Site icon Sikh Siyasat News

ਅਮਰੀਕਾ ਦੇ ਸੂਬੇ ਕਨੈਕਟੀਕਟ ਨੇ 1984 ਦੀ ਸਿੱਖ ਨਸਲਕੁਸ਼ੀ ਦੇ ਤੱਥ ਨੂੰ ਮਾਨਤਾ ਦਿੱਤੀ

ਕਨੇਟੀਕਟ (ਪ੍ਰੈਸ ਬਿਆਨ): ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਮਰੀਕਾ ਜ਼ੋਨ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ ਮੈਂਬਰ ਕਮਿਸ਼ਨ ਆਫ਼ ਸਿਟੀ ਪਲਾਨ ਨੋਰਵਿਚ, ਸਪੋਕਸਮੈਨ ਸਿੱਖ ਕੁਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਐਸਏ ਕਾਂਗਰਸਮੈਨ ਜੋਅੇ ਕੋਰਟਨੀ ਨੇ ਲਿਖਤੀ ਬਿਆਨ ਜਾਰੀ ਕਰਕੇ ਜੂਨ 1984 ਤੇ ਨਵੰਬਰ 1984 ਦੌਰਾਨ ਸਰਕਾਰੀ ਕਤਲੇਆਮ ਦੀ ਨਿਖੇਧੀ ਕੀਤੀ ਤੇ ਇਸ ਦੌਰਾਨ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਭਾਰਤ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਨੇਟੀਕਟ ਵਿਚ ਆਪਣੇ ਨਿਵਾਸ ਸਥਾਨ ਵਿਖੇ ਦਿੱਲੀ ਸਿੱਖ ਕਤਲੇਆਮ ਵਿਚ ਮਾਰੇ ਗਏ ਬੇਗੁਨਾਹ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਸਮਾਗਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੂਨ 1984 ਤੇ ਨਵੰਬਰ 84 ਦੇ ਸਿੱਖ ਕਤਲੇਆਮ ਬਾਰੇ ਕਨੇਟੀਕਟ ਜਨਰਲ ਅਸੈਂਬਲੀ ਵਿਚ ਸ਼ੋਕ ਮਤਾ ਪਾਸ ਕੀਤਾ ਗਿਆ ਹੈ ਤੇ ਭਾਰਤ ਸਰਕਾਰ ਦੀ ਇਸ ਮਾਮਲੇ ਵਿਚ ਨਿਖੇਧੀ ਕੀਤੀ ਗਈ ਹੈ ਤੇ ਉਸ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਸ ਸੰਬੰਧ ਵਿਚ ਭਾਰਤ ਸਰਕਾਰ ਵੱਲੋਂ ਇਨਸਾਫ਼ ਮਿਲਣਾ ਚਾਹੀਦਾ ਹੈ, ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ।

ਸਟੇਟ ਸੈਨੇਟਰ “ਕੈਥੀ ਓਸਟਨ” ਸਿੱਖ ਆਗੂਆਂ ਨੂੰ 1984 ਸਿੱਖ ਕਤਲੇਆਮ ਦੇ ਤੱਥਾਂ ਨੂੰ ਮਾਨਤਾ ਦੇਣ ਦਾ ਮਤਾ ਸੌਂਪਦੀ ਹੋਈ

ਇਨ੍ਹਾਂ ਘਟਨਾਵਾਂ ਬਾਰੇ ਕੈਥੀ ਐਸਟਨ ਸਟੇਟ ਸਟੇਟਨਰ (ਜਨਰਲ ਅਸੈਂਬਲੀ ਮੈਂਬਰ) ਨੇ ਸਿਟੀ ਕੌਂਸਲ ਵੱਲੋਂ ਸਿੱਖਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਕੈਥੀ ਆਸਟਨ ਆਇਰਸ਼ ਮੂਲ ਦੀ ਸ਼ਖਸੀਅਤ ਹਨ। ਸਿਟੀ ਆਫ ਨਾਰਵਿਚ ਦੇ ਮੇਅਰ ਦੇਬ ਹੈਂਚੀ ਨੇ ਵੀ ਇਸ ਸਮਾਗਮ ਦੌਰਾਨ ਸਿੱਖਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਇਸ ਨੂੰ ਭਾਰਤ ਵਿਚ ਸਿਖਾਂ ਦੀ ਨਸਲਕੁਸ਼ੀ ਕਰਾਰ ਦੇਂਦੇ ਹੋਏ ਮਤਾ ਪਾਸ ਕਰਦੇ ਹੋਏ ਆਰਡੀਨੈਂਸ ਜਾਰੀ ਕੀਤਾ। ਇਸ ਮੌਕੇ ਸਕੂਲ ਸੁਪਰੀਡੈਂਟ ਐਬੀ ਡਾਲੀਵਰ ਨੇ ਕਿਹਾ ਕਿ ਕਨੇਟੀਕਟ ਵਿਚ ਸਿੱਖ ਇਤਿਹਾਸ ਸਕੂਲਾਂ ਵਿਚ ਪੜ੍ਹਾਇਆ ਜਾਣਾ ਚਾਹੀਦਾ ਹੈ, ਇਸ ਦੀ ਸ਼ੁਰੂਆਤ ਅਸੀਂ ਨਾਰਵਿਚ ਵਿਚ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖ ਕੌਮ ਦੀ ਵੱਖਰੀ ਪਛਾਣ ਪਤਾ ਲੱਗੇਗੀ ਤੇ ਨਸਲਵਾਦੀ ਹਮਲੇ ਰੁਕਣਗੇ ਕੈਥੀ ਆਸਟਨ ਨੇ ਇਹ ਵੀ ਕਿਹਾ ਕਿ ਸਵਰਨਜੀਤ ਸਿੰਘ ਖਾਲਸਾ ਡੈਮੋਕ੍ਰੇਟਿਕ ਪਾਰਟੀ ਵੱਲੋਂ ਸਿਟੀ ਕੌਂਸਲ ਦੀ ਇਲੈਕਸ਼ਨ ਲੜੇ।

ਮਨਮੋਹਣ ਸਿੰਘ ਬਰਾੜ ਨੇ ਕਿਹਾ ਕਿ ਜਿਵੇਂ ਸਰਕਾਰੀ ਸਿਖ ਨਸਲਕੁਸ਼ੀ ਬਾਰੇ ਪਹਿਲਾ ਆਰਡੀਨੈਂਸ ਕੈਨੇਡਾ ਦੇ ਐਨਟੇਰੀਉ ਸਟੇਟ ਨੇ ਸਰਦਾਰ ਜਗਮੀਤ ਸਿੰਘ ਜੋ ਕਿ ਪ੍ਰਧਾਨ ਮੰਤਰੀ ਕੈਨੇਡਾ ਲਈ ਅਹਿਮ ਉਮੀਦਵਾਰ ਹਨ ,ਦੇ ਉਪਰਾਲੇ ਸਦਕਾ ਜਾਰੀ ਹੋਇਆ ਸੀ ਉਹੀ ਇਤਿਹਾਸਕ ਭੂਮਿਕਾ ਅਮਰੀਕਾ ਵਿਚ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਸਰਦਾਰ ਸਵਰਨਜੀਤ ਸਿੰਘ ਖਾਲਸਾ ਕੌਮੀ ਨਾਇਕ ਵਜੋਂ ਉਦਮ ਕਰਕੇ ਇਹ ਸਫਲਤਾ ਹਾਸਲ ਕੀਤੀ ਹੈ।ਇਸ ਦੌਰਾਨ ਸਵਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਥ ਦੇ ਸਹਿਯੋਗ ਨਾਲ ਜੋ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਤੇ ਨਸਲਵਾਦ ਦੇ ਵਿਰੋਧ ਵਿਚ ਲਹਿਰ ਸ਼ੁਰੂ ਕੀਤੀ ਹੈ, ਉਸ ਦਾ ਉਨ੍ਹਾਂ ਨੂੰ ਖਾਲਸਾ ਪੰਥ, ਪੰਜਾਬੀਆਂ, ਭਾਰਤੀਆਂ, ਮੂਲਨਿਵਾਸੀਆਂ, ਗੋਰਿਆਂ ਤੇ ਹਰੇਕ ਨਸਲ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ, ਕਿਉਂਕਿ ਇਹ ਮਨੁੱਖਤਾ ਤੇ ਸਰਬੱਤ ਦੇ ਭਲੇ, ਸਰਬੱਤ ਦੀ ਅਜ਼ਾਦੀ ਦਾ ਮੱਸਲਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਸਿੱਖਾਂ ਦਾ ਮਾਣ ਵੀ ਉੱਚਾ ਹੋਇਆ ਹੈ, ਕਿਉਂਕਿ ਉਹ ਆਪਣੀ ਗੱਲ ਸਰਕਾਰੀ ਪੱਧਰ ‘ਤੇ ਕਹਿਣ ਵਿਚ ਕਾਮਯਾਬ ਹੋਏ ਹਨ ਤੇ ਅਮਰੀਕਾ ਪ੍ਰਸ਼ਾਸ਼ਣ ਨੇ ਉਨ੍ਹਾਂ ਨੂੰ ਭਰਪੂਰ ਸਹਿਯੋਗ ਦਿੱਤਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

USA: Connecticut State and City of Norwich Recognise the Fact of “1984 Sikh Genocide” …

ਇਸ ਮੌਕੇ ਗਵਰਨਰ ਉਮੀਦਵਾਰ ਕ੍ਰਿਸ ਮੈਟੀ ਤੇ ਜਾਨ ਥਨ ਹੈਰਿਸ ਵੀ ਮੌਜੂਦ ਸਨ ਤੇ ਨਿਊਯਾਰਕ ਤੋਂ ਵੀ ਸੰਗਤਾਂ ਪਹੁੰਚੀਆਂ ਸਨ, ਉਨ੍ਹਾਂ ਵਿਚ ਹਿੰਮਤ ਸਿੰਘ ਕੋਆਰਡੀਨੇਟਰ ਸਿੱਖ ਕੋਆਰੀਡਨੇਸ਼ਨ ਕਮੇਟੀ ਈਸਟ ਕਾਸਟ, ਜੱਗੀ ਸਿੰਘ ਪੰਥਕ ਨੇਤਾ, ਦੁਆਬਾ ਸਿਖ ਐਸੋਸੀਏਸ਼ਨ ਬਰਜਿੰਦਰ ਸਿੰਘ, ਮਨਮੋਹਣ ਸਿੰਘ ਬਰਾੜਾ, ਮਨਿੰਦਰ ਸਿੰਘ ਅਰੋੜਾ, ਕੁਲਜੀਤ ਸਿੰਘ ਖਾਲਸਾ, ਜਸਪਾਲ ਸਿੰਘ ਪਾਲ, ਮੰਗਾ ਸਿੰਘ, ਵੀਰ ਸਿੰਘ ਮਾਂਗਟ ਨਾਰਵਾਕ, ਵੀਰ ਸਿੰਘ, ਰਜਿੰਦਰ ਸਿੰਘ ਨਿਊਯਾਰਕ (ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ), ਗੁਰਨਿੰਦਰ ਸਿੰਘ ਧਾਲੀਵਾਲ ਆਦਿ ਸ਼ਾਮਲ ਸਨ। ਇਸ ਮੌਕੇ ਭਾਈ ਮਹਿੰਦਰ ਸਿੰਘ ਵਿੰਡਸਰ ਗੁਰਦੁਆਰਾ ਸਾਹਿਬ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version