
ਸਿੱਖ ਜਥੇਬੰਦੀ ਦਲ ਖਾਲਸਾ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਉਹ ਜਥੇਬੰਦੀ ਦੇ ਸੰਸਥਾਪਕ ਅਤੇ ਹਾਈਜੈਕਰਾਂ ਵਿੱਚੋਂ ਇੱਕ ਭਾਈ ਗਜਿੰਦਰ ਸਿੰਘ ਨੂੰ ਰਾਜਨਿਤਿਕ ਸ਼ਰਨ ਦੇਵੇ। ਜਿਕਰਯੋਗ ਹੈ ਕਿ ਅੱਜ ਤੋਂ 42 ਸਾਲ ਪਹਿਲਾਂ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਸੰਤ ਜਰਨੈਲ ਸਿੰਘ ਭਿੰਡਾਂਵਾਲਿਆਂ ਦੀ ਰਿਹਾਈ ਅਤੇ ਪੰਜਾਬ ਅੰਦਰ ਸਿੱਖਾਂ ਨਾਲ਼ ਹੋ ਰਹੇ ਵਿਤਕਰੇ ਅਤੇ ਅਤਿਆਚਾਰਾ ਵੱਲ ਦੁਨੀਆਂ ਦਾ ਧਿਆਨ ਖਿੱਚਣ ਲਈ ਭਾਰਤੀ ਜਹਾਜ਼ ਅਗਵਾ ਕੀਤਾ ਸੀ।
ਦਲ ਖ਼ਾਲਸਾ ਵਲੋਂ ਜਥੇਬੰਦੀ ਦੇ ਬਾਨੀ ਅਤੇ ਸਰਪ੍ਰਸਤ ਭਾਈ ਗਜਿੰਦਰ ਸਿੰਘ ਦੇ 42ਵੇਂ ਜ਼ਲਾਵਤਨ ਦਿਹਾੜੇ ਮੌਕੇ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਦਾ ਫੈਸਲਾ ਲਿਆ ਹੈ।
ਦਲ ਖਾਲਸਾ ਨੇ ਜੀ-20 ਦੇਸ਼ਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਧਾਰਮਿਕ ਕੌਮਾਂ ਅਤੇ ਘੱਟ-ਗਿਣਤੀ ਲੋਕਾਂ ਦੀਆਂ ਆਵਾਜ਼ਾਂ ਅਤੇ ਵਿਚਾਰਾਂ ਨੂੰ ਸੁਣਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੂੰ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ ਦੇ ਨਿਜ਼ਾਮ ਵੱਲੋਂ ਦਬਾਇਆ ਅਤੇ ਲਿਤਾੜਿਆ ਜਾ ਰਿਹਾ ਹੈ ।
ਲੰਘੀ 15 ਜੂਨ ਨੂੰ ਇੰਗਲੈਂਡ ਦੇ ਇਕ ਹਸਪਤਾਲ ਵਿਚ ਭੇਦ ਭਰੇ ਹਾਲਾਤ ਵਿਚ ਚਲਾਣਾ ਕਰ ਗਏ ਭਾਈ ਅਵਤਾਰ ਸਿੰਘ ਖੰਡਾ ਨਮਿਤ ਅੰਤਿਮ ਅਰਦਾਸ ਸਮਾਗਮ ਬੀਤੇ (20 ਅਗਸਤ ਨੂੰ) ਦਿਨ ਗੁਰਦੁਆਰਾ ਪਾਤਿਸ਼ਾਹੀ ਛੇਵੀਂ, ਬੁੱਕਣਵਾਲਾ ਮਾਰਗ, ਮੋਗਾ ਵਿਖੇ ਹੋਇਆ ਜਿਸ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।
ਪੰਜਾਬ ਦੀ ਪ੍ਰਭੁਸੱਤਾ ਅਤੇ ਅਜ਼ਾਦੀ ਦੀ ਵਕਾਲਤ ਕਰਨ ਵਾਲੀਆਂ ਦੋ ਪ੍ਰਮੁੱਖ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖਾਲਸਾ, ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਹੈ ਕਿ ਉਹ ਸਿੱਖਾਂ 'ਤੇ ਭਾਰਤੀ ਨਿਜ਼ਾਮ ਦੇ ਹਮਲਿਆਂ, ਅਨਿਆਂ ਅਤੇ ਜ਼ਿਆਦਤੀਆਂ ਵਿਰੁੱਧ 14 ਅਗਸਤ ਨੂੰ ਲੁਧਿਆਣਾ ਵਿਖੇ ਵਿਸ਼ਾਲ ਪ੍ਰਦਰਸ਼ਨ ਕਰਨਗੇ।
ਭਾਰਤੀ ਉਪ ਮਹਾਂਦੀਪ ਦੀਆਂ ਸੰਘਰਸ਼ਸ਼ੀਲ ਕੌਮਾਂ ਅਤੇ ਨਸਲੀ ਘੱਟ ਗਿਣਤੀਆਂ ਨਾਲ ਸਬੰਧ ਰੱਖਣ ਲਈ ਜਾਣੀ ਜਾਂਦੀ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਮਨੀਪੁਰ ਵਿੱਚ ਕੂਕੀ ਕਬਾਇਲੀ ਭਾਈਚਾਰੇ ਦੀਆਂ ਦੋ ਔਰਤਾਂ 'ਤੇ ਜਿਨਸੀ ਸ਼ੋਸ਼ਣ ਦੀ ਘਿਨਾਉਣੀ ਘਟਨਾ 'ਤੇ ਡੂੰਘਾ ਰੋਹ ਅਤੇ ਰੋਸ ਪ੍ਰਗਟ ਕੀਤਾ ਹੈ।
ਦਲ ਖ਼ਾਲਸਾ ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਖਬਰ ਉਤੇ ਤਿੱਖਾ ਪ੍ਰਤੀਕਰਮ ਦੇਂਦਿਆਂ ਕਿਹਾ ਕਿ ਪੰਥ ਦੇ ਦੁਸ਼ਮਣਾਂ ਨੇ ਭਾਉ ਪਰਮਜੀਤ ਸਿੰਘ ਪੰਜਵੜ ਤੋਂ ਬਾਅਦ ਖ਼ਾਲਿਸਤਾਨ ਦੇ ਸੰਘਰਸ਼ ਦਾ ਇਕ ਹੋਰ ਕੀਮਤੀ ਹੀਰਾ ਸਾਥੋਂ ਖੋਹ ਲਿਆ ਹੈ।
ਦਲ ਖਾਲਸਾ ਵੱਲੋਂ ਜੂਨ 1984 ਵਿੱਚ ਦਰਬਾਰ ਸਾਹਿਬ ਅਤੇ ਹੋਰ ਸਿੱਖ ਗੁਰਦੁਆਰਿਆਂ 'ਤੇ ਫੌਜੀ ਹਮਲੇ ਦੀ 39ਵੀਂ ਵਰ੍ਹੇਗੰਢ ਮੌਕੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੈ।
ਬੀਤੇ ਦਿਨੀਂ ੨੯ ਅਪ੍ਰੈਲ ਨੂੰ ਖਾਲਿਸਤਾਨ ਐਲਾਨਨਾਮੇ ਦੀ ਵਰ੍ਹੇਗੰਢ ਉੱਤੇ ਸਿੱਖ ਜਥੇਬੰਦੀ ਦਲ ਖਾਲਸਾ ਦੇ ਸਿੰਘਾਂ ਅਤੇ ਹੋਰਨਾਂ ਪੰਥ ਸੇਵਕਾਂ ਸਖਸ਼ੀਅਤਾਂ, ਸ਼ਹੀਦਾਂ ਦੇ ਪਰਿਵਾਰਾਂ, ਪੰਥ ਦਰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹਾਜ਼ਰੀ ਭਰੀ।
ਖਾਲਿਸਤਾਨ ਐਲਾਨਨਾਮੇ ਦੀ 37ਵੀਂ ਵਰ੍ਹੇਗੰਢ ਮਨਾਉਂਦਿਆਂ ਦਲ ਖ਼ਾਲਸਾ ਨੇ ਜਮਹੂਰੀ ਅਤੇ ਸ਼ਾਂਤਮਈ ਢੰਗ-ਤਰੀਕਿਆਂ ਨਾਲ ਖਾਲਿਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਲਈ ਪ੍ਰਤੀਬੱਧ ਹਨ।
Next Page »