Site icon Sikh Siyasat News

1984 ਸਿੱਖ ਕਤਲੇਆਮ ਮਤੇ ਬਾਰੇ ਓਂਟਾਰੀਓ ਸੰਸਦ ‘ਚ ਐਨ.ਡੀ.ਪੀ. ਦੇ ਜਗਮੀਤ ਸਿੰਘ ਦਾ ਭਾਸ਼ਣ

ਓਂਟਾਰੀਓ: ਸਿੱਖ ਭਾਈਚਾਰੇ ਦੇ ਲੋਕਾਂ ਅਤੇ ਗੁਰਦੁਆਰਾ ਪ੍ਰਬੰਧ ਦੇ ਆਗੂਆਂ ਵਲੋਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਓਂਟਾਰੀਓ ਵਿਧਾਨ ਸਭਾ ਨੇ ਭਾਰਤ ‘ਚ 1984 ‘ਚ ਹੋਏ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇ ਦਿੱਤੀ ਹੈ।

ਇਹ ਇਤਿਹਾਸਕ ਪ੍ਰਾਪਤੀ ਉਸ ਝੂਠੀ ਕਹਾਣੀ ਨੂੰ ਖਤਮ ਕਰਦੀ ਹੈ ਜਿਸ ਮੁਤਾਬਕ ਸਿੱਖ ਵਿਰੋਧੀ ਹਿੰਸਾ ਦੋ ਧਰਮਾਂ ਜਾਂ ਸਭਿਆਚਾਰਾਂ ਦੇ ਟਕਰਾਅ ਦਾ ਨਤੀਜਾ ਸੀ। ਇਸਦੇ ਬਜਾਏ ਇਹ ਮਤਾ ਸਪੱਸ਼ਟ ਕਰਦਾ ਹੈ ਕਿ ਭਾਰਤ ਸਰਕਾਰ ਨੇ ਸਿੱਖਾਂ ਦੀ ਨਸਲਕੁਸ਼ੀ ਨੂੰ ਹੱਲਾਸ਼ੇਰੀ ਦਿੱਤੀ ਸੀ।

ਇਸ ਮਤੇ ਦੀ ਪ੍ਰਵਾਨਗੀ ਨਾਲ ਇਹ ਇਤਿਹਾਸ ਦਾ ਪਹਿਲਾ ਮਤਾ ਬਣ ਗਿਆ ਜਿਸ ਵਿਚ 1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਮਿਲੀ ਹੈ।

ਦੇਖੋ ਵੀਡੀਓ:

ਇਹ ਮਤਾ ਹਿੰਦੂ, ਮੁਸਲਮਾਨ ਅਤੇ ਹੋਰ ਫਿਰਕਿਆਂ ਦੇ ਅਣਗਿਣਤ ਪਰਿਵਾਰਾਂ ਦਾ ਸਨਮਾਨ ਕਰਦਾ ਹੈ ਜਿਨ੍ਹਾਂ ਨੇ ਆਪਣੀ ਸਿੱਖ ਗਵਾਂਢੀਆਂ ਨੂੰ ਬਚਾਉਣ ਲਈ ਆਪਣੀ ਜਾਨ ਨੂੰ ਖਤਰੇ ਵਿਚ ਪਾਇਆ ਸੀ।

ਬਦਕਿਸਮਤੀ ਨਾਲ ਇਕ ਸਾਲ ਪਹਿਲਾਂ 2 ਜੂਨ, 2016 ਨੂੰ ਮੇਰੇ ਵਲੋਂ ਲਿਆਂਦੇ ਗਏ ਇਸ ਮਤੇ ਦੇ ਖਿਲਾਫ ਵੋਟ ਪਈ ਸੀ।

ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਮਿਲਣਾ ਜ਼ਖਮਾਂ ‘ਤੇ ਮੱਲ੍ਹਮ ਲਾਉਣ ਵਾਂਗ ਹੈ, ਨਾ ਕੇਵਲ ਸਿੱਖਾਂ ਲਈ ਬਲਕਿ ਹੋਰ ਵੀ ਭਾਈਚਾਰਿਆਂ ਲਈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Speech of Jagmeet Singh NDP during Passing of Sikh Genocide 1984 motion in Ontario Parliament …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version