ਸੋਮਵਾਰ, 6 ਫਰਵਰੀ, 2012

ਸ਼ਬਦ ਜਾਲ: ‘Anti-Sikh Deras’

ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ; ਪੰਚ ਪ੍ਰਧਾਨੀ ਕਾਨੂੰਨੀ ਯਤਨ ਜਾਰੀ ਰੱਖੇਗੀ

ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ; ਪੰਚ ਪ੍ਰਧਾਨੀ ਕਾਨੂੰਨੀ ਯਤਨ ਜਾਰੀ ਰੱਖੇਗੀ

ਬਠਿੰਡਾ (4 ਫਰਵਰੀ, 2012 – ਸਿੱਖ ਸਿਆਸਤ): ਡੇਰਾ ਸਿਰਸਾ ਮੁਖੀ ਸੌਦਾ ਸਾਧ ਵਲੋਂ 11 ਮਈ 2007 ਨੂੰ ਜ਼ਿਲ੍ਹਾ ਬਠਿੰਡਾ ਵਿਚ ਪੈਂਦੇ ਸਲਾਬਤਪੁਰਾ ਵਿਖੇ ਸਥਿਤ ਡੇਰੇ ਦੀ ਪੰਜਾਬ ਸ਼ਾਖਾ ਵਿਚ ਇਕ ਡਰਾਮਾ ਰਚ ਕੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਹਿਣ ਕੇ ਖੰਡੇ ਬਾਟੇ ਦੀ ਰੀਸ ਕਰਦਿਆਂ ਹੋਇਆ ਅਖੌਤੀ ਰੂਹਾਨੀ ਜਾਮ ਦਾ ਸ਼ਰਬਤ ਪਿਲਾਇਆ ਗਿਆ।

ਪੰਜਾਬ ਚੋਣਾਂ, ਸਿਆਸੀ ਚਰਿੱਤਰਹੀਣਤਾ, ਨਸ਼ਾ-ਪੈਸਾ, ਡੇਰਾ ਅਤੇ ਮੀਡੀਆ

ਪੰਜਾਬ ਚੋਣਾਂ, ਸਿਆਸੀ ਚਰਿੱਤਰਹੀਣਤਾ, ਨਸ਼ਾ-ਪੈਸਾ, ਡੇਰਾ ਅਤੇ ਮੀਡੀਆ

ਮਾਨਸਾ, ਪੰਜਾਬ (28 ਜਨਵਰੀ, 2012 – ਸਿੱਖ ਸਿਆਸਤ): ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੋ ਦਿਨਾਂ ਨੂੰ ਹੋਣ ਜਾ ਰਹੀਆਂ ਹਨ। ਪਿਛਲੇ ਤਕਰੀਬਨ ਦੋ ਮਹੀਨੇ ਤੋਂ ਪੰਜਾਬ ਵਿਚ ਜੋ ਕੁਝ ਵਾਪਰ ਰਿਹਾ ਹੈ ਉਸ ਨੂੰ “ਲੋਕਤੰਤਰੀ ਢਕਵੰਜ” ਹੀ ਕਿਹਾ ਜਾ ਸਕਦਾ ਹੈ। ਇਨ੍ਹਾਂ ਚੋਣਾਂ ਨੇ ਪੰਜਾਬ ਵਿਚ ਵੱਡੀ ਪੱਧਰ ਉੱਤੇ ਪੱਸਰ ਚੁੱਕੀ ਸਿਆਸੀ ਚਰਿੱਤਰਹੀਣਤਾ ਨੂੰ ਉਜਾਗਰ ਕੀਤਾ ਹੈ।

ਆਸ਼ੂਤੋਸ਼ ਦੇ ਅਗਾਮੀ ਸਮਾਗਮਾਂ ਕਾਰਨ ਲੁਧਿਆਣਾ ਵਿਚ ਹਾਲਾਤ ਤਣਾਅ ਪੂਰਨ ਹੋਣ ਦਾ ਖਦਸ਼ਾ; ਜਥੇਬੰਦੀਆਂ ਨੇ ਸਮਾਗਮਾਂ ਉੱਤੇ ਪਾਬੰਦੀ ਲਾਉਣ ਦੀ ਮੰਗ ਉਠਾਈ

ਆਸ਼ੂਤੋਸ਼ ਦੇ ਅਗਾਮੀ ਸਮਾਗਮਾਂ ਕਾਰਨ ਲੁਧਿਆਣਾ ਵਿਚ ਹਾਲਾਤ ਤਣਾਅ ਪੂਰਨ ਹੋਣ ਦਾ ਖਦਸ਼ਾ; ਜਥੇਬੰਦੀਆਂ ਨੇ ਸਮਾਗਮਾਂ ਉੱਤੇ ਪਾਬੰਦੀ ਲਾਉਣ ਦੀ ਮੰਗ ਉਠਾਈ

ਲੁਧਿਆਣਾ (25 ਅਪ੍ਰੈਲ, 2011): ਵੱਖ-ਵੱਖ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਅਕਾਲੀ ਦਲ ਦਿੱਲੀ ਦੀ ਅਗਵਾਈ ਹੇਠ ਅਕਾਲੀ ਦਲ ਲੌਂਗੋਵਾਲ,ਅਕਾਲੀ ਦਲ ਪੰਚ ਪ੍ਰਧਾਨੀ, ਹਿੰਦੂ ਸਿਖ ਏਕਤਾ ਮੰਚ, ਸੁਖਮਨੀ ਸਾਹਿਬ ਸੇਵਾ ਸੋਸਾਇਟੀ,ਸਿਖ ਫੈਡਰੇਸ਼ਨ,ਯੂਥ ਮੁਸਲਿਮ ਵਿੰਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ,ਅੰਬੇਦਕਰ ਸੈਨਾ,ਵਰਲਡ ਹਿਊਮਨ ਰਾਈਟਸ ਪ੍ਰੋਟਕਸ਼ਨ ਕੌਂਸਲ ਸ਼ਾਮਿਲ ਹਨ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਦਿਤੇ ਮੰਗ ਪੱਤਰ ਵਿੱਚ ਖਦਸ਼ਾ ਜਾਹਰ ਕੀਤਾ ਕਿ ਦਿਵਿਆ ਜਯੋਤੀ ਜਾਗਰਿਤੀ…

ਪੰਜਾਬ ਦਾ ਮਹੌਲ ਵਿਗਾੜਣ ਲਈ ਸਰਕਾਰ ਤੇ ਪੁਲਿਸ ਪ੍ਰੇਮੀਆਂ ਦੇ ਫ਼ਿਰਕੂ ਸਮਾਗਮ ਕਰਵਾਉਣ ਲਈ ਬੱਜ਼ਿਦ : ਪੰਚ ਪ੍ਰਧਾਨੀ

ਪੰਜਾਬ ਦਾ ਮਹੌਲ ਵਿਗਾੜਣ ਲਈ ਸਰਕਾਰ ਤੇ ਪੁਲਿਸ ਪ੍ਰੇਮੀਆਂ ਦੇ ਫ਼ਿਰਕੂ ਸਮਾਗਮ ਕਰਵਾਉਣ ਲਈ ਬੱਜ਼ਿਦ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (17 ਮਾਰਚ, 2011) : ਪੰਥਕ ਸਮਾਗਮਾਂ ’ਤੇ ਪਾਬੰਦੀਆਂ ਲਗਾਉਣ ਵਾਲੀ ਬਾਦਲ ਸਰਕਾਰ ਸੌਦਾ ਸਾਧ ਦੇ ਸਮਾਗਮ ਕਰਵਾਉਣ ਵਿੱਚ ਹਰ ਤਰ੍ਹਾਂ ਦੀ ਮੱਦਦ ਕਰ ਰਹੀ ਹੈ। …

ਧੱਲੇਕੇ (ਮੋਗਾ) ਵਿਖੇ ਪੰਥਕ ਜਥੇਬੰਦੀਆਂ ਦੀ ਇਕੱਤਰਤਾ 8 ਨੂੰ

ਧੱਲੇਕੇ (ਮੋਗਾ) ਵਿਖੇ ਪੰਥਕ ਜਥੇਬੰਦੀਆਂ ਦੀ ਇਕੱਤਰਤਾ 8 ਨੂੰ

ਫ਼ਤਿਹਗੜ੍ਹ ਸਾਹਿਬ, 7 ਮਾਰਚ () : ਮੋਗਾ ਨੇੜਲੇ ਪਿੰਡ ਧੱਲੇਕੇ ਦੇ ਗੁਰਦੁਆਰਾ ਸਾਹਿਬ ’ਤੇ ਸੌਦਾ ਸਾਧ ਦੇ ਚੇਲਿਆਂ ਵਲੋਂ ਕੀਤੇ ਗਏ ਪਥਰਾਅ ਅਤੇ ਸਿੱਖਾਂ ’ਤੇ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਸਖ਼ਤ ਨਿਖੇਧੀ ਕਰਦਿਆਂ ਪੰਜਾਬ ਦੀ ਬਾਦਲ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਧਾਰਾ 295-ਏ ਤਹਿਤ ਗ੍ਰਿਫ਼ਤਾਰ ਕੀਤਾ ਜਾਵੇ ਨਹੀਂ ਤਾਂ ਭਲਕੇ 8 ਮਾਰਚ ਨੂੰ ਘਟਨਾ ਸਥਾਨ ’ਤੇ ਪਹੁੰਚੀਆਂ ਪੰਥਕ ਜਥੇਬੰਦੀਆਂ ਵਲੋਂ ਇੱਕਮੱਤ ਹੋ …

ਸੌਦਾ ਸਾਧ ਦੀ ਖੁਸ਼ੀ ਲਈ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ : ਪੰਚ ਪ੍ਰਧਾਨੀ

ਸੌਦਾ ਸਾਧ ਦੀ ਖੁਸ਼ੀ ਲਈ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (2 ਜਨਵਰੀ, 2010) : ਭੀਖੀ ਵਿਚ ਸੰਤ ਬਲਜੀਤ ਸਿੰਘ ਦਾਦੂਵਾਲ ਦੇ ਧਾਰਮਿਕ ਦੀਵਾਨ ਵਿਚ ਪੁਲਿਸ ਵਲੋਂ ਪਾਏ ਗਏ ਵਿਘਨ ਦੀ ਸਖ਼ਤ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰਾਂ ਭਾਈ ਕੁਲਬੀਰ ਸਿੰਘ ਬੜਾ ਪਿੰਡ, ਦਇਆ ਸਿੰਘ ਕੱਕੜ ਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਬਾਦਲ-ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਸੌਦਾ ਸਾਧ ਨੂੰ ਖੁਸ਼ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੇ ਧਾਰਮਿਕ ਦੀਵਾਨ ਵਿੱਚ ਗੁਰਬਾਣੀ ਦੀ ਹੋ ਰਹੀ ਵਿਆਖਿਆ ਵਿਚ ਵਿਘਨ ਪਾ ਕੇ ਸਿੱਖ ਮਰਿਯਾਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕੀਤਾ ਹੈ।

ਸਾਬਕਾ ਸਾਧਵੀ ਵੱਲੋਂ ਡੇਰਾ ਸਿਰਸਾ ਨੇ ਡੇਰਾ ਸਿਰਸਾ ਦੇ ਮੁਖੀ ਖਿਲਾਫ ਅਦਾਲਤ ਵਿੱਚ ਗਵਾਹੀ ਦਿੱਤੀ

ਸਾਬਕਾ ਸਾਧਵੀ ਵੱਲੋਂ ਡੇਰਾ ਸਿਰਸਾ ਨੇ ਡੇਰਾ ਸਿਰਸਾ ਦੇ ਮੁਖੀ ਖਿਲਾਫ ਅਦਾਲਤ ਵਿੱਚ ਗਵਾਹੀ ਦਿੱਤੀ

ਅੰਬਾਲਾ (9 ਸਤੰਬਰ, 2010): ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅੰਬਾਲਾ ਸਥਿਤ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਏ.ਐਸ. ਨਾਰੰਗ ਦੀ ਅਦਾਲਤ ਵਿੱਚ ਪੇਸ਼ ਹੋਇਆ ਜਿਥੇ ਇਸ ਮਾਮਲੇ ਦੀ ਮੁੱਖ ਗਵਾਹ ਪੀੜਤ ਸਾਧਵੀ ਨੇ ਆਪਣੀ ਗਵਾਹੀ ਦਰਜ ਕਰਾਈ।

ਸਿੱਖ ਵਿਰੋਧੀ ਮਾਹੌਲ ਕਾਰਨ ਪੰਜਾਬ ਵੀ ਕਸ਼ਮੀਰ ਬਣ ਸਕਦੈ : ਪੰਚ ਪ੍ਰਧਾਨੀ

ਸਿੱਖ ਵਿਰੋਧੀ ਮਾਹੌਲ ਕਾਰਨ ਪੰਜਾਬ ਵੀ ਕਸ਼ਮੀਰ ਬਣ ਸਕਦੈ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, 27 ਅਗਸਤ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਸੁਪਰੀਮ ਕੌਂਸਲ ਦੀ ਅੱਜ ਇੱਥੇ ਹੋਈ ਇੱਕ ਹੰਗਾਮੀ ਮੀਟਿੰਗ ਵਿਚ ਚੇਤਾਵਨੀ ਦਿੱਤੀ ਗਈ ਕਿ ਪੰਜਾਬ ਦੀ ਬਾਦਲ ਸਰਕਾਰ ਵਲੋਂ ਭਾਜਪਾ ਤੇ ਸੌਦਾ ਸਾਧ ਨਾਲ ਮਿਲ ਕੇ ਸਿੱਖ ਕੌਮ ਵਿਰੁਧ ਖੇਡੀ ਜਾ ਰਹੀ ਖੇਡ ਕਾਰਨ ਪੰਜਾਬ ਵਿਚ ਵੀ ਕਸ਼ਮੀਰ ਵਾਲੇ ਹਾਲਾਤ ਪੈਦਾ ਹੋ ਸਕਦੇ ਹਨ। ਸੌਧਾ ਸਾਧ ਦੇ ਚਾਟੜਿਆਂ ਵਲੋਂ ਸਿੱਖਾਂ ਦੇ ਸਮਾਗਮਾਂ ’ਤੇ ਪਾਬੰਦੀ ਲਗਾਉਣ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫ਼ਤਾਰ ਕੀਤੇ ਜਾਣ ਲਈ ਦਿੱਤਾ ਗਿਆ ‘ਅਲਟੀਮੇਟਮ’ ਵੀ ਇਸ ਤਿਕੜੀ ਦੀ ਸ਼ਾਂਝੀ ਸ਼ਾਜ਼ਿਸ ਹੈ।

75ਵਾਂ ਜਥਾ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ

75ਵਾਂ ਜਥਾ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ

ਤਲਵੰਡੀ ਸਾਬੋ (22 ਅਗਸਤ, 2010): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਸ. ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ ਅਤੇ ਬਾਬ ਹਰਦੀਪ ਸਿੰਘ ਮਹਿਰਾਜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਡੇਰਿਆਂ ਦੀ ਮੁਕੰਮਲ ਤਾਲਾਬੰਦੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਾਰੀ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਮੋਰਚੇ ਤਹਿਤ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਡੇਰਾ ਸਲਾਬਤਪੁਰਾ ਵੱਲ ਜਾ ਰਹੇ 75ਵੇਂ ਸ਼ਹੀਦੀ ਜਥੇ ਨੂੰ ਪੁਲੀਸ ਨੇ ਦਰਸ਼ਨੀ ਡਿਊਢੀ ਤੋਂ ਹੀ ਗ੍ਰਿਫਤਾਰ ਕਰ ਲਿਆ।

ਸੌਧਾ ਸਾਧ ਦੀਆਂ ਕਾਰਵਾਈਆਂ ਦਾ ਵਿਰੋਧ ਕਰਨ ਵਾਲੇ ਸਿੱਖਾਂ ਉੱਪਰ ਅਸਲਾ ਕਾਨੂੰਨ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕਦਮਾ ਦਰਜ

ਸੌਧਾ ਸਾਧ ਦੀਆਂ ਕਾਰਵਾਈਆਂ ਦਾ ਵਿਰੋਧ ਕਰਨ ਵਾਲੇ ਸਿੱਖਾਂ ਉੱਪਰ ਅਸਲਾ ਕਾਨੂੰਨ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕਦਮਾ ਦਰਜ

ਬਰਨਾਲਾ (18 ਜੁਲਾਈ, 2010): ਬੀਤੇ ਦਿਨ ਦੇਰ ਰਾਤ ਹਾਸਿਲ ਹੋਈ ਜਾਣਕਾਰੀ ਅਨੁਸਾਰ ਪਿੰਡ ਠੀਕਰੀਵਾਲਾ ਤੋਂ ਡੇਰਾ ਸੌਦਾ ਸਾਧ ਦੇ ਪੈਰੋਕਾਰਾਂ ਦੀਆਂ ਗਤੀਵਿਧੀਆਂ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਅੱਠ ਸਿੱਖਾਂ ਉੱਪਰ ਪੁਲਿਸ ਵੱਲੋਂ ਅਸਲਾ ਕਾਨੂੰਨ ਦੀ ਧਾਰਾ 25 ਸਮੇਤ, ਭਾਰਤੀ ਦੰਡਾਵਲੀ ਦੀਆਂ ਧਾਰਵਾਂ 353, 189, 148 ਅਤੇ 149 ਤਹਿਤ ਮੁਕਦਮਾ ਦਰਜ ਕਰ ਦਿੱਤਾ ਹੈ

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts