Site icon Sikh Siyasat News

ਪੰਥ ਤੋਂ ਮਾਫ਼ੀ ਮੰਗੇ ਕੁਲਦੀਪ ਨਈਅਰ, ਸ਼੍ਰੋਮਣੀ ਕਮੇਟੀ ਵੀ ਇਸਤੋਂ ਸਨਮਾਨ ਵਾਪਸ ਲਵੇ: ਸਿੱਖ ਯੂਥ ਫ਼ੈਡਰੇਸ਼ਨ

ਅੰਮ੍ਰਿਤਸਰ: ਪਿਛਲੇ ਦਿਨੀਂ ਕੁਲਦੀਪ ਨਈਅਰ ਨੇ ਆਪਣੇ ਇਕ ਲੇਖ ‘ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰੀ ਅਸਾਧ ਰਾਮ ਰਹੀਮ ਸਿਰਸੇ ਵਾਲੇ ਨਾਲ ਕੀਤੀ, ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗੲੇ ਹਨ। ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਸਿੱਖ ਸੰਤ ਭਿੰਡਰਾਂਵਾਲਿਆਂ ਦੇ ਵਿਰੁੱਧ ਕੋਈ ਗੱਲ ਬਰਦਾਸ਼ਤ ਨਹੀਂ ਕਰੇਗੀ ਤੇ ਨਾ ਹੀ ਸਹਿਣ ਕਰੇਗੀ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੌਮ ਦੀ ਸ਼ਾਨ ਅਤੇ ਧਾਰਮਿਕ ਆਗੂ ਸਨ, ਜਿਨ੍ਹਾਂ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਕੌਮੀ ਹੱਕਾਂ ਲੲੀ ਅਜ਼ਾਦੀ ਦੇ ਰਾਹ ਵੱਲ ਤੋਰਿਅ।

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਦੇ ਜਾਂਬਾਜ਼ ਜਰਨੈਲ ਖਿਲਾਫ਼ ਬਦਜੁਬਾਨੀ ਤੇ ਕਾਲੀਅਾਂ ਲਿਖਤਾਂ ਲਿਖਣ ਵਾਲਾ ਕੁਲਦੀਪ ਨਈਅਰ ਤੁਰੰਤ ਮਾਫ਼ੀ ਮੰਗ ਲਵੇ ਤੇ ਅੱਗੇ ਤੋਂ ਅਜਿਹੀਆਂ ਲਿਖਤਾਂ ਤੋਂ ਤੌਬਾ ਕਰ ਲਵੇ। ਆਗੂਆਂ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਅਾਰਾ ਪ੍ਰਬੰਧਕ ਕਮੇਟੀ ਨੇ ਜੋ ਇਸ ਨੂੰ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਨਮਾਨ ਦਿੱਤਾ ਸੀ, ਉਹ ਮਤਾ ਪਾਸ ਕਰਕੇ ਤੁਰੰਤ ਇਸ ਮੁਤੱਸਬੀ ਹਿੰਦੂਤਵੀ ਲੇਖਕ ਤੋਂ ਵਾਪਸ ਲਿਆ ਜਾਵੇ, ਕਿਉਂਕਿ ਇਹ ਸ਼ਖਸ ਇਸ ਦਾ ਹੱਕਦਾਰ ਨਹੀਂ।

ਸਬੰਧਤ ਖ਼ਬਰ:

ਕੁਲਦੀਪ ਨਈਅਰ ਆਪਣੀ ਹਿੰਦੂ ਕੱਟੜਵਾਦੀ ਬੀਮਾਰ ਮਾਨਸਿਕਤਾ ਦਾ ਹੀ ਸਬੂਤ ਦੇ ਰਿਹਾ ਹੈ: ਮਾਨ …

ਪ੍ਰੈਸ ਬਿਆਨ ਜਾਰੀ ਕਰਨ ਸਮੇਂ ਗਿਆਨੀ ਸਿਮਰਨਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਗੁਰੀ, ਭਾਈ ਹਰਪ੍ਰੀਤ ਸਿੰਘ ਖ਼ਾਲਿਸਤਾਨੀ, ਭਾਈ ਪੰਜਾਬ ਸਿੰਘ, ਭਾਈ ਮਲਕੀਤ ਸਿੰਘ ਆਦਿ ਹਾਜ਼ਰ ਸਨ।

ਸਬੰਧਤ ਖ਼ਬਰ:

ਸਿੱਖ ਨੌਜਵਾਨਾਂ ਨੇ ਕੁਲਦੀਪ ਨਈਅਰ ਦੀ ਤਸਵੀਰ ‘ਤੇ ਕਾਲਖ ਪੋਤ ਕੇ ਕੀਤਾ ਗੁੱਸੇ ਦਾ ਇਜ਼ਹਾਰ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version