ਚੰਡੀਗੜ੍ਹ: ਸਿੱਖ ਯੂਥ ਆਫ ਪੰਜਾਬ ਵੱਲੋਂ ਨਾਨਕ ਸ਼ਾਹ ਫ਼ਕੀਰ ਫਿਲਮ ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਗਵਰਨਰ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਲੰਘੀ ਰਾਤ ਤੋਂ ਹੀ ਸਰਗਰਮੀ ਕਰਦੀਆਂ ਸਿੱਖ ਨੌਜਵਾਨਾਂ ਨੂੰ ਆਪਣੀ ਗੱਲ ਗਵਰਨਰ ਹਾਊਸ ਆ ਕੇ ਕਰਨ ਲਈ ਕਿਹਾ। ਇਸ ਬਾਰੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਹੇਠ ਲਿਖੀ ਜਾਣਕਾਰੀ ਸਾਂਝੀ ਕੀਤੀ ਹੈ:
“ਅਸੀਂ ਗਵਰਨਰ ਹਾਊਸ ਹਾਂ ਤੇ ਅਸੀਂ ਭਾਰਤ ਸਰਕਾਰ ਦੇ ਨੁਮਾਂਇੰਦਿਆਂ ਨੂੰ ਸਾਫ-ਸਾਫ ਕਿਹਾ ਹੈ ਕਿ ਸਿੱਖ ਨਾਨਕ ਸ਼ਾਹ ਫਕੀਰ ਫਿਲਮ ਨੂੰ ਰੱਦ ਕਰ ਚੁੱਕੇ ਹਨ ਤੇ ਭਾਰਤ ਸਰਕਾਰ ਇਸ ਫਿਲਮ ਉੱਤੇ ਮੁਕੰਮਲ ਪਬੰਦੀ ਦਾ ਐਲਾਨ ਕਰੇ। ਪਰ ਅਸੀਂ ਪਹਿਲੇ ਪ੍ਰੋਗਰਾਮ ਅਨੁਸਾਰ 2 ਵਜੇ ਗਵਰਨਰ ਹਾਊਸ ਨੂੰ ਘੇਰਾਂਗੇ ਤੇ ਇਹ ਸਾਡਾ ਸਾਫ ਸੁਨੇਹਾ ਹੈ ਕਿ ਜੇ ਭਾਰਤ ਸਰਕਾਰ ਸਿੱਖ ਗੁਰੂ ਸਾਹਿਬਾਨ ਦੀ ਬੇਅਦਬੀ ਕਰਦੀ ਹੈ ਤਾਂ ਸਿੱਖ ਨੌਜਵਾਨ ਆਪਣੇ ਸਵੈਮਾਣ ਅਤੇ ਗੁਰੂ ਦੇ ਅਦਬ ਦੀ ਰਾਖੀ ਲਈ ਸਖਤ ਫੈਂਸਲੇ ਕਰਨ ਲਈ ਮਜ਼ਬੂਰ ਹੋਣਗੇ। ਮੇਰੀ ਅਪੀਲ ਹੈ ਸਿੱਖ ਸੰਗਤ ਨੂੰ ਕਿ ਵੱਧ ਤੋਂ ਵੱਧ ਗਿਣਤੀ ਵਿਚ ਅੱਜ 12 ਅਪ੍ਰੈਲ ਨੂੰ 2 ਵਜੇ ਚੰਡੀਗੜ੍ਹ ਸਥਿਤ ਗਵਰਨਰ ਹਾਊਸ ਬਾਹਰ ਪਹੁੰਚੋ। ਹਮੇਸ਼ਾ ਜੇਲ੍ਹਾਂ ਤੋਂ ਹੀ ਸੰਘਰਸ਼ਾਂ ਦੇ ਨਵੇਂ ਦੌਰ ਦੀ ਸ਼ੁਰੂਆਤ ਹੁੰਦੀ ਹੈ ਤੇ ਮਰਜ਼ੀ ਹੁਣ ਭਾਰਤ ਸਰਕਾਰ ਦੀ ਹੈ ਕਿ ਉਹ ਕੀ ਚਾਹੁੰਦੀ ਹੈ।”