Site icon Sikh Siyasat News

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭਾ ‘ਚ ਭਾਈ ਅਜਮੇਰ ਸਿੰਘ ਵਲੋਂ ਦਿੱਤਾ ਗਿਆ ਭਾਸ਼ਣ

ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ‘ਤੇ ਲਿਖੀ ਗਈ ਨਵੀਂ ਕਿਤਾਬ “ਤੂਫਾਨਾਂ ਦਾ ਸ਼ਾਹ-ਅਸਵਾਰ: ਕਰਤਾਰ ਸਿੰਘ ਸਰਾਭਾ” 7 ਮਾਰਚ, 2017 ਨੂੰ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਸ਼ਹੀਦ ਸਰਾਭਾ ਦੇ ਵਾਰਸਾਂ ਵਿਚੋਂ ਇਕ ਬੀਬੀ ਸਤਵੰਤ ਕੌਰ ਨੇ ਜਾਰੀ ਕੀਤੀ।

ਕਿਤਾਬ ਜਾਰੀ ਕਰਨ ਤੋਂ ਬਾਅਦ ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ, ਪਿੰਡ ਸਰਾਭਾ ‘ਚ ਇਕ ਸਮਾਗਮ ਦਾ ਪ੍ਰੋਗਰਾਮ ਰੱਖਿਆ ਗਿਆ। ਜਿਥੇ ਭਾਈ ਅਜਮੇਰ ਸਿੰਘ ਅਤੇ ਰਾਜਵਿੰਦਰ ਸਿੰਘ (ਲੇਖਕ: ਕਾਮਾ ਗਾਟਾ ਮਾਰੂ ਦਾ ਅਸਲੀ ਸੱਚ) ਨੇ ਇਕੱਠ ਨੂੰ ਸੰਬੋਧਨ ਕੀਤਾ।

ਭਾਈ ਅਜਮੇਰ ਸਿੰਘ ਨੇ ਕਿਹਾ ਕਿ ਗਦਰ ਲਹਿਰ ਦੇ ਇਤਿਹਾਸ ਨੂੰ ਲਿਖਣ ਵਾਲਿਆਂ ਨੇ ਵੱਡੇ ਪੱਧਰ ‘ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਗਦਰ ਲਹਿਰ ਨਾਲ ਸਬੰਧਤ ਦਸਤਾਵੇਜ਼ਾਂ ਦਾ ਅਧਿਐਨ ਕਰਦੇ ਹੋਏ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਸਿਰਫ ਗਦਰ ਲਹਿਰ ਦੇ ਹੀ ਆਗੂ ਨਹੀਂ ਸਨ ਸਗੋਂ ਉਹ ਅਸਾਧਾਰਣ ਕਾਬਲੀਅਤ ਵਾਲੇ ਇਕ ਮਹਾਨ ਇਤਿਹਾਸਕ ਸ਼ਖਸੀਅਤ ਸਨ।

ਭਾਈ ਅਜਮੇਰ ਸਿੰਘ ਵਲੋਂ ਦਿੱਤੇ ਭਾਸ਼ਣ ਦੀ ਪੂਰੀ ਰਿਕਾਰਡਿੰਗ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version