Site icon Sikh Siyasat News

ਦੋ ਹੋਰ ਗ੍ਰਿਫਤਾਰੀਆਂ: ਪੰਜਾਬ ਪੁਲਿਸ ਵਲੋਂ ਡੇਰਾ ਸਿਰਸਾ ਪ੍ਰੇਮੀਆਂ ਦਾ ਕਤਲ ਕੇਸ ਸੁਲਝਾਉਣ ਦਾ ਦਾਅਵਾ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਬੁੱਧਵਾਰ (12 ਜੁਲਾਈ) ਨੂੰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੋ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂ ਗੁਰਪ੍ਰੀਤ ਸਿੰਘ ਗੋਪੀ ਅਤੇ ਅਵਤਾਰ ਸਿੰਘ ਪੰਮਾ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਦਾਅਵਾ ਕੀਤਾ ਹੈ ਕਿ 11 ਜੁਲਾਈ ਨੂੰ ਨਵਾਂ ਸ਼ਹਿਰ, ਫਿਰੋਜ਼ਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੀ ਪੁਲਿਸ ਵਲੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗੁਰਪ੍ਰੀਤ ਸਿੰਘ ਗੋਪੀ ਫਿਰੋਜ਼ਪੁਰ ਦੇ ਕੋਹਾਲਾ ਪਿੰਡ ਤੋਂ ਅਤੇ ਅਵਤਾਰ ਸਿੰਘ ਪੰਮਾ ਨੂੰ ਕਪੂਰਥਲਾ ਦੇ ਪਿੰਡ ਭਨੋਲੰਗਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਗੁਰਪ੍ਰੀਤ ਸਿੰਘ ਗੋਪੀ (ਫੋਟੋ: ਹਿੰਦੁਸਤਾਨ ਟਾਈਮਸ)

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਆਮ ਤੌਰ ‘ਤੇ ਬੰਦਿਆਂ ਨੂੰ ਚੁੱਕਦੀ ਕਿਸੇ ਹੋਰ ਥਾਂ ਤੋਂ ਹੈ ਅਤੇ ਆਪਣੀ ਕਹਾਣੀ ਨੂੰ ਸੱਚਾ ਸਾਬਤ ਕਰਨ ਲਈ ਦਰਸਾਉਂਦੀ ਕਿਸੇ ਹੋਰ ਥਾਂ ਤੋਂ ਹੈ। ਇਨ੍ਹਾਂ ਗ੍ਰਿਫਤਾਰੀਆਂ ਨਾਲ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੋ ਕਤਲ ਕੇਸਾਂ ਨੂੰ ਸੁਲਝਾ ਲਿਆ ਹੈ ਜਿਨ੍ਹਾਂ ਵਿਚ ਇਕ ਫਰੀਦਕੋਟ ‘ਚ ਡੇਰਾ ਸਿਰਸਾ ਦੇ ਪ੍ਰੇਮੀ ਦਾ ਅਤੇ ਦੂਜਾ ਰਾਜਸਥਾਨ ਦੇ ਇਕ ਵਿਵਾਦਤ ਡੇਰਾ ਮੁਖੀ ਦੇ ਕਤਲ ਦਾ। ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੇ ਕਤਲ (13 ਜੂਨ, 2016) ਅਤੇ ਵਿਵਾਦਤ ਡੇਰਾ ਮੁਖੀ ਲੱਖਾ ਸਿੰਘ ਹਨੂੰਮਾਨਗੜ੍ਹ, ਰਾਜਸਥਾਨ ਦੇ ਕਤਲ (23 ਨਵੰਬਰ, 2016) ‘ਚ ਸ਼ਾਮਲ ਹਨ।

ਪੁਲਿਸ ਨੇ ਗੁਰਪ੍ਰੀਤ ਸਿੰਘ ਗੋਪੀ ਅਤੇ ਅਵਤਾਰ ਸਿੰਘ ਪੰਮਾ ਨੂੰ ਦੋ ਵੱਖ ਕੇਸਾਂ ਵਿਚ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਧੀਨ ਨਾਮਜ਼ਦ ਕੀਤਾ ਹੈ।

ਪੰਜਾਬ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ‘ਚ ਦੋ ਦਰਜਨ ਤੋਂ ਵੱਧ ਸਿੱਖਾਂ ਨੂੰ “ਖਾੜਕੂ ਗਤੀਵਿਧੀਆਂ” ਦੇ ਸਬੰਧ ‘ਚ ਗ੍ਰਿਫਤਾਰ ਕੀਤਾ ਹੈ।

ਪੁਲਿਸ ਮੁਤਾਬਕ ਇਨ੍ਹਾਂ ਕੇਸਾਂ ‘ਚ ਅਸ਼ੋਕ ਕੁਮਾਰ ਵੋਹਰਾ ਉਰਫ ਅਮਨਾ ਸੇਠ, ਜਸਵੰਤ ਸਿੰਘ ਕਾਲਾ ਪਿੰਡ ਸੋਨੇਵਾਲਾ, ਮੁਕਤਸਰ ਲੁੜੀਂਦੇ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Two More Arrested: Police claims to solve Dera Sauda follower murder case …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version