Site icon Sikh Siyasat News

ਬੰਦੀ ਸਿੰਘਾਂ ਅਤੇ ਸਿੱਖ ਨਜ਼ਰਬੰਦਾਂ ਦੀ ਚੜ੍ਹਦੀਕਲਾ ਤੇ ਰਿਹਾਈ ਲਈ ਹਜ਼ੂਰ ਸਾਹਿਬ ਵਿਖੇ ਅਰਦਾਸ ਸਮਾਗਮ ਹੋਇਆ

ਨਾਂਦੇੜ, ਮਹਾਂਰਾਸ਼ਟਰ: ਸਿੱਖ ਸੰਘਰਸ਼ ਦੌਰਾਨ ਪਾਏ ਯੋਗਦਾਨ ਲਈ ਲੰਮੇ ਸਮੇਂ ਤੋਂ ਇੰਡੀਆ ਦੀਆਂ ਜੇਲ੍ਹਾਂ ਵਿਚ ਕੈਦ ਬੰਦੀ ਸਿੰਘਾਂ ਅਤੇ ਬੀਤੇ ਵਰ੍ਹੇ ਪੰਜਾਬ ਵਿਚ ਚੱਲੇ ਸਰਕਾਰੀ ਦਮਨਚੱਕਰ ਦੌਰਾਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਸਮੇਤ ਪੰਜਾਬ ਦੀਆਂ ਜੇਲ੍ਹਾਂ ਵਿਚ ਨਜ਼ਰਬੰਦ ਕੀਤੇ ਗਏ ਸਿੱਖ ਨੌਜਵਾਨਾਂ ਦੀ ਚੜ੍ਹਦੀਕਲਾ ਤੇ ਰਿਹਾਈ ਲਈ ਇਕ ਅਰਦਾਸ ਸਮਾਗਮ 31 ਦਸੰਬਰ 2023 ਨੂੰ ਤਖਤ ਸ੍ਰੀ ਹਜ਼ਰ ਸਾਹਿਬ, ਨਾਂਦੇੜ ਵਿਖੇ ਹੋਇਆ। ਇਸ ਸਮਾਗਮ ਨਾਲ ਪੰਜਾਂ ਤਖਤਾਂ ਉੱਤੇ ਅਰਦਾਸ ਸਮਾਗਮਾਂ ਦੀ ਲੜੀ ਪੂਰੀ ਹੋਈ ਹੈ। ਇਹਨਾ ਅਰਦਾਸ ਸਮਾਗਮਾਂ ਦਾ ਐਲਾਨ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ ਵੱਲੋਂ ਕੀਤਾ ਗਿਆ ਸੀ। 

ਬੀਬੀ ਬਲਵਿੰਦਰ ਕੌਰ ਨੇ ਸਿੱਖ ਸਿਆਸਤ ਨੂੰ ਭੇਜੀ ਲਿਖਤੀ ਜਾਣਕਾਰੀ ਵਿਚ ਦੱਸਿਆ ਹੈ ਕਿ ਸੰਗਤ ਦੇ ਸਹਿਯੋਗ ਸਦਕਾ ਹੀ ਪੁਲਿਸ ਤੇ ਸਰਕਾਰ ਦੇ ਦਬਾਅ ਦੇ ਬਾਵਜੂਦ ਹਜ਼ੂਰ ਸਾਹਿਬ ਵਿਖੇ ਸਮਾਗਮ ਚੜ੍ਹਦੀਕਲਾ ਨਾਲ ਸੰਪੂਰਨ ਹੋ ਸਕਿਆ ਹੈ।

ਇਸ ਸਮਾਗਮ ਵਿਚ ਬਾਬਾ ਬਲਵਿੰਦਰ ਸਿੰਘ (ਹਜ਼ੂਰ ਸਾਹਿਬ ਵਾਲੇ), ਸ. ਸੁਰਿੰਦਰ ਸਿੰਘ ਕਿਸ਼ਨਪੁਰਾ, ਸ. ਗੁਰਪ੍ਰੀਤ ਸਿੰਘ ਸਮੇਤ ਪੰਜਾਬ ਤੋਂ ਅਰਦਾਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਪਹੁੰਚੀਆਂ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version