Site icon Sikh Siyasat News

ਦਲ ਖਾਲਸਾ ਨੇ ਗਾਜ਼ਾ ਪੱਟੀ ਦੀ ਘੇਰਾਬੰਦੀ ਦੇ ਮੱਦੇਨਜ਼ਰ ਜੰਗ ਅਤੇ ਮਨੁੱਖੀ ਸੰਤਾਪ ਨੂੰ ਖਤਮ ਕਰਨ ਦੀ ਅਪੀਲ ਕੀਤੀ

ਚੰਡੀਗੜ੍ਹ – ਦਲ ਖਾਲਸਾ ਜਥੇਬੰਦੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਜਦੋਂ ਤੋਂ ਇਜ਼ਰਾਈਲੀ ਫੌਜਾਂ ਅਤੇ ਫਲਸਤੀਨੀਆਂ ਵਿਚਕਾਰ ਜੰਗ ਸ਼ੁਰੂ ਹੋਈ ਹੈ, ਉਦੋਂ ਤੋਂ ਹਜ਼ਾਰਾਂ ਬੇਗੁਨਾਹ ਜਾਨਾਂ ਜੰਗ ਦੀ ਭੇਟ ਚੜ੍ਹ ਗਈਆਂ ਹਨ ਜਿਸ ਨੂੰ ਦੇਖ ਕੇ ਦਿਲ ਦਹਿਲਦਾ ਹੈ। ਉਹਨਾਂ ਭਾਵਕ ਹੁੰਦਿਆਂ ਕਿਹਾ ਕਿ ਦੁਨੀਆਂ ਕਿਵੇਂ ਫਿਲਸਤੀਨੀਆਂ ਦੀ ਤਬਾਹੀ ਦਾ ਮਨਜ਼ਰ ਖ਼ਾਮੋਸ਼ੀ ਨਾਲ ਦੇਖ ਰਹੀ ਹੈ।

ਦਲ ਖਾਲਸਾ ਨੇ ਗਾਜ਼ਾ ਪੱਟੀ ਦੀ ਘੇਰਾਬੰਦੀ ਦੇ ਮੱਦੇਨਜ਼ਰ ਜੰਗ ਅਤੇ ਮਨੁੱਖੀ ਸੰਤਾਪ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ਜਥੇਬੰਦੀ ਦਾ ਵਿਚਾਰ ਹੈ ਕਿ ਵੱਡੀਆਂ ਪੱਛਮੀ ਸ਼ਕਤੀਆਂ ਦੁਆਰਾ ਗਾਜ਼ਾ ਪੱਟੀ ਵਿੱਚ ਰਹਿਣ ਵਾਲੇ ਕਿਸੇ ਵੀ ਜਾਂ ਸਾਰੇ ਫਲਸਤੀਨੀਆਂ ਨੂੰ ਮਾਰਨ ਲਈ ਇਜ਼ਰਾਈਲੀ ਫੋਰਸਾਂ ਨੂੰ ਖੁੱਲ ਦੇਣੀ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਖ਼ਤਰੇ ਤੋ ਖਾਲ਼ੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਥਿਤੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਣਸੁਲਝੇ ਫਲਸਤੀਨ ਸਵਾਲ ‘ਤੇ ਆਪਣਾ ਧਿਆਨ ਕੇਂਦਰਿਤ ਕਰਨ ਦਾ ਮੌਕਾ ਦਿੱਤਾ ਹੈ ।

ਦਲ ਖ਼ਾਲਸਾ ਨੇ ਸਿਧਾਂਤਕ ਪੱਖ ਤੋ ਫਿਲਸਤੀਨ ਦੇ ਲੋਕਾਂ ਦੀ ਆਜ਼ਾਦੀ ਦੀ ਤਾਂਘ ਅਤੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਅਸੀਂ ਫਿਲਸਤੀਨੀਆਂ ਦੇ ਮਕਸਦ ਅਤੇ ਦਰਦ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਦੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version