Tag Archive "shaheed-satwant-singh"

ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਸ੍ਰੀ ਦਰਬਾਰ ਸਾਹਿਬ ਸਮੂਹ ’ਚ ਸਥਿਤ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਵਿਕਰਮਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਨਾਲ ਜੋੜਿਆ।

ਸ਼ਹੀਦ ਭਾਈ ਸਤਵੰਤ ਸਿੰਘ ਦੇ ਜੱਦੀ ਪਿੰਡ ਅਗਵਾਨ ਵਿਖੇ ਮਨਾਇਆ ਗਿਆ ਸ਼ਹੀਦੀ ਦਿਹਾੜਾ

20ਵੀਂ ਸਦੀ ਦੇ ਸਿੱਖ ਸੰਘਰਸ਼ ਦੌਰਾਨ ਸਿੱਖੀ ਦੀ ਆਨ-ਸ਼ਾਨ ਲਈ ਜ਼ਾਮ-ਏ-ਸ਼ਹਾਦਤ ਪੀਣ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ, ਭਾਈ ਕੇਹਰ ਸਿੰਘ ਦਾ 27ਵਾਂ ਸ਼ਹੀਦੀ ਦਿਹਾੜਾ ਭਾਈ ਸਤਵੰਤ ਸਿੰਘ ਦੇ ਪਿੰਡ ਅਗਵਾਨ ਵਿੱਚ ਮਨਾਇਆ ਗਿਆ।

ਬਾਪੂ ਤ੍ਰਿਲੋਕ ਸਿੰਘ ਦੀ ਅੰਤਿਮ ਅਰਦਾਸ ਅੱਜ ਹੋਵੇਗੀ

ਫ਼ਖਰ ਏ ਕੌਮ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਪਿਤਾ ਬਾਪੂ ਤਰਲੋਕ ਸਿੰਘ ਅਗਵਾਨ, ਜੋ ਉਸ ਅਕਾਲ ਪੁਰਖ ਵੱਲੋਂ ਬਖਸ਼ਿਆ ਜੀਵਨ ਬਤੀਤ ਕਰਦਿਆਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ ।

ਭਾਈ ਜਗਤਾਰ ਸਿੰਘ ਹਾਵਰਾ ਨੇ ਬਾਪੂ ਤ੍ਰਿਲੋਕ ਸਿੰਘ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ

ਸਿੱਖ ਕੌਮ ਦੇ ਨਾਇਕ ਅਤੇ ਸਿੱਖ ਨੌਜਵਾਨੀ ਦੇ ਆਦਰਸ਼ ਦਿੱਲੀ ਦੀ ਤਿਹਾੜ ਜੇਲ ਵਿੱਚ ਸਿੱਖ ਸੰਘਰਸ਼ ਦੇ ਰੂਹ-ਏ ਰਵਾਂ ਭਾਈ ਜਗਤਾਰ ਸਿੰਘ ਹਾਵਾਰਾ ਨੇ ਮੁਲਕਾਤ ਦੌਰਾਨ ਸਿੱਖ ਪ੍ਰਪਰਾਵਾਂ 'ਤੇ ਪਹਿਰਾ ਦੇ ਕੇ ਆਪਣੀ ਜਾਨ ਕੌਮ ਤੋਂ ਨਿਛਾਵਰ ਕਰਨ ਵੱਲੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਸਤਿਕਾਰਤ ਪਿਤਾ ਬਾਪੂ ਤ੍ਰਿਲੋਕ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਏਹੋ ਜੇ ਮਾਂਪਿਆਂ ਦੀ ਜੋ ਆਪਣੀ ਔਲਾਦ ਨੂੰ ਸਿਖ ਪ੍ਰੰਪਰਾਵਾਂ ਤੇ ਸਿਖ ਇਤਿਹਾਸ ਤੋਂ ਜਾਣੂ ਕਰਵਾਉਣ ਤੇ ਦੇਸ਼ ਕੌਮ ਲਈ ਮਰ ਮਿੱਟਣ ਦੀ ਗੁਰਤੀ ਦੇਂਣ ।

ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਹਰ ਸਿੰਘ ਦੀ ਯਾਦਗਾਰ ਬਨਾਉਣ ਸਬੰਧੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਯਾਦ ਪਤਰ

ਅੰਮ੍ਰਿਤਸਰ, ਪੰਜਾਬ (ਨਵੰਬਰ 21, 2013): ਸਿੱਖ ਸਿਆਸਤ ਨਿਊਜ਼ ਨੂੰ ਮਿਲੀ ਜਾਣਕਾਰੀ ਅਨੁਸਾਰ ਦਲ ਖਾਲਸਾ ਜਥੇਬੰਦੀ ਨੇ ਗਿਆਨੀ ਗੁਰਬਚਨ ਸਿੰਘ, ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਹੈ ਕਿ ਉਹ ਭਲਕੇ 22 ਨਵੰਬਰ, 2013 ਨੂੰ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਹੋਣ ਵਾਲੀ ਮੀਟਿੰਗ ਵਿੱਚ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਦਰਬਾਰ ਸਾਹਿਬ ਕੰਪਲੈਕਸ ਅੰਦਰ ਇਕ ਢੁਕਵੀ ਯਾਦਗਾਰ ਉਸਾਰਣ ਸਬੰਧੀ ਪੰਥਕ ਜਥੇਬੰਦੀਆਂ ਦੀ ਮੰਗ ਵੱਲ ਗੌਰ ਕਰਨ।