Tag Archive "sikhs-in-nagpur"

ਨਨਕਾਣਾ ਸਾਹਿਬ ਤੋਂ ਆਇਆ ਨਗਰ ਕੀਰਤਨ ਦੀ ਮਹਾਰਾਸ਼ਟਰ ਤੋਂ ਤੇਲੰਗਾਨਾ ਲਈ ਰਵਾਨਗੀ

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਬੀਤੇ ਕੱਲ੍ਹ ਨਾਗਪੁਰ (ਮਹਾਂਰਾਸ਼ਟਰਾ) ਤੋਂ ਤੇਲੰਗਾਨਾ ਦੇ ਨਿਜ਼ਾਮਾਬਾਦ ਤੋਂ ਅਗਲੇ ਪੜਾਅ ਲਈ ਰਵਾਨਾ ਹੋ ਗਿਆ।

ਭਾਈ ਅਜਮੇਰ ਸਿੰਘ ਦਾ ਨਾਗਪੁਰ ਵਿਖੇ ਵਖਿਆਨ: ਸਿੱਖ ਪੰਥ ਨੂੰ ਦਰਪੇਸ਼ ਮਸਲਿਆਂ ‘ਤੇ ਸਾਡੀ ਪਹੁੰਚ ਕੀ ਹੋਵੇ?

ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨੇ 19 ਦਸੰਬਰ, 2016 ਨੂੰ ਨਾਗਪੁਰ ਵਿਖੇ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਜੀ 'ਚ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਬੇਨਤੀ ਕੀਤੀ ਕਿ ਸਿੱਖਾਂ ਨੂੰ ਪੰਥਕ ਮੁੱਦਿਆਂ 'ਤੇ ਸੰਤੁਲਿਤ ਪਹੁੰਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਗੁਰੂ ਸਾਹਿਬ ਨੇ ਸਾਨੂੰ ਸਹੀ ਨਜ਼ਰੀਆ ਅਪਨਾਉਣ ਦਾ ਤਰੀਕਾ ਸਿਖਾਇਆ ਹੈ।

ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ 17 ਅਤੇ 18 ਦਸੰਬਰ ਨੂੰ ਨਾਗਪੁਰ ਦੀ ਸਿੱਖ ਸੰਗਤ ਨੂੰ ਮੁਖਾਤਬ ਹੋਣਗੇ

ਪ੍ਰਸਿੱਧ ਸਿੱਖ ਇਤਿਹਾਸਕਾਰ ਅਤੇ ਚਿੰਤਕ ਭਾਈ ਅਜਮੇਰ ਸਿੰਘ ਨਾਗਪੁਰ ਦੀ ਸਿੱਖ ਸੰਗਤ ਨੂੰ 17 ਅਤੇ 18 ਦਸੰਬਰ ਨੂੰ ਮੁਖਾਤਬ ਹੋਣਗੇ।

ਦਲਿਤਾਂ, ਸਿੱਖਾਂ ਅਤੇ ਮੁਸਲਮਾਨਾਂ ਨੇ ਮਿਲਕੇ ਨਾਗਪੁਰ ਵਿੱਚ ਸ਼ਾਂਤੀ ਮਾਰਚ ਕੱਢਿਆ

ਨਾਗਪੁਰ ਵਿੱਚ 4 ਅਕਤੂਬਰ ਨੂੰ ਦੋ ਘੱਟ ਗਿਣਤੀ ਭਾਈਚਾਰਿਆਂ ਵਿੱਚ ਪੈਦਾ ਹੋਏ ਤਕਰਾਰ ਤੋਂ ਬਾਅਦ ਦਲਿਤਾਂ, ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਆਪਸੀ ਭਾਈਚਾਰੇ ਅਤੇ ਸਹਿਣਸ਼ਲਿਤਾ ਦਾ ਸਬੂਤ ਦਿੰਦਿਆਂ ਸ਼ਹਿਰ ਵਿੱਚ ਸ਼ਾਂਤੀ ਮਾਰਚ ਕੀਤਾ ਗਿਆ।ਬੋਧੀਆਂ ਅਤੇ ਸ਼ਿਕਲੀਗਰ ਸਿੱਖ ਨੌਜਵਾਨਾਂ ਦੇ ਗਰੁੱਪ ਵਿਚਕਾਰ ਹੋਈ ਮਾਲੂਮੀ ਤਕਰਾਰ ਦੇ ਗੰਭੀਰ ਰੂਪ ਅਖਤਿਆਰ ਕਰ ਲੈਣ ਪਿੱਛੋ ਪਿੱਛਲੇ ਦੋ ਦਿਨਾਂ ਤੋਂ ਨਾਗਪੁਰ ਵਿੱਚ ਮਾਹੌਲ ਕਾਫੀ ਤਨਾਅ ਪੁਰਨ ਸੀ।ਇਨ੍ਹਾਂ ਘੱਟ ਗਿਣਤੀ ਕੌਮਾਂ ਦੇ ਆਗੂਆਂ ਅਤੇ ਪ੍ਰਤੀਨਿਧਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਨ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਨਾਗਪੁਰ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਉਨ੍ਹਾਂ ਸਾਰਿਆਂ ਨੇ ਮਿਲਕੇ ਸ਼ਾਂਤੀ ਮਾਰਚ ਕੀਤਾ।

ਨਾਗਪੁਰ ਵਿਖੇ ਗੁਰਦੁਆਰਾ ਸਾਹਿਬ ਉੱਤੇ ਹਮਲੇ ਤੋਂ ਬਾਅਦ ਤਣਾਅ ਦਾ ਮਾਹੌਲ

ਨਾਗਪੁਰ (5 ਅਕਤੂਬਰ, 2014) : ਨਾਗਪੁਰ ਦੇ ਪੰਚਸ਼ੀਲ ਨਗਰ ਸਥਿਤ ਗੁਰਦੁਆਰਾ ਸਾਹਿਬ ਉੱਤੇ ਬੀਤੇ ਦਿਨ ਸ਼ਰਾਰਤੀ ਅਨਸਰਾਂ ਵਲੋਂ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਗੁਰਦੁਆਰਾ ਸਾਹਿਬ ਉੱਪਰ ਪੱਥਰ ਵਰ੍ਹਾਏ ਗਏ ਜਿਸ ਨਾਲ ਇਮਾਰਤ ਦੇ ਕੱਚ ਨੂੰ ਨੁਕਸਾਨ ਪੁੱਜਣ ਦੀਆਂ ਖਬਰਾਂ ਹਨ। ਇਸ ਮੌਕੇ ਇਕ ਬਗੁਰਜ਼ ਬੀਬੀ ਵਲੋਂ ਹਮਲਾਵਰਾਂ ਨੂੰ ਲਾਹਣਤਾਂ ਪਾਉਣ ਉੱਤੇ ਉਨ੍ਹਾਂ ਵਲੋਂ ਇਸ ਬਜ਼ੁਰਗ ਬੀਬੀ ਦੀ ਕੁੱਟਮਾਰ ਕਰਨ ਦੀ ਖਬਰ ਵੀ ਮਿਲੀ ਹੈ।