
ਦਲ ਖ਼ਾਲਸਾ ਵਲੋਂ ਜਥੇਬੰਦੀ ਦੇ ਬਾਨੀ ਅਤੇ ਸਰਪ੍ਰਸਤ ਭਾਈ ਗਜਿੰਦਰ ਸਿੰਘ ਦੇ 42ਵੇਂ ਜ਼ਲਾਵਤਨ ਦਿਹਾੜੇ ਮੌਕੇ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਦਾ ਫੈਸਲਾ ਲਿਆ ਹੈ।
ਦਲ ਖਾਲਸਾ ਨੇ ਜੀ-20 ਦੇਸ਼ਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਧਾਰਮਿਕ ਕੌਮਾਂ ਅਤੇ ਘੱਟ-ਗਿਣਤੀ ਲੋਕਾਂ ਦੀਆਂ ਆਵਾਜ਼ਾਂ ਅਤੇ ਵਿਚਾਰਾਂ ਨੂੰ ਸੁਣਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੂੰ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ ਦੇ ਨਿਜ਼ਾਮ ਵੱਲੋਂ ਦਬਾਇਆ ਅਤੇ ਲਿਤਾੜਿਆ ਜਾ ਰਿਹਾ ਹੈ ।
ਸਿੱਖ ਸੰਘਰਸ਼ ਨੂੰ ਸਮਰਪਿਤ ਸਖਸ਼ੀਅਤਾਂ ਦੇ ਜਥੇ ਵਲੋਂ 21 ਅਕਤੂਬਰ 2022 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਇਕ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਵਿਚਾਰ ਗੋਸ਼ਟੀ ਦਾ ਵਿਸ਼ਾ "ਅਕਾਲ ਤਖਤ ਅਤੇ ਅਕਾਲੀ: ਵਰਤਮਾਨ ਸਥਿਤੀ ਅਤੇ ਭਵਿੱਖ ਦਾ ਅਮਲ" ਰੱਖਿਆ ਗਿਆ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਦਲ ਖਾਲਸਾ ਦੇ ਬੁਲਾਰੇ ਭਾਈ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਵੋਟਾਂ ਵਾਲੀਆਂ ਪਾਰਟੀਆਂ ਤੋਂ ਮੁਕਤ ਹੋਣਾ ਚਾਹੀਦਾ ਹੈ।
ਦਲ ਖਾਲਸਾ ਨੇ ਐਲਾਨ ਕੀਤਾ ਕਿ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਭਗੌੜੇ ਸਾਬਕਾ ਡੀ.ਜੀ.ਪੀ ਪੰਜਾਬ ਸੁਮੇਧ ਸੈਣੀ ਦੀ ਭਾਲ ਵਿੱਚ ਪੰਜਾਬ ਭਰ ਵਿੱਚ ਪੋਸਟਰ ਲਗਾਏ ਜਾਣਗੇ। ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਅਤੇ ਕਰਵਾਉਣ ਵਾਲਿਆ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਰਾਜ ਬਹਾਲ ਕਰਨ ਲਈ ਜ਼ਰੂਰੀ ਹੈ ਕਿ "ਵਰਦੀ ਪਾ ਕੇ ਕਨੂੰਨ ਤੋੜਨ ਵਾਲਿਆ ਨੂੰ ਉਹਨਾ ਦੇ ਗੁਨਾਹਾਂ ਲਈ ਕਨੂੰਨ ਦੇ ਕਟਹਿਰੇ ਵਿੱਚ ਖੜਾ ਕੀਤਾ ਜਾਵੇ"।
ਸਿੱਖ ਪੰਥ ਅਤੇ ਪੰਜਾਬ ਨੂੰ ਸਮਰਪਿਤ ਸਿੱਖ ਯੂਥ ਆਫ ਪੰਜਾਬ ਨੇ ਆਪਣੀ ਗਿਆਰਵੀੰ ਵਰ੍ਹੇਗੰਢ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਉੱਤੇ ਮਨਾਉਂਦਿਆਂ ਗੁਰਮਤਿ ਦੀ ਇਨਕਲਾਬੀ ਵਿਚਾਰਧਾਰਾ ਅਤੇ ਸਿੱਖ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ, ਸਿੱਖ ਨੌਜਵਾਨਾਂ ਦੀ ਊਰਜਾ ਅਤੇ ਸ਼ਕਤੀ ਨੂੰ ਇੱਕਮੁੱਠ ਕਰਨ ਅਤੇ ਪੰਥ ਅੱਗੇ ਪੇਸ਼ ਹੋਈਆਂ ਦਰਪੇਸ਼ ਚੁਣੌਤੀਆਂ ਨੂੰ ਗੁਰਮਤਿ ਦੇ ਸਿਧਾਂਤ ਅਧੀਨ ਚੱਲਦੇ ਹੋਏ ਨਜਿੱਠਣ ਦੀ ਆਪਣੀ ਵਚਨਬੱਧ ਦੁਹਰਾਈ।
ਹਰਿਆਣਾ ਦੇ ਮੁੱਖ ਮੰਤਰੀ ਨੂੰ ਜਵਾਬ ਦਿੰਦਿਆਂ ਨੌਜਵਾਨ ਸਿੱਖ ਜਥੇਬੰਦੀ 'ਸਿੱਖ ਯੂਥ ਆਫ਼ ਪੰਜਾਬ' ਨੇ ਕਿਹਾ ਕਿ "ਮਿਸਟਰ ਮਨੋਹਰ ਲਾਲ ਖੱਟੜ, ਜੇਕਰ ਤੁਸੀਂ ਐੱਸ.ਵਾਈ.ਐੈਲ. ਦੇ ਵਿੱਚੋਂ ਪਾਣੀ ਲੈਣ ਲਈ ਵਚਨਬੱਧ ਹੋ ਤਾਂ ਤੁਹਾਨੂੰ ਚੰਡੀਗੜ੍ਹ ਖਾਲੀ ਕਰਨ ਲਈ ਵੀ ਵਚਨਬੱਧ ਹੋਣਾ ਚਾਹੀਦਾ ਹੈ।"
ਭਾਰਤ ਦੀ ਸੁਪਰੀਮ ਕੋਰਟ ਵੱਲੋਂ ਪੰਜਾਬ ਦਾ ਹੋਰ ਦਰਿਆਈ ਪਾਣੀ ਨੂੰ ਹਰਿਆਣੇ ਲਿਜਾਣ ਜਾਣ ਲਈ ਬਣਾਈ ਜਾ ਰਹੀ ਸਤਲੁਜ ਯਮੁਨਾ ਲੰਿਕ ਨਹਿਰ ਨੂੰ ਪੂਰਾ ਕਰਨ ਲਈ ਪਾਏ ਜਾ ਰਹੇ ਦਬਾਅ ਨੂੰ ਅੰਤਰਰਾਸ਼ਟਰੀ ਨੇਮਾਂ ਵਿਰੋਧੀ ਅਤੇ ਤਰਕਹੀਣ ਫੈਸਲਾ ਦੱਸਦਿਆਂ ਸਿੱਖ ਯੂਥ ਆਫ ਪੰਜਾਬ ਨੇ ਇਸ ਵਿਰੁਧ ਲਾਮਬੰਦੀ ਕਰਨ ਦਾ ਐਲਾਨ ਕੀਤਾ ਹੈ।
ਬਦਲਦੀਆਂ ਹੋਈਆਂ ਸਮਾਜਿਕ ਮਾਨਤਾਵਾਂ, ਕੁਝ ਨਵਾਂ ਕਰਨ ਦੀ ਚਾਹਤ, ਤਰ੍ਹਾਂ-ਤਰ੍ਹਾਂ ਦੀ ਪਰੇਸ਼ਾਨੀ ਅਤੇ ਫੁਕਰਾਪਨ ਆਦਿ ਤਮਾਮ ਇਵੇਂ ਦੇ ਕਾਰਨ ਹਨ ਜਿਸ ਨਾਲ ਸਮਾਜ ਵਿੱਚ ਨਸ਼ੇ ਦਾ ਵਾਧਾ ਹੋ ਰਿਹਾ ਹੈ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਦਾ ਸ਼ਿਕਾਰ ਨੌਜਵਾਨ ਰਹੇ ਹਨ। ਜਵਾਨੀ ਵਿੱਚ ਨਸ਼ੇ ਦੀ ਸ਼ੁਰੂਆਤ ਆਮ ਤੌਰ ਉੱਤੇ ਸਕੂਲਾਂ ਕਾਲਜਾਂ ਵਿੱਚ ਸ਼ਰਾਬ, ਬੀਅਰ, ਤੰਬਾਕੂ, ਗੁਟਕਾ, ਸਿਗਰਟ ਤੋਂ ਹੋ ਕੇ ਨਸ਼ੀਲੀਆਂ ਦਵਾਈਆਂ ਤੱਕ ਪਹੁੰਚਦੀ ਹੈ। ਸਮਾਜ ਵਿੱਚ ਗਲਤ ਸੰਗਤ ਦੇ ਚੱਕਰਵਿਊ ਵਿੱਚ ਫਸੇ ਛੋਟੀ ਉਮਰ ਦੇ ਬੱਚੇ ਜਦੋਂ ਨਸ਼ੇ ਦੀ ਗ੍ਰਿਫਤ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਲਈ ਇਸ ਦਲਦਲ ਵਿੱਚ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ।
ਪੰਜਾਬ ਅਤੇ ਹਰਿਆਣਾ ਦੇ ਵਿੱਚ ਸਤਲੁਜ-ਯਮੁਨਾ ਲਿੰਕ ਨਹਿਰ ਦੇ ਪਾਣੀ ਦੇ ਬਟਵਾਰੇ ਨੂੰ ਲੈ ਕੇ ਵਿਵਾਦ ਗਰਮਾਏ ਨੂੰ ਪਿਛਲੇ ਪੰਜਾਹ ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ। ਪੰਜਾਬ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਘੱਟ ਹੈ, ਇਸ ਲਈ ਜੇ ਸਤਲੁਜ-ਯਮੁਨਾ ਨਹਿਰ ਦੇ ਜ਼ਰੀਏ ਹਰਿਆਣੇ ਨੂੰ ਪਾਣੀ ਦਿੰਦੇ ਹਾਂ ਤਾਂ ਪੰਜਾਬ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਜਾਏਗਾ। ਪਰ ਦੂਸਰੇ ਪਾਸੇ ਹਰਿਆਣਾ ਇਸ ਨਹਿਰ ਦੇ ਪਾਣੀ 'ਤੇ ਆਪਣਾ ਹੱਕ ਜਤਾ ਰਿਹਾ ਹੈ।
ਦਲ ਖਾਲਸਾ ਵਲੋਂ ਜੱਗੀ ਜੌਹਲ ਅਤੇ ਹੋਰਨਾਂ ਨਜ਼ਰਬੰਦਾਂ ਦਾ ਕੇਸ ਦਿੱਲੀ ਤਬਦੀਲ ਕਰਨ, ਉਹਨਾਂ ਨੂੰ ਤਿਹਾੜ ਜੇਲ ਅੰਦਰ ਤਬਦੀਲ ਕਰਨ, ਲੱਖਾ ਸਿਧਾਣਾ 'ਤੇ 307 ਦੀ ਧਾਰਾ ਅਧੀਨ ਝੂਠਾ ਕੇਸ ਦਰਜ ਕਰਨ. ਭਾਜਪਾ ਤੇ ਕਾਂਗਰਸ ਵਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਮੁੱਦੇ ਉਤੇ ਗੰਧਲੀ ਰਾਜਨੀਤੀ ਕਰਨ ਅਤੇ ਚੋਣ ਕਮਿਸ਼ਨ ਵਲੋਂ ਬੇਅਦਬੀ ਮਾਮਲੇ ਵਿੱਚ ਅੜਿਕਾ ਪਾਉਣ ਦੇ ਵਿਰੁੱਧ ਵਿਚ ਰੋਹ ਭਰਪੂਰ ਮਾਰਚ ਕੀਤਾ ਗਿਆ ਹੈ।
Next Page »