Tag Archive "sikhs-in-maharashtra"

ਸਿੱਖ ਵਕੀਲ ਨੂੰ ਅਦਾਲਤ ‘ਚ ਦਾਖਲ ਹੋਣ ਤੋਂ ਰੋਕਣ ਦਾ ਮਾਮਲਾ: ਸੁਰੱਖਿਆ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ

ਸਿੱਖ ਵਕੀਲ ਅਮ੍ਰਿਤਪਾਲ ਸਿੰਘ ਖਾਲਸਾ ਨੇ ਇਹ ਮੰਗ ਕੀਤੀ ਹੈ ਕੇ ਸੁਰੱਖਿਆ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਹੋਰ ਨੌਜਵਾਨ ਅਮ੍ਰਿਤਧਾਰੀ ਵਕੀਲਾਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਚੋਂ ਨਾ ਲੰਘਣਾ ਪਵੇ।

ਗੁ: ਡਾਂਗਮਾਰ (ਸਿੱਕਮ) ਦੇ ਮਸਲੇ ‘ਤੇ ਮੁੰਬਈ ਦੇ ਅੰਮ੍ਰਿਤਪਾਲ ਸਿੰਘ ਨੇ ਸੁਪਰੀਮ ਕੋਰਟ ‘ਚ ਲਾਈ ਅਰਜ਼ੀ

ਸੁਪਰੀਮ ਕੋਰਟ ਨੇ ਸਿੱਕਮ ਦੇ ਇਤਿਹਾਸਕ ਗੁਰਦੁਆਰਾ ਡਾਂਗਮਾਰ ਦੇ ਮਾਮਲੇ 'ਚ ਸਿੱਕਮ ਸਰਕਾਰ ਨੂੰ ਸਥਿਤੀ ਜਿਉਂ ਦੀ ਜਿਉਂ ਬਣਾਏ ਰੱਖਣ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਦਾ ਇਹ ਹੁਕਮ ਉਸ ਅਪੀਲ 'ਤੇ ਆਇਆ ਹੈ ਜਿਸ 'ਚ ਮੁਰੰਮਤ ਦੀ ਆੜ 'ਚ ਗੁਰਦੁਆਰਾ ਢਾਹੇ ਜਾਣ ਖਿਲਾਫ ਸੂਬਾ ਸਰਕਾਰ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ।

ਮਹਾਰਾਸ਼ਟਰ ‘ਚ 9ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ‘ਚ ਪੱਖਪਾਤੀ ਜਾਣਕਾਰੀ, ਸਿੱਖ ਕਤਲੇਆਮ ਦਾ ਜ਼ਿਕਰ ਨਹੀਂ

ਸਿੱਖ ਇਤਿਹਾਸ ਅੰਦਰ ਪਾਏ ਜਾ ਰਹੇ ਰਲੇ ਨੂੰ ਖਤਮ ਕਰਨ ਲਈ ਸਿੱਖ ਇਤਿਹਾਸ ਨਵੇਂ ਸਿਰਿਓਂ ਲਿਖਵਾਉਣ ਦੇ ਦਾਅਵੇ ਕਰ ਰਹੀ ਸ਼੍ਰੋਮਣੀ ਕਮੇਟੀ ਤਾਂ ਸ਼ਾਇਦ ਕਿਧਰੇ ਅਜੇ ਵੀ ਜਕੋਤੱਕੀ ਵਿੱਚ ਹੀ ਹੈ ਪਰ ਮਹਾਰਾਸ਼ਟਰ ਸਟੇਟ ਬਿਊਰੋ ਆਫ ਟੈਕਸਟ ਬੁੱਕ ਪਬਲੀਕੇਸ਼ਨਜ ਪੂਨੇ ਨੇ ਇੱਕ ਨਵਾਂ ਅਧਿਆਏ ਸ਼ਾਮਲ ਕਰਦਿਆਂ ਪੰਜਾਬ ਅਤੇ ਸਿੱਖਾਂ ਪ੍ਰਤੀ ਜ਼ਹਿਰ ਉਗਲਣ ਦਾ ਕਾਰਜ ਅੰਜਾਮ ਵੀ ਦੇ ਦਿੱਤਾ ਹੈ। ਬੋਰਡ ਦੀ 9ਵੀ ਜਮਾਤ ਦੀ ‘ਇਤਿਹਾਸ ਤੇ ਰਾਜਨੀਤੀ’ ਵਿਸ਼ੇ ਦੀ ਮਰਾਠੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਛਾਪੀ ਕਿਤਾਬ ਅੰਦਰ "ਅਪਰੇਸ਼ਨ ਬਲਿਊ ਸਟਾਰ" ਨੂੰ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਕੰਪਲੈਕਸ ‘ਚ "ਦਹਿਸ਼ਤਗਰਦ" ਬਾਹਰ ਕੱਢਣ ਦੀ ਕਾਰਵਾਈ ਦੱਸਿਆ ਹੈ।

ਭਾਈ ਅਜਮੇਰ ਸਿੰਘ ਦਾ ਨਾਗਪੁਰ ਵਿਖੇ ਵਖਿਆਨ: ਸਿੱਖ ਪੰਥ ਨੂੰ ਦਰਪੇਸ਼ ਮਸਲਿਆਂ ‘ਤੇ ਸਾਡੀ ਪਹੁੰਚ ਕੀ ਹੋਵੇ?

ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨੇ 19 ਦਸੰਬਰ, 2016 ਨੂੰ ਨਾਗਪੁਰ ਵਿਖੇ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਜੀ 'ਚ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਬੇਨਤੀ ਕੀਤੀ ਕਿ ਸਿੱਖਾਂ ਨੂੰ ਪੰਥਕ ਮੁੱਦਿਆਂ 'ਤੇ ਸੰਤੁਲਿਤ ਪਹੁੰਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਗੁਰੂ ਸਾਹਿਬ ਨੇ ਸਾਨੂੰ ਸਹੀ ਨਜ਼ਰੀਆ ਅਪਨਾਉਣ ਦਾ ਤਰੀਕਾ ਸਿਖਾਇਆ ਹੈ।

ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ 17 ਅਤੇ 18 ਦਸੰਬਰ ਨੂੰ ਨਾਗਪੁਰ ਦੀ ਸਿੱਖ ਸੰਗਤ ਨੂੰ ਮੁਖਾਤਬ ਹੋਣਗੇ

ਪ੍ਰਸਿੱਧ ਸਿੱਖ ਇਤਿਹਾਸਕਾਰ ਅਤੇ ਚਿੰਤਕ ਭਾਈ ਅਜਮੇਰ ਸਿੰਘ ਨਾਗਪੁਰ ਦੀ ਸਿੱਖ ਸੰਗਤ ਨੂੰ 17 ਅਤੇ 18 ਦਸੰਬਰ ਨੂੰ ਮੁਖਾਤਬ ਹੋਣਗੇ।

ਦਲਿਤਾਂ, ਸਿੱਖਾਂ ਅਤੇ ਮੁਸਲਮਾਨਾਂ ਨੇ ਮਿਲਕੇ ਨਾਗਪੁਰ ਵਿੱਚ ਸ਼ਾਂਤੀ ਮਾਰਚ ਕੱਢਿਆ

ਨਾਗਪੁਰ ਵਿੱਚ 4 ਅਕਤੂਬਰ ਨੂੰ ਦੋ ਘੱਟ ਗਿਣਤੀ ਭਾਈਚਾਰਿਆਂ ਵਿੱਚ ਪੈਦਾ ਹੋਏ ਤਕਰਾਰ ਤੋਂ ਬਾਅਦ ਦਲਿਤਾਂ, ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਆਪਸੀ ਭਾਈਚਾਰੇ ਅਤੇ ਸਹਿਣਸ਼ਲਿਤਾ ਦਾ ਸਬੂਤ ਦਿੰਦਿਆਂ ਸ਼ਹਿਰ ਵਿੱਚ ਸ਼ਾਂਤੀ ਮਾਰਚ ਕੀਤਾ ਗਿਆ।ਬੋਧੀਆਂ ਅਤੇ ਸ਼ਿਕਲੀਗਰ ਸਿੱਖ ਨੌਜਵਾਨਾਂ ਦੇ ਗਰੁੱਪ ਵਿਚਕਾਰ ਹੋਈ ਮਾਲੂਮੀ ਤਕਰਾਰ ਦੇ ਗੰਭੀਰ ਰੂਪ ਅਖਤਿਆਰ ਕਰ ਲੈਣ ਪਿੱਛੋ ਪਿੱਛਲੇ ਦੋ ਦਿਨਾਂ ਤੋਂ ਨਾਗਪੁਰ ਵਿੱਚ ਮਾਹੌਲ ਕਾਫੀ ਤਨਾਅ ਪੁਰਨ ਸੀ।ਇਨ੍ਹਾਂ ਘੱਟ ਗਿਣਤੀ ਕੌਮਾਂ ਦੇ ਆਗੂਆਂ ਅਤੇ ਪ੍ਰਤੀਨਿਧਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਨ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਨਾਗਪੁਰ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਉਨ੍ਹਾਂ ਸਾਰਿਆਂ ਨੇ ਮਿਲਕੇ ਸ਼ਾਂਤੀ ਮਾਰਚ ਕੀਤਾ।

ਨਾਗਪੁਰ ਵਿਖੇ ਗੁਰਦੁਆਰਾ ਸਾਹਿਬ ਉੱਤੇ ਹਮਲੇ ਤੋਂ ਬਾਅਦ ਤਣਾਅ ਦਾ ਮਾਹੌਲ

ਨਾਗਪੁਰ (5 ਅਕਤੂਬਰ, 2014) : ਨਾਗਪੁਰ ਦੇ ਪੰਚਸ਼ੀਲ ਨਗਰ ਸਥਿਤ ਗੁਰਦੁਆਰਾ ਸਾਹਿਬ ਉੱਤੇ ਬੀਤੇ ਦਿਨ ਸ਼ਰਾਰਤੀ ਅਨਸਰਾਂ ਵਲੋਂ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਗੁਰਦੁਆਰਾ ਸਾਹਿਬ ਉੱਪਰ ਪੱਥਰ ਵਰ੍ਹਾਏ ਗਏ ਜਿਸ ਨਾਲ ਇਮਾਰਤ ਦੇ ਕੱਚ ਨੂੰ ਨੁਕਸਾਨ ਪੁੱਜਣ ਦੀਆਂ ਖਬਰਾਂ ਹਨ। ਇਸ ਮੌਕੇ ਇਕ ਬਗੁਰਜ਼ ਬੀਬੀ ਵਲੋਂ ਹਮਲਾਵਰਾਂ ਨੂੰ ਲਾਹਣਤਾਂ ਪਾਉਣ ਉੱਤੇ ਉਨ੍ਹਾਂ ਵਲੋਂ ਇਸ ਬਜ਼ੁਰਗ ਬੀਬੀ ਦੀ ਕੁੱਟਮਾਰ ਕਰਨ ਦੀ ਖਬਰ ਵੀ ਮਿਲੀ ਹੈ।

ਮਹਾਂਰਾਸ਼ਟਰ ਗੁਰਦੁਆਰਾ ਬੋਰਡ ਦੇ ਗਠਨ ਦਾ ਰਸਤਾ ਹੋਇਆ ਸਾਫ, ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਗਿਣਤੀ ਘੱਟ ਕੇ ਇੱਕ ਹੋਈ, ਨਾਦੇੜ ਦਾ ਕੂਲੈਕਟਰ ਹੋਵੇਗਾ ਬੋਰਡ ਦਾ ਮੁੱਖੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਿੱਖਾਂ ਦੀ ਕੇਂਦਰੀ ਸੰਸਥਾ ਹੋਣ ਦੇ ਮਾਣ ਨੂੰ ਹਰਿਆਣਾ ਵਿੱਚ ਵੱਖਰੀ ਕਮੇਟੀ ਬਨਣ ਤੋਂ ਬਾਅਦ ਅੱਜ ਇੱਕ ਹੋਰ ਝਟਕਾ ਲੱਗ ਗਿਆ ਹੈ। ਮਹਾਰਾਸ਼ਟਰ ਮੰਤਰੀ ਮੰਡਲ ਵਲੋਂ ਭਾਟੀਆ ਕਮੇਟੀ ਦੀ ਰਿਪੋਰਟ ਨੂੰ ਪ੍ਰਵਾਨਗੀ ਦੇਣ ਨਾਲ ਨਾਂਦੇੜ ਵਿਖੇ ਤਖ਼ਤ ਹਜ਼ੂਰ ਸਾਹਿਬ ਬੋਰਡ ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਤੀਨਿਧਤਾ ਘੱਟ ਜਾਵੇਗੀ।