Site icon Sikh Siyasat News

ਯੂ.ਐਨ. ਦੇ ਮਨੁੱਖੀ ਹੱਕਾਂ ਦੇ ਮਾਹਿਰਾਂ ਨੇ ਗੁਜਰਾਤ ਫਾਈਲਾਂ ਦੀ ਲੇਖਕਾ ਖਿਲਾਫ ਨਫਰਤ ਦੇ ਪਰਚਾਰ ਤੇ ਚਿੰਤਾ ਪ੍ਰਗਟਾਈ

ਜਨੇਵਾ: ਕੌਮਾਂਤਰੀ ਪੰਚਾਇਤ “ਯੁਨਾਇਡ ਨੇਸ਼ਨਜ਼” ਦੇ ਮਨੁੱਖੀ ਹੱਕਾਂ ਦੇ ਮਾਹਿਰਾਂ ਨੇ ਗੁਜਰਾਤ ਫਾਈਲਾਂ ਕਿਤਾਬ ਦੀ ਲੇਖਕ ਅਤੇ ਖੋਜੀ ਪੱਤਰ ਰਾਣਾ ਅਯੂਬ ਖਿਲਾਫ ਮੱਕੜਜਾਲ (ਇੰਟਰਨੈਟ) ‘ਤੇ ਹੁੰਦੇ ਨਫਰਤ ਭਰੇ ਪਰਚਾਰ ‘ਤੇ ਗੰਭੀਰ ਚਿੰਤਾ ਦਾ ਪਰਗਟਾਵਾ ਕੀਤਾ ਹੈ। ਮਾਹਿਰਾਂ ਜਿਨ੍ਹਾਂ ਵਿੱਚ ਗੈਰਨਿਆਇਕ ਕਤਲਾਂ ਬਾਰੇ ਖਾਸ ਨੁਮਾਇੰਦੇ ਐਗਨੇਸ ਕੈਲਾਮਰਦ, ਮਨੁੱਖੀ ਹੱਕਾਂ ਦੇ ਰਾਖਿਆਂ ਬਾਰੇ ਖਾਸ ਨੁਮਾਇੰਦੇ ਮਿਸ਼ੇਲ ਫੋਰਸਟ, ਵਿਚਾਰਾਂ ਅਤੇ ਪਰਗਟਾਵੇ ਦੀ ਅਜ਼ਾਦੀ ਬਾਰੇ ਖਾਸ ਨੁਮਾਇੰਦੇ ਡੇਵਿਡ ਕੇ, ਧਰਮ ਅਤੇ ਵਿਸ਼ਵਾਸ਼ ਦੀ ਅਜ਼ਾਦੀ ਬਾਰੇ ਖਾਸ ਨੁਮਇੰਦੇ ਅਹਿਮਦ ਸੱਈਦ ਅਤੇ ਬੀਬੀਆਂ ਖਿਲਾਫ ਹਿਸਾ ਬਾਰੇ ਖਾਸ ਨੁਮਾਇੰਦੇ ਦੁਬਰਾਵਕ ਸਿਮੋਨੋਵਿਕ ਦੇ ਨਾਂ ਸ਼ਾਮਲ ਹਨ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਰਾਣਾ ਅਯੂਬ ਖਿਲਾਫ ਮੁੱਕੜਜਾਣ ਰਾਹੀਂ ਫੈਲਾਈ ਜਾ ਰਹੀ ਨਫਰਤ ਜਿਸ ਰਾਹੀਂ ਉਸ ਨੂੰ ਜਾਨੋ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾ ਰਹੀ ਹਨ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ।

ਗੁਜਰਾਤ ਫਾਈਲਾਂ ਕਿਤਾਬ ਦੀ ਲੇਖਕ ਅਤੇ ਖੋਜੀ ਪੱਤਰ ਰਾਣਾ ਅਯੂਬ

ਜ਼ਿਕਰਯੋਗ ਹੈ ਰਾਣਾ ਅਯੂਬ ਨੇ 9 ਮਹੀਨੇ ਰੂਪੋਸ਼ ਰਹਿ ਕੇ ਗੁਜਰਾਤ ਕਤਲੇਆਮ ਅਤੇ ਗੁਜਰਾਤ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਥਿਤ ਤੌਰ ‘ਤੇ ਸ਼ਾਮਲ ਲੋਕਾਂ ਨਾਲ ਗੁਪਤ ਤੌਰ ਤੇ ਗੱਲਬਾਤ ਕਰਕੇ ਭਰ ਲਈ ਸੀ ਜਿਸ ਨੂੰ ਬਾਅਦ ਵਿੱਚ ਉਸ ਨੇ ਗੁਜਰਾਤ ਫਾਈਲਾਂ ਨਾਂ ਦੀ ਕਿਤਾਬ ਹੇਠ ਛਾਪਿਆ ਹੈ। ਗੁਜਰਾਤ ਫਾੲਲਾਂ ਭਾਰਤੀ ਉਪਮਹਾਂਦੀਪ ਵਿੱਚ ਮੌਜੂਦਾ ਸਮੇਂ ਸਰਕਾਰ ਚਲਾ ਹੀ ਭਾਰਤੀ ਜਨਤਾ ਪਾਰਟੀ ਦੇ ਉੱਚ ਆਗੂਆਂ yਅਤੇ ਪੁਲਿਸ ਦੇ ਆਲਾ ਅਫਸਰਾਂ ਦੀ ਗੁਜਰਾਤ ਕਤਲੇਆਮ ਤੇ ਗੁਜਰਾਤ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਮੂਲੀਅਤ ਦਾ ਕੱਚਾ ਚਿੱਠਾ ਪੇਸ਼ ਕਰਦੀ ਹੈ। ਰਾਣਾ ਅਯੂਬ ਨੂੰ ਮੱਕੜਜਾਲ ‘ਤੇ ਹਿੰਦੂਤਵੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਸ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੂਰੇ ਵਿਸਤਾਰ ਨਾਲ ਪੜ੍ਹੋ – UN EXPERTS CALL ON INDIA TO PROTECT JOURNALIST RANA AYYUB FROM ONLINE HATE CAMPAIGN

ਗੁਜਰਾਤ ਫਾਈਲਾਂ ਕਿਤਾਬ (ਪੰਜਾਬੀ ਅਨੁਵਾਦ) ਖਰੀਦ: –

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version