Tag Archive "amritpal-singh"

ਭਾਈ ਅੰਮ੍ਰਿਤਪਾਲ ਸਿੰਘ ਵਰਤਾਰਾ: ‘ਸਾਥ ਦਿਓ ਜਾਂ ਚੁੱਪ ਰਹੋ’ ਦੀ ਦਲੀਲ ਦਾ ਮੁਲਾਂਕਣ

18 ਮਾਰਚ ਤੋਂ ਬਾਅਦ ਸਿੱਖ ਨੌਜਵਾਨਾਂ ਦੀ ਫੜੋ-ਫੜੀ ਅਤੇ ਭਾਰਤੀ ਹਕੂਮਤ ਦੁਆਰਾ ਵਿਆਪਕ ਪੱਧਰ ਤੇ ਚਲਾਈ ਦਮਨ-ਸਹਿਮ ਦੀ ਮੁਹਿੰਮ ਖਿਲਾਫ ਭਾਈ ਦਲਜੀਤ ਸਿੰਘ ਅਤੇ ਹੋਰ ਸਿੰਘਾਂ ਵਲੋਂ ਇਕ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿਚ ਉਨ੍ਹਾਂ ਵਲੋਂ ਸੱਤਾ ਦੇ ਹਮਲੇ ਦੀਆਂ ਪਰਤਾਂ ਖੋਲ੍ਹਣ ਦੇ ਨਾਲ-ਨਾਲ ਸਿੱਖ ਨੌਜਵਾਨਾਂ ਦੀ ਅਗਵਾਈ ਵਿਚ ਹੋਈ ਕਾਹਲ ਅਤੇ ਉਕਾਈਆਂ ਨੂੰ ਵੀ ਧਿਆਨ ਵਿਚ ਲਿਆਂਦਾ ਗਿਆ ਅਤੇ ਸਰਬੱਤ ਖਾਲਸਾ ਸੱਦਣ ਬਾਰੇ ਵੀ ਇਕ ਰਾਇ ਦਿੱਤੀ ਗਈ ਜਿਸ ਦਾ ਉਹ ਪਹਿਲਾਂ ਤੋਂ ਹੀ ਪਰਚਾਰ ਕਰ ਰਹੇ ਹਨ।