Site icon Sikh Siyasat News

ਚੰਡੀਗੜ੍ਹ ‘ਚ ਪੰਜਾਬੀ ਨੂੰ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੀ ਮੰਗ, ਪੰਜਾਬੀ ਮੰਚ ਵਲੋਂ ਗਵਰਨਰ ਨੂੰ ਮੰਗ ਪੱਤਰ

ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ (1 ਨੰਵਬਰ, 2017) ਚੰਡੀਗੜ੍ਹ ਦੇ ਸੈਕਟਰ 17 ‘ਚ ਰੋਸ ਰੈਲੀ ਕੱਢੀ ਗਈ।

ਪੰਜਾਬੀ ਭਾਸ਼ਾ ਦੇ ਹੱਕ ‘ਚ ਵਿਦਿਆਰਥੀ

ਚੰਡੀਗੜ੍ਹ ਪੰਜਾਬੀ ਮੰਚ ਦੇ ਸੱਦੇ ‘ਤੇ ਕੱਢੀ ਗਈ ਇਸ ਰੋਸ ਰੈਲੀ ਵਿਚ ਡਾ. ਸੁਰਜੀਤ ਪਾਤਰ, ਅਮਨ ਅਰੋੜਾ (ਆਮ ਆਦਮੀ ਪਾਰਟੀ), ਰਾਜ ਕਾਕੜਾ, ਸੁਖਵਿੰਦਰ ਕੌਰ ਸੁੱਖੀ (ਸਿੰਗਰ), ਡਾ. ਧਰਮਵੀਰ ਗਾਂਧੀ (ਸਾਂਸਦ, ਪਟਿਆਲਾ), ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ, ਸਟੂਡੈਂਟਸ ਫਾਰ ਸੋਸਾਇਟੀ ਦੇ ਕਾਰਜਕਰਤਾ, ਬੀਰ ਦਵਿੰਦਰ ਸਿੰਘ, ਪ੍ਰਦੀਪ ਛਾਬੜਾ (ਪ੍ਰਧਾਨ, ਚੰਡੀਗੜ੍ਹ ਕਾਂਗਰਸ), ਤਰਲੋਚਨ ਸਿੰਘ ਪੱਤਰਕਾਰ, ਸੁਖਦੇਵ ਸਿੰਘ ਸਿਰਸਾ (ਪ੍ਰਗਤੀਸ਼ੀਲ ਲੇਖਕ ਸੰਘ) ਤੋਂ ਅਲਾਵਾ ਵੱਡੀ ਗਿਣਤੀ ਵਿਚ ਚੰਡੀਗੜ੍ਹ ਦੇ ਉਨ੍ਹਾਂ ਪਿੰਡਾਂ ਦੇ ਲੋਕ ਸ਼ਾਮਲ ਸਨ, ਜਿਨ੍ਹਾਂ ਦੀ ਜ਼ਮੀਨਾਂ ‘ਤੇ ਚੰਡੀਗੜ੍ਹ ਵਸਿਆ।

ਪੰਜਾਬੀ ਭਾਸ਼ਾ ਦੇ ਹੱਕ ‘ਚ ਸਿੱਖ ਨੌਜਵਾਨ

ਰੋਸ ਰੈਲੀ ਤੋਂ ਬਾਅਦ ਕੁਝ ਆਗੂਆਂ ਨੇ ਪੰਜਾਬ ਦੇ ਰਾਜਪਾਲ ਨੂੰ ਉਨ੍ਹਾਂ ਦੇ ਘਰ ਜਾ ਕੇ ਚੰਡੀਗੜ੍ਹ ਦੀ ਪ੍ਰਸ਼ਾਸਕੀ ਭਾਸ਼ਾ ਪੰਜਾਬੀ ਬਣਾਉਣ ਲਈ ਮੰਗ ਪੱਤਰ ਵੀ ਦਿੱਤਾ।

ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ ਦੀ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੇ ਹੱਕ ‘ਚ ਰੋਸ ਰੈਲੀ ‘ਚ ਹਿੱਸਾ ਲੈਣ ਆਏ ਚੰਡੀਗੜ੍ਹ ਦੇ ਆਲੇ ਦੁਆਲੇ ਪਿੰਡਾਂ ਦੇ ਲੋਕ, ਜਿਨ੍ਹਾਂ ਦੀ ਜ਼ਮੀਨਾਂ ਅਕਵਾਇਰ ਕਰਕੇ ਚੰਡੀਗੜ੍ਹ ਵਸਾਇਆ ਗਿਆ ਸੀ

ਮੰਗ-ਪੱਤਰ ਦੀ ਨਕਲ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version