ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਕਰਵਾਏ ਫੌਜੀ ਹਮਲੇ ਤੋਂ ਬਾਅਦ ਉਸਨੂੰ ਉਸਦੇ ਕੀਤੇ ਪਾਪਾਾਂ ਦੀ ਸਜ਼ਾ ਦੇਕੇ ਸਿੱਖੀ ਦੀ ਸ਼ਾਨਾਂਮੱਤੀਆਂ ਪ੍ਰੰਪਾਰਾਵਾਂ 'ਤੇ ਪਹਿਰਾ ਦੇ ਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਸਤਿਕਾਰਯੋਗ ਪਿਤਾ ਬਾਪੂ ਤਰਲੋਕ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
-ਜਸਪਾਲ ਸਿੰਘ ਹੇਰਾਂਇੱਕ ਉਸ ਬਾਪੂ ਨੂੰ ਜਿਸ ਬਾਪੂ ਨੂੰ ਕੌਮ ਦੀ ਆਨ ਤੇ ਸ਼ਾਨ ਦੀ ਬਹਾਲੀ ਵਾਲਾ ਕੋਤਕ ਕਰਨ ਵਾਲੇ ਮਹਾਨ ਜੋਧੇ ਕੌਮੀ ਸ਼ਹੀਦ ਭਾਈ ਸਤਵੰਤ ਸਿੰਘ ਦਾ ਬਾਪੂ ਹੋਣ ਦਾ ਕੁਦਰਤ ਨੇ ਮਾਣ ਬਖਸ਼ਿਆ ਸੀ ਤੇ ਇਸ ਮਾਣ ਸਦਕਾ ਉਸ ਨੂੰ ਕੌਮ ਨੇ ਬਾਪੂ ਪੁਕਾਰਿਆ ਸੀ ਅਤੇ ਅੱਜ ਉਸ ਦੇ ਭੋਗ ਸਮੇਂ ਕੌਮ ਉਸ ਨੂੰ ਸੱਚੀ ਮੁੱਚੀ ਇਹ ਮਾਣ ਦਿੰਦੀ ਵਿਖਾਈ ਦੇ ਰਹੀ ਹੈ।
ਫ਼ਖਰ ਏ ਕੌਮ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਪਿਤਾ ਬਾਪੂ ਤਰਲੋਕ ਸਿੰਘ ਅਗਵਾਨ, ਜੋ ਉਸ ਅਕਾਲ ਪੁਰਖ ਵੱਲੋਂ ਬਖਸ਼ਿਆ ਜੀਵਨ ਬਤੀਤ ਕਰਦਿਆਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ ।
ਸਿੱਖ ਕੌਮ ਦੇ ਨਾਇਕ ਅਤੇ ਸਿੱਖ ਨੌਜਵਾਨੀ ਦੇ ਆਦਰਸ਼ ਦਿੱਲੀ ਦੀ ਤਿਹਾੜ ਜੇਲ ਵਿੱਚ ਸਿੱਖ ਸੰਘਰਸ਼ ਦੇ ਰੂਹ-ਏ ਰਵਾਂ ਭਾਈ ਜਗਤਾਰ ਸਿੰਘ ਹਾਵਾਰਾ ਨੇ ਮੁਲਕਾਤ ਦੌਰਾਨ ਸਿੱਖ ਪ੍ਰਪਰਾਵਾਂ 'ਤੇ ਪਹਿਰਾ ਦੇ ਕੇ ਆਪਣੀ ਜਾਨ ਕੌਮ ਤੋਂ ਨਿਛਾਵਰ ਕਰਨ ਵੱਲੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਸਤਿਕਾਰਤ ਪਿਤਾ ਬਾਪੂ ਤ੍ਰਿਲੋਕ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਏਹੋ ਜੇ ਮਾਂਪਿਆਂ ਦੀ ਜੋ ਆਪਣੀ ਔਲਾਦ ਨੂੰ ਸਿਖ ਪ੍ਰੰਪਰਾਵਾਂ ਤੇ ਸਿਖ ਇਤਿਹਾਸ ਤੋਂ ਜਾਣੂ ਕਰਵਾਉਣ ਤੇ ਦੇਸ਼ ਕੌਮ ਲਈ ਮਰ ਮਿੱਟਣ ਦੀ ਗੁਰਤੀ ਦੇਂਣ ।
ਅੱਜ ਭਾਈਸ਼ਹੀਦ ਸਤਵੰਤ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਬਾਪੂ ਤਿਰਲੋਕ ਸਿੰਘ ਜੀ ਦੇ ਸਸਕਾਰ ਮੌਕੇ ਹਜਾਰਾਂ ਸੰਗਤਾਂ ਦਾ ਇਕੱਠ ਦਰਸਾ ਰਿਹਾ ਸੀ ਕਿ ਸਿਖ ਕੌਮ ਆਪਣੇ ਸੂਰਮਿਆਂ ਉਤੇ ਬੇਅਥਾਹ ਮਾਣ ਕਰਦੀ ਹੈ।ਡੇਰਾ ਬਾਬਾ ਨਾਨਕ ਦੇ ਕੋਲ ਭਾਰਤ-ਪਾਕਿ ਸਰਹੱਦ ਤੇ ਪੈਂਦੇ ਪਿੰਡ ਅਗਵਾਨ ਦੇ ਬਾਹਰ ਸੜਕ ਉਤੇ ਕਾਰਾਂ ਤੇ ਹੋਰ ਸਾਧਨਾਂ ਦੀ ਲੰਮੀ ਲਾਮਡੋਰੀ ਚੱਲ ਰਹੀ ਸੀ ਜਿੰਨਾਂ ਵਿਚ ਦੂਰ ਦੁਰਾਡੇ ਤੋਂ ਗੁਰਮੁਖ ਪਿਆਰੇ ਆਪਣੇ ਕੌਮੀ ਫਰਜ਼ ਦੀ ਪਾਲਣਾ ਲਈ ਆਏ ਹੋਏ ਸਨ।
ਸਿੱਖ ਕੌਮ ਦੀਆਂ ਸ਼ਾਨਾਂਮੱਤੀਆਂ ਪ੍ਰੰਪਰਾਵਾਂ ਦੀ ਰਾਖੀ ਲਈ ਆਪਣੀ ਜਾਨ ਨਿਯਛਾਵਰ ਕਰਨ ਵਾਲੇ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਅਗਵਾਨ ਜੋ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਸਨ ਦਾ ਅੰਤਿਮ ਸੰਸਕਾਰ 12 ਮਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਅਗਵਾਨ ਵਿਖੇ ਸਵੇਰੇ 11 ਵਜੇ ਹੋਵੇਗਾ ।
ਸਿੱਖ ਕੌਮ ਦੀਆਂ ਸ਼ਾਨਾਂਮੱਤੀਆਂ ਪ੍ਰੰਪਰਾਵਾਂ ਦੀ ਰਾਖੀ ਲਈ ਆਪਣੀ ਜਾਨ ਨਿਯਛਾਵਰ ਕਰਨ ਵਾਲੇ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ-ਬਾਪੂ ਤਰਲੋਕ ਸਿੰਘ ਅਗਵਾਨ ਜੋ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਸਨ, ਨੂੰ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਸਿੱਖ ਫੈਡਰੇਸ਼ਨ ਜਰਮਨੀ, ਬੱਬਰ ਖ਼ਾਲਸਾ ਜਰਮਨੀ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਜਰਮਨੀ ਤੇ ਦਲ ਖ਼ਾਲਸਾ ਜਰਮਨੀ ਦੇ ਮੁਖੀਆਂ ਭਾਈ ਗੁਰਮੀਤ ਸਿੰਘ ਖਨਿਆਨ, ਭਾਈ ਰੇਸ਼ਮ ਸਿੰਘ ਬੱਬਰ, ਭਾਈ ਲਖਵਿੰਦਰ ਸਿੰਘ ਮੱਲ੍ਹੀ, ਭਾਈ ਸੋਹਣ ਸਿੰਘ ਕੰਗ ਤੇ ਭਾਈ ਸੁਰਿੰਦਰ ਸਿੰਘ ਸੇਖੋਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਾਪੂ ਤਰਲੋਕ ਸਿੰਘ ਅਗਵਾਨ ਦੇ ਵਿਛੋੜੇ ਨਾਲ ਸਿੱਖ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਦੇ ਅਕਾਲ ਚਲਾਣੇ ਤੇ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਤਿਕਾਰ ਸਹਿਤ ਦੁਬਾਰਾ ਸਿਰ ਤੇ ਰੱਖਣ ਵਾਲੇ ਬਾਪੂ ਤਰਲੋਕ ਸਿੰਘ ਬਹੁਤ ਹੀ ਦ੍ਰਿੜ ਇਰਾਦੇ ਵਾਲੇ ਨੇਕ ਇਨਸਾਨ ਸਨ ਜਿਹਨਾਂ ਨੇ ਸਮੇਂ ਸਮੇਂ ਤੇ ਸਰਕਾਰੀ ਧੱਕੇਸ਼ਾਹੀਆਂ ਦਾ ਡੱਟ ਕੇ ਮੁਕਾਬਲਾ ਕੀਤਾ।
ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ ਦੇ ਸਤਿਕਾਰਤ ਪਿਤਾ ਬਾਪੂ ਤ੍ਰਿਲੋਕ ਸਿੰਘ ਦੇ ਅਕਾਲ ਚਲਾਣੇ 'ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਸਿੱਖ ਜੱਥੇਬੰਦੀ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਜੀ ਬਾਪੂ ਤਰਲੋਕ ਸਿੰਘ ਅਗਵਾਨ ਅੱਜ ਸਵੇਰੇ ਸਥਾਨਕ ਫੋਰਟੀਸ ਐਸਕਾਹਟ ਵਿਖੇ ਅਕਾਲੀ ਚਲਾਣਾ ਕਰ ਗਏ ਹਨ।
Next Page »