Site icon Sikh Siyasat News

ਅਮਰੀਕਾ: ਰਵਿੰਦਰ ਸਿੰਘ ਭੱਲਾ ਨਿਊਜਰਸੀ ਦੇ ਹੋਬੋਕੇਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣੇ

ਹੋਬੋਕੇਨ: ਅਮਰੀਕਾ ਦੇ ਸੂਬੇ ਨਿਊਜਰਜੀ ਵਿਚ ਮੇਅਰ ਅਹੁਦੇ ਦੀਆਂ ਚੋਣਾਂ ਵਿੱਚ ਖੜ੍ਹੇ ਸਿੱਖ ਉਮੀਦਵਾਰ ਰਵਿੰਦਰ ਸਿੰਘ ਭੱਲਾ ਉਰਫ ਰਵੀ ਭੱਲਾ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ। ਨਿਊਜਰਸੀ ਵਿੱਚ ਉਹ ਪਹਿਲੇ ਸਿੱਖ ਮੇਅਰ ਚੁਣੇ ਗਏ ਹਨ।

ਰਵਿੰਦਰ ਸਿੰਘ (ਰਵੀ ਭੱਲਾ)

ਸਿੱਖ ਨੌਜਵਾਨ ਰਵਿੰਦਰ ਸਿੰਘ ਭੱਲਾ ਨੇ ਆਪਣੀ ਜਿੱਤ ‘ਤੇ ਖੁਸ਼ੀ ਪ੍ਰਗਟ ਕਰਦੇ ਹੋਇਆਂ ਪਰਿਵਾਰ, ਦੋਸਤਾਂ ਤੇ ਜਿਤਾਉਣ ਵਾਲਿਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਉਸ ਹਰ ਬੰਦੇ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਮੇਰੇ ‘ਤੇ, ਮੇਰੇ ਭਾਈਚਾਰੇ, ਸੂਬੇ ਅਤੇ ਦੇਸ਼ ‘ਤੇ ਆਪਣਾ ਵਿਸ਼ਵਾਸ ਦਿਖਾਇਆ ਹੈ। ਅਸੀਂ ਮਿਲ ਕੇ ਸ਼ਹਿਰ ਦਾ ਵਿਕਾਸ ਕਰਾਂਗੇ ਤੇ ਹਰ ਮੁਸ਼ਕਿਲ ਦਾ ਸਾਹਮਣਾ ਕਰਾਂਗੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Hoboken City Of New Jersey In US Elects Its First Sikh Mayor …

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਰਾਤ ਨੂੰ ਰਵਿੰਦਰ ਸਿੰਘ ਭੱਲਾ ਨੂੰ “ਅੱਤਵਾਦੀ” ਦੱਸ ਕੇ ਉਨ੍ਹਾਂ ‘ਤੇ ਨਸਲਵਾਦੀ ਟਿੱਪਣੀ ਕੀਤੀ ਗਈ ਸੀ। ਕਾਰ ‘ਤੇ ਲੱਗੇ ਪੋਸਟਰਾਂ ‘ਤੇ ਲਿਖਿਆ ਸੀ ਆਪਣੇ ਸ਼ਹਿਰ ਵਿਚ ਅੱਤਵਾਦ ਨੂੰ ਹੱਲਾ-ਸ਼ੇਰੀ ਨਾ ਦਿਓ।

ਹਾਲਾਂਕਿ ਰਵਿੰਦਰ ਸਿੰਘ ਭੱਲਾ ਨੇ ਇਕ ਬਿਆਨ ਵਿਚ ਇਸ ਦਾ ਜਵਾਬ ਦਿੱਤਾ ਸੀ। ਉਨ੍ਹਾਂ ਕਿਹਾ ਸੀ, “ਅਸੀਂ ਹੋਬੋਕੇਨ ਵਿਚ ਨਫਰਤ ਨੂੰ ਨਹੀਂ ਜਿੱਤਣ ਦੇਵਾਂਗੇ। ਇਸ ਮੌਕੇ ‘ਤੇ ਬਸ ਮੈਂ ਇਹ ਹੀ ਕਹਾਂਗਾ ਕਿ ਮੈਂ ਆਪਣੇ ਬੱਚਿਆਂ ਅਤੇ ਹੋਰ ਭਾਈਚਾਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਸ ਕੀਮਤ ਬਾਰੇ ਦੱਸਣਾ ਚਾਹੁੰਦਾ ਹਾਂ ਜਿੱਥੇ ਸਾਡੀ ਪਰਖ ਆਪਣੇ ਚਰਿੱਤਰ ਤੋਂ ਹੁੰਦੀ ਹੈ, ਨਾ ਕਿ ਰੰਗ ਤੋਂਙ”

ਸਬੰਧਤ ਖ਼ਬਰ:

ਅਮਰੀਕਾ: ਨਿਊ ਜਰਸੀ ਤੋਂ ਮੇਅਰ ਦੀ ਚੋਣ ਲੜ ਰਿਹਾ ਸਿੱਖ ਉਮੀਦਵਾਰ ਬਣਿਆ ਨਸਲਵਾਦ ਦਾ ਸ਼ਿਕਾਰ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version