਦੇ ਫੈਸਲੇ ਲਾਗੂ ਕਰਕੇ ਹੱਲ ਨਿੱਕਲ ਆਵੇਗਾ?

ਇਹ ਅਸਥਿਰਤਾ ਦੇ ਸਮੇਂ ਹਨ। ਕੌਮਾਂਤਰੀ ਅਤੇ ਖੇਤਰੀ ਹਾਲਾਤ ਵਿਚ ਵੀ ਅਨਿਸ਼ਚਿਤਤਾ ਵਧ ਰਹੀ ਹੈ। ਅਜਿਹੇ ਵਿੱਚ ਜਿੱਥੇ ਸਿੱਖ ਰਾਜਨੀਤੀ ਅਤੇ ਸਿੱਖ ਸੰਸਥਾਵਾਂ ਨੂੰ ਮਜਬੂਤ ਲੀਹਾਂ ਉੱਤੇ ਕਰਨ ਦੀ ਲੋੜ ਹੈ ਓਥੇ ਹਾਲਾਤ ਇਹ ਹਨ ਕਿ ਸਿੱਖ ਰਾਜਨੀਤੀ ਤੇ ਸੰਸਥਾਵਾਂ ਦੇ ਪ੍ਰਬੰਧ ਵਿਚਲਾ ਖਿਲਾਰਾ ਅਤੇ ਆਪਸੀ ਖਿੱਚੋਤਾਣ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੇ ਵਿਚ ੨ ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਐਲਾਨੇ ਗਏ ਫੈਸਲੇ ਕਿ ਇਕ ਸੱਤ ਮੈਂਬਰੀ ਕਮੇਟੀ ਰਾਹੀਂ ਮੁੜ ਅਕਾਲੀ ਦਲ ਦੀ ਮੁੜ ਭਰਤੀ ਸ਼ੁਰੂ ਕੀਤੀ ਜਾਵੇ ਨੂੰ ਇਕੋ ਇਕ ਸੰਭਾਵੀ ਹੱਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।

ਨਫਰਤੀ ਹਨੇਰ ‘ਚ ਸਾਂਝ ਦਾ ਦੀਵਾ: ਕਸ਼ਮੀਰੀਆਂ ਦੀ ਰੱਖਿਆ ਲਈ ਸਿੱਖ ਆਏ ਅੱਗੇ

ਈ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਵਿਖੇ ਸਿੱਖ ਨੌਜਵਾਨਾਂ ਵਲੋਂ ਕਸ਼ਮੀਰੀਆਂ ਲਈ ਖੁੱਲ੍ਹੇ ਲੰਗਰ ਅਤੇ ਰੈਣ-ਬਸੇਰੇ ਦਾ ਪ੍ਰਬੰਧ ਕੀਤਾ ਗਿਆ ਹੈ, ਆਲੇ ਦੁਆਲੇ ਦੇ ਹੋਰਨਾਂ ਭਾਰਤੀ ਰਾਜਾਂ 'ਚ ਰਹਿਣ ਵਾਲੇ ਕਸ਼ਮੀਰੀ ਸੁਰੱਖਿਆ ਲਈ ਗੁਰਦੁਆਰਾ ਸਾਹਿਬ ਪਹੁੰਚ ਰਹੇ ਹਨ।

Next Page »