ਸਿੱਖ ਖਬਰਾਂ

ਬਾਪੂ ਤ੍ਰਿਲੋਕ ਸਿੰਘ ਦਾ ਅੰਤਿਮ ਸੰਸਕਾਰ ਅੱਜ 11 ਵਜੇ ਹੋਵੇਗਾ

May 12, 2015 | By

ਬਟਾਲਾ (12 ਮਈ, 2015): ਸਿੱਖ ਕੌਮ ਦੀਆਂ ਸ਼ਾਨਾਂਮੱਤੀਆਂ ਪ੍ਰੰਪਰਾਵਾਂ ਦੀ ਰਾਖੀ ਲਈ ਆਪਣੀ ਜਾਨ ਨਿਯਛਾਵਰ ਕਰਨ ਵਾਲੇ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਅਗਵਾਨ ਜੋ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਸਨ ਦਾ ਅੰਤਿਮ ਸੰਸਕਾਰ 12 ਮਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਅਗਵਾਨ ਵਿਖੇ ਸਵੇਰੇ 11 ਵਜੇ ਹੋਵੇਗਾ ।

ਇਸ ਸਬੰਧੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਨੇ ਸੰਗਤਾਂ ਨੂੰ ਅੰਤਿਮ ਸੰਸਕਾਰ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ।

Bapu-Tarlok-Singh-Ji-and-Shaheed-Satwant-Singh-Ji-618x400
ਉਨ੍ਹਾਂ ਕਿਹਾ ਕਿ ਬਾਪੂ ਤਰਲੋਕ ਸਿੰਘ ਦੇ ਅਕਾਲ ਚਲਾਣੇ ਨਾਲ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਜਾ ਰਹੀ ਹੈ ਤੇ ਸਮੁੱਚਾ ਸਿੱਖ ਪੰਥ ਇਸ ਸਮੇਂ ਪਰਿਵਾਰ ਦੇ ਨਾਲ ਖੜ੍ਹਾ ਹੈ।

ਬਾਪੂ ਤਰਲੋਕ ਸਿੰਘ ਜੀ ਨੇ 8 ਜੂਨ ਸਵੇਰੇ ਅੱਠ ਵਜੇ ਐਸਕਾਹਟ ਹਸਪਤਾਲ ਵਿਖੇ ਆਖਰੀ ਸਾਹ ਲਿਆ ਸੀ। ਉਹ ਪਿੱਛੇ ਕਈ ਦਿਨਾਂ ਤੋਂ ਇਸ ਹਸਪਤਾਲ ਵਿੱਚ ਜੇਰੇ ਇਲਾਜ ਸਨ।

ਉਹ ਪਿਛਲੇ ਕੁਝ ਦਿਨਾਂ ਤੋ ਬੀਮਾਰ ਚੱਲੇ ਆ ਰਹੇ ਸਨ ਤੇ ਪਰਿਵਾਰ ਵਾਲਿਆ ਨੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਸੀ। ਉਮਰ ਦੇ ਤਕਾਜੇ ਨਾਲ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋਣ ਦੀ ਬਜਾਏ ਕਾਫੀ ਵਿਗਾੜ ਹੀ ਪੈਦਾ ਹੁੰਦਾ ਗਿਆ ਅਤੇ ਡਾਕਟਰਾਂ ਨੇ ਉਹਨਾਂ ਮਸਨੂਈ ਜੀਵਨ ਸੁਰੱਖਿਆ ਪ੍ਰਣਾਲੀ ਤੇ ਰੱਖਿਆ ਹੋਇਆ ਸੀ।

ਜ਼ਿਕਰਯੋਗ ਹੈ ਕਿ ਸ਼ਹੀ ਦ ਭਾਈ ਸਤਵੰਤ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ‘ਤੇ ਫੋਜੀ ਹਮਲਾ ਕਰਵਾਉਣ ਦੀ ਜਿੰਮੇਵਾਰ ਭਾਰਤੀ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਭਾਰਤੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ ਅਤੇ ਉਨ੍ਹਾਂ ਨੂੰ 1986 ਵਿੱਚ ਤਿਹਾੜ ਜੇਲ ਦਿੱਲੀ ਵਿੱਚ ਫਾਂਸੀ ਦੇ ਦਿੱਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,