Site icon Sikh Siyasat News

ਭਾਈ ਜਗਤਾਰ ਸਿੰਘ ਹਾਵਰਾ ਨੇ ਬਾਪੂ ਤ੍ਰਿਲੋਕ ਸਿੰਘ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ

ਦਿੱਲੀ (12 ਮਈ 2015): ਸਿੱਖ ਕੌਮ ਦੇ ਨਾਇਕ ਅਤੇ ਸਿੱਖ ਨੌਜਵਾਨੀ  ਦੇ ਆਦਰਸ਼ ਦਿੱਲੀ ਦੀ ਤਿਹਾੜ ਜੇਲ ਵਿੱਚ ਸਿੱਖ ਸੰਘਰਸ਼ ਦੇ ਰੂਹ-ਏ ਰਵਾਂ ਭਾਈ ਜਗਤਾਰ ਸਿੰਘ ਹਾਵਾਰਾ ਨੇ ਮੁਲਕਾਤ ਦੌਰਾਨ ਸਿੱਖ ਪ੍ਰਪਰਾਵਾਂ ‘ਤੇ ਪਹਿਰਾ ਦੇ ਕੇ ਆਪਣੀ ਜਾਨ ਕੌਮ ਤੋਂ ਨਿਛਾਵਰ ਕਰਨ ਵੱਲੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਸਤਿਕਾਰਤ ਪਿਤਾ ਬਾਪੂ ਤ੍ਰਿਲੋਕ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ  ਅੱਜ ਲੋੜ ਹੈ ਏਹੋ ਜੇ ਮਾਂਪਿਆਂ ਦੀ ਜੋ ਆਪਣੀ ਔਲਾਦ ਨੂੰ ਸਿਖ ਪ੍ਰੰਪਰਾਵਾਂ ਤੇ ਸਿਖ ਇਤਿਹਾਸ ਤੋਂ ਜਾਣੂ ਕਰਵਾਉਣ  ਤੇ ਦੇਸ਼ ਕੌਮ ਲਈ ਮਰ ਮਿੱਟਣ ਦੀ ਗੁਰਤੀ ਦੇਂਣ ।

ਭਾਈ ਜਗਤਾਰ ਸਿੰਘ ਹਵਾਰਾ

ਬਾਪੁ ਤਿ੍ਰਲੋਕ ਸਿੰਘ ਜੀ ਏਹੋ ਜਹੀ ਸਤਕਾਰ ਯੋਗ ਰੂਹ ਸੀ ਜਿਹਨਾ ਦੇ ਪੁਤ ਸ਼ਹੀਦ ਭਾਈ ਸਤਵੰਤ ਸਿੰਘ ਜੀ ਨੇ ਕੋਮ ਦੀ ਉਤਰੀ ਪੱਗ ਪਾਪਣ ਇੰਦਿਰਾ ਦਾ ਸੋਧਾ ਲਾ ਕੇ ਮੁੜ ਕੋਮ ਦੇ ਸਿਰ ਤੇ ਰਖੀ ਤੇ ਖਾਲਸਾਈ ਰੀਤਾਂ ਨੂੰ ਕਾਇਮ ਰੱਖਿਆ ਤੇ ਦੁਨਿਆਂ ਨੂੰ ਸੁਨੇਹਾ ਦਿਤਾ ਕਿ ਸਿੱਖ ਜਾਲਮ ਨੂੰ ਉਸਦੇ ਕੀਤੇ ਜ਼ੁਲਮਾਂ ਦੀ ਸਜ਼ਾ ਜਰੁਰ ਦਿੰਦੇ ਜਨ ਅਤੇ ਸਿਖ ਜਿਆਦਾ ਦੇਰ ਭਾਜੀ ਆਪਣੇ ਸਿਰ ਰਖਦੇ ਨਹੀ ।

ਸਿਖ ਪੰਥ ਦੇ ਨਾਮ ਇਕ ਹੋਰ ਸੁਨੇਹਾ ਦਿੰਦਿਆਂ ਭਾਈ ਜਗਤਾਰ ਸਿੰਘ ਹਵਾਰਾ ਨੇ ਪੰਥ ਨੂੰ ਅਪੀਲ ਕੀਤੀ ਹੈ ਕੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਕੀ ਪਿਛਲੇ ਲੰਮੇ ਸੰਮੇ ਤੂੰ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਵਿਚ ਸੇਹਤ ਠੀਕ ਨਾ ਹੋਂਣ ਕਰਕੇ ਜ਼ੇਰੇ ਇਲਾਜ ਨੇ, ਓਹਨਾ ਦੀ ਦੇਹ ਅਰੋਗਤਾ ਲਈ ਪੰਥ ਅਰਦਾਸ ਕਰੇ ਙ ਓਹਨਾ ਨੇ ਵੀ ਪੰਥ ਲਈ ਵਡੀ ਘਾਲਣਾ ਘਾਲੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version