Site icon Sikh Siyasat News

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਚ ਅੱਜ ਵੀ ਜਾਰੀ ਰਹੀ ਹਡ਼ਤਾਲ; ਵਿਿਦਆਰਥੀ ਵੀ ਹਡ਼ਤਾਲ ਵਿਚ ਸ਼ਾਮਿਲ ਹੋਣਗੇ

ਫਤਹਿਗਡ਼੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਅਕ ਪ੍ਰਬੰਧ ਹੇਠ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗਡ਼੍ਹ ਸਾਹਿਬ ਵਿਚ ਸਮੂਹ ਅਧਿਆਪਕ ਅਤੇ ਗੈਰ ਅਧਿਆਪਨ ਅਮਲਾ ਹਡ਼ਤਾਲ ’ਤੇ ਬੈਠਾ ਹੈ। ਉਨ੍ਹਾਂ ਦਾ ਮੂਲ ਮੁੱਦਾ ਪਿਛਲੇ ਲਗਭਗ ਡੇਢ ਸਾਲ ਤੋਂ ਡਿੱਕ ਡੋਲੇ ਖਾਂਦੀ ਤਨਖਾਹ ਹੁਣ ਪਿਛਲੇ ਤਿੰਨ ਮਹੀਨਿਆਂ ਤੋਂ ਬਿਲਕੁਲ ਹੀ ਨਾ ਮਿਲਣਾ ਹੈ।

ਧਰਨੇ ‘ਤੇ ਬੈਠਾ ਯੂਨੀਵਰਸਿਟੀ ਦਾ ਅਮਲਾ

ਸਾਰੇ ਅਮਲੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ-ਪਰਿਵਾਰ ਦੀ ਰੋਜਾਨਾ ਦੀ ਜੀਵਕਾ ਵੀ ਖਡ਼੍ਹ ਚੁੱਕੀ ਹੈ, ਉਨ੍ਹਾਂ ਸਾਹਮਣੇ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ। ਅਧਿਆਪਕਾਂ ਅਤੇ ਹੋਰ ਸਾਰੇ ਅਮਲੇ ਦਾ ਕਹਿਣਾ ਹੈ ਕਿ ਇਸ ਬਾਰੇ ਯੂਨੀਵਰਸਿਟੀ ਦੇ ਉੱਚ ਅਫਸਰਾਂ, ਯੂਨੀਵਰਸਿਟੀ ਟਰੱਸਟ ਦੇ ਉੱਚ ਨੁਮਾਂਇੰਦਿਆਂ ਅਤੇ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੱਕ ਕਈ ਵਾਰੀ ਪਹੁੰਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਵਲੋਂ ਕਈ ਵਾਰੀ ਭਰੋਸਾ ਵੀ ਦਿਵਾਇਆ ਗਿਆ ਪਰ ਇਸ ਉੱਪਰ ਕੋਈ ਅਮਲ ਨਹੀਂ ਹੋਇਆ ਬਲਕਿ ਤਨਖਾਹ ਅਤੇ ਯੂਨੀਵਰਸਿਟੀ ਦੀ ਵਿੱਤੀ ਹਾਲਤ ਪਹਿਲਾਂ ਨਾਲੋਂ ਵੀ ਕਮਜੋਰ ਦਿਖਾਈ ਜਾ ਰਹੀ ਹੈ।

ਸਬੰਧਿਤ ਖ਼ਬਰ: ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਕੌਣ ਵਿਚਾਰਾ; ਆਰਥਿਕ ਮੰਦੀ, ਅਧਿਆਪਕ ਹੜਤਾਲ ‘ਤੇ

ਅਮਲੇ ਦਾ ਕਹਿਣਾ ਹੈ ਕਿ ਇਹ ਹਡ਼ਤਾਲ ਤਨਖਾਹ ਦੇ ਨਿਯਮਤ ਹੋਣ ਤੱਕ ਲਗਾਤਾਰ ਜਾਰੀ ਰਹੇਗੀ। ਅੱਜ ਧਰਨਾਕਰੀਆਂ ਨਾਲ ਗੱਲਬਾਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਚੌਥੀ ਸ਼ਤਾਬਦੀ ਟਰੱਸਟ ਦੇ ਸਕੱਤਰ ਸ. ਦਰਬਾਰਾ ਸਿੰਘ ਗੁਰੂ, ਵਾਈਸ ਚਾਂਸਲਰ, ਯੂਨੀਵਰਸਿਟੀ ਰਜਿਸਟਰਾਰ ਅਤੇ ਵਿੱਤ ਅਫਸਰ ਆਏ ਅਤੇ ਉਨ੍ਹਾਂ ਨੇ 25 ਅਕਤੂਬਰ ਤੋਂ ਪਹਿਲਾਂ-ਪਹਿਲਾਂ ਸਾਰੀਆਂ ਤਨਖਾਹਾਂ ਪਾਉਣ ਦਾ ਜੁਬਾਨੀ ਭਰੋਸਾ ਵੀ ਦਿਵਾਇਆ। ਪਰ ਸਟਾਫ ਵੱਲੋਂ ਇਹ ਤਜਵੀਜ ਨਾਲ ਨਾ-ਸਹਿਮਤੀ ਜਤਾਈ ਗਈ ਕਿਉਂਕਿ ਅਫਸਰ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਜੁਬਾਨੀ ਵਾਅਦੇ ਕਰ ਚੱੁਕੇ ਹਨ ਅਤੇ ਉਹ ਪੂਰੇ ਨਹੀਂ ਹੋਏ।

ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਇਸ ਲਈ ਉਨ੍ਹਾਂ ਨੇ ਤਨਖਾਹਾਂ ਨੂੰ ਨਿਯਮਤ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਅਧਿਆਪਕ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਪੱਕੇ ਅਮਲੇ ਲਈ ਤਰੱਕੀ ਦੇ ਕੋਈ ਨਿਯਮ ਲਾਗੂ ਨਹੀਂ ਕੀਤੇ ਗਏ ਅਤੇ ਕੰਟ੍ਰੈਕਟ ’ਤੇ ਕੰਮ ਕਰ ਰਹੇ ਅਮਲੇ ਨੂੰ ਪੱਕਾ ਕਰਨ ਦੀ ਵੀ ਕੋਈ ਨੀਤੀ ਨਹੀਂ ਬਣਾਈ ਗਈ। ਉਨ੍ਹਾਂ ਕਿਹਾ ਕਿ ਸਾਰੇ ਅਮਲੇ ਨੂੰ ਅਪਣਾ ਭਵਿਖ ਖ਼ਤਰੇ ਵਿਚ ਲੱਗਦਾ ਹੈ। ਧਰਨੇ ‘ਤੇ ਬੈਠੇ ਅਮਲੇ ਨੇ ਦੱਸਿਆ ਕਿ ਕੱਲ੍ਹ (ਮੰਗਲਵਾਰ) ਤੋਂ ਵਿਿਦਆਰਥੀ ਵੀ ਅਧਿਆਪਕਾਂ ਨਾਲ ਇਸ ਜੱਦੋਜਹਿਦ ਵਿਚ ਸਾਥ ਦੇਣ ਜਾ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version