Site icon Sikh Siyasat News

ਨਾਗਪੁਰ ਵਿਖੇ ਗੁਰਦੁਆਰਾ ਸਾਹਿਬ ਉੱਤੇ ਹਮਲੇ ਤੋਂ ਬਾਅਦ ਤਣਾਅ ਦਾ ਮਾਹੌਲ

ਪੁਲਿਸ ਅਤੇ ਭੀੜ ਦਰਮਿਆਨ ਹੋਏ ਟਕਰਾਅ ਦੀ ਇਕ ਤਸਵੀਰ

ਨਾਗਪੁਰ (5 ਅਕਤੂਬਰ, 2014) : ਨਾਗਪੁਰ ਦੇ ਪੰਚਸ਼ੀਲ ਨਗਰ ਸਥਿਤ ਗੁਰਦੁਆਰਾ ਸਾਹਿਬ ਉੱਤੇ ਬੀਤੇ ਦਿਨ ਸ਼ਰਾਰਤੀ ਅਨਸਰਾਂ ਵਲੋਂ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਗੁਰਦੁਆਰਾ ਸਾਹਿਬ ਉੱਪਰ ਪੱਥਰ ਵਰ੍ਹਾਏ ਗਏ ਜਿਸ ਨਾਲ ਇਮਾਰਤ ਦੇ ਕੱਚ ਨੂੰ ਨੁਕਸਾਨ ਪੁੱਜਣ ਦੀਆਂ ਖਬਰਾਂ ਹਨ। ਇਸ ਮੌਕੇ ਇਕ ਬਗੁਰਜ਼ ਬੀਬੀ ਵਲੋਂ ਹਮਲਾਵਰਾਂ ਨੂੰ ਲਾਹਣਤਾਂ ਪਾਉਣ ਉੱਤੇ ਉਨ੍ਹਾਂ ਵਲੋਂ ਇਸ ਬਜ਼ੁਰਗ ਬੀਬੀ ਦੀ ਕੁੱਟਮਾਰ ਕਰਨ ਦੀ ਖਬਰ ਵੀ ਮਿਲੀ ਹੈ।

ਦੈਨਿਕ ਭਾਸਕਰ ਦੇ ਨਾਗਪੁਰ ਅੰਕ ਦੀ ਖਬਰ ਅਨੁਸਾਰ ਫਸਾਦੀ ਭੀੜਾਂ ਨੇ ਨਾਗਪੁਰ ਦੇ ਕਈ ਇਲਾਕਿਆਂ ਵਿਚ ਸਾਰਾ ਦਿਨ ਹਨੇਰ ਮਚਾਈ ਰੱਖਿਆਂ ਅਤੇ ਤਿੰਨ ਟਰੱਕਾਂ ਸਮੇਤ ਇਕ ਐਂਬੂਲੈਂਸ ਨੂੰ ਸਾੜ ਕੇ ਸਵਾਹ ਕਰ ਦਿੱਤਾ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਟਾਇਰਾਂ ਨੂੰ ਅੱਜ ਲਗਾ ਕੇ ਸੜਕਾਂ ਉੱਤੇ ਸੁੱਟੇ ਗਏ ਅਤੇ ਪੰਚਸ਼ੀਲ ਇਲਾਕੇ ਵਿਚ ਕੁਝ ਘਰਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ।

ਨਾਗਪੁਰ ਭਾਰਤ ਦੇ ਸੂਬੇ ਮਹਾਂਰਾਸ਼ਟਰ ਦਾ ਇਕ ਮੁੱਖ ਸ਼ਹਿਰ ਹੈ।

ਖਬਰਾਂ ਅਨੁਸਾਰ ਪੁਲਿਸ ਇਕ ਜਗ੍ਹਾਂ ਉੱਤੇ ਲਾਠੀਚਾਰਜ ਤੋਂ ਬਾਅਦ ਭੀੜ ਨੂੰ ਖਦੇੜਦੀ ਸੀ ਤਾਂ ਭੀੜ ਦੂਸਰੇ ਇਲਾਕੇ ਵਿਚ ਫਸਾਦ ਸ਼ੁਰੂ ਕਰ ਦਿੰਦੀ ਸੀ। ਪੁਲਿਸ ਅਤੇ ਭੀੜ ਵਿਚ ਹੋਈ ਹੱਥਪਾਈ ਦੌਰਾਨ ਤਿੰਨ ਪੁਲਿਸ ਵਾਲਿਆਂ ਸਮੇਤ ਕਈਆਂ ਨੂੰ ਸੱਟਾਂ ਆਈਆਂ। ਪੁਲਿਸ ਨੇ ਕੁਝ ਔਰਤਾਂ ਸਮੇਤ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।

ਨਾਗਪੁਰ ਦਾ ਮਾਹੌਲ ਅਜੇ ਵੀ ਤੜਾਅਪੂਰਨ ਹੈ ਭਾਵੇਂ ਕਿ ਹਾਲਾਤ ਕਾਬੂ ਹੇਠ ਦੱਸੇ ਜਾ ਰਹੇ ਹਨ।

ਇਸ ਬਾਰੇ ਵਧੇਰੇ ਵਿਸਤਾਰ ਵਿਚ ਖਬਰ ਪੜ੍ਹਨ ਲਈ ਵੇਖੋ:

Mob attacks Sikh Gurdwara in Nagpur; Vehicles burnt, attempt to burn houses

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version