Site icon Sikh Siyasat News

ਸਿੱਖ ਪਛਾਣ ਬਾਰੇ ਆਸਟਰੇਲੀਆਂ ਵਿੱਚ ਲਾਇਆ ਕੈਂਪ

ਸਿਡਨੀ ( 18 ਸਤੰਬਰ, 2015): ਸਿੱਖ ਪਛਾਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ, ਸਿੱਖ ਧਰਮ ਅਤੇ ਸਿੱਖ ਸੱਭਿਆਚਾਰ ਬਾਰੇ ਜਾਣਕਾਰੀ ਦੇਣ ਲਈ ਇੱਕ ਜਾਗਰੂਕਤਾ ਕੈਂਪ ਲਾਇਆ ਗਿਆ।

ਆਸਟਰੇਲੀਅਨ ਸਿੱਖ ਐਸੋਸੀਏਸ਼ਨ ਤੇ ਹੋਰਨਾਂ ਨੇ ਸਾਂਝਾ ਹੰਭਲ਼ਾ ਮਾਰਿਆ ਹੈ। ਇਥੇ ਯੂਨੀਵਰਸਿਟੀ ਵਿਖੇ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਿਡਨੀ ਯੂਨੀਵਰਸਿਟੀ ਸਿੱਖ ਸੁਸਾਇਟੀ ਅਤੇ ਅਕਾਲ ਫੈਡਰੇਸ਼ਨ ਨੇ ਸਾਂਝੇ ਤੌਰ ‘ਤੇ ਵਿਸ਼ੇਸ਼ ਕੈਂਪ ਲਾਇਆ, ਜਿਸ ਵਿੱਚ ਪਹਿਲੀ ਤੇ ਦੂਸਰੀ ਸੰਸਾਰ ਜੰਗ ਵਿੱਚ ਸਿੱਖ ਫੌਜੀਅਾਂ ਦੀ ਭੂਮਿਕਾ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਾਈ ਗਈ।

ਅਾਸਟਰੇਲੀਅਾ ਦੇ ਲੋਕਾਂ ਨੂੰ ਸਿੱਖਾਂ ਦੀ ਪਛਾਣ ਬਾਰੇ ਜਾਣੂ ਕਰਵਾੳੁਣ ਲੲੀ ਲਗਾੲੇ ਵਿਸ਼ੇਸ਼ ਕੈਂਪ ਦੌਰਾਨ ਲਗਾੲੀ ਪੁੁਸਤਕ ਪ੍ਰਦਰ਼ਸ਼ਨੀ ਦਾ ਦ੍ਰਿਸ਼

ਕੈਂਪ ਬਾਰੇ ਜਾਣਕਾਰੀ ਦਿੰਦਿਆ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਸੁਰਜਿੰਦਰ ਸਿੰਘ ਸੰਧੂ , ਗੁਰਦੁਆਰਾ ਪਾਰਕਲੀ ਦੇ ਜਨਰਲ ਸੈਕਟਰੀ ਜਗਤਾਰ ਸਿੰਘ ਤੇ ਮੈਨੇਜਰ ਜਸਬੀਰ ਸਿੰਘ ਕਿਹਾ ਕਿ ਯੂਨੀਵਰਸਿਟੀ ਵਿੱਚ ਪੜਦੇ ਨੌਜਵਾਨ ਲੜਕੇ ਲੜਕੀਆ ਨੇ ਸੰਸਾਰ ਜੰਗ ਵੇਲੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀਆਂ ੳਸਾਂਝੀਆ ਫੌਜਾਂ ਨਾਲ ਜਦੋਂ ਪੰਜਾਬੀ ਸਿੱਖ ਫੌਜੀਆ ਦੀਆਂ ਤਸਵੀਰਾ ਨੂੰ ਵੇਖਿਆ ਤਾਂ ਉਹ ਹੈਰਾਨ ਹੋਏ।

ਉਨ੍ਹਾਂ ਮਾਣ ਮਹਿਸੂਸ ਕੀਤਾ ਕਿ ਇਸ ਭਾਈਚਾਰੇ ਦੇ ਲੋਕ ਅੱਜ ਵੀ ੳੁਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ। ਇਸ ਦੌਰਾਨ ਹੀ ਦਸਤਾਰ ਕੈਂਪ ਵੀ ਲਾਇਆ ਗਿਆ, ਜਿਸ ਵਿਚ ਦਰਜਨਾਂ ਆਸਟਰੇਲੀਅਨ ਗੋਰੇ ਤੇ ਗੋਰੀਆ ਨੇ ਆਪਣੇ ਸਿਰਾ ਉਪਰ ਸੇਵਾਦਾਰਾਂ ਪਾਸੋਂ ਦਸਤਾਰਾਂ ਸਜਾ ਕੇ ਭਾਈਚਾਰੇ ਨਾਲ ਇਕਮੁੱਠਤਾ ਪ੍ਰਗਟ ਕੀਤੀ।

ਇਸ ਮੌਕੇ ਬੁਲਾਰਿਆ ਨੇ ਕਿਹਾ ਕਿ ਸਿੱਖ ਮਾਨਵਤਾ ਦੇ ਭਲੇ ਦਾ ਕੰਮ ਕਰਨ ਵਾਲੀ ਕੌਮ ਹੈ। ਇਹ ਤੀਸਰੇ ਵਿਸ਼ਵ ਯੁੱਧ ਨੂੰ ਨਕਾਰਦੀ ਹੈ। ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ। ਉਨ੍ਹਾਂ ਯੂਨੀਵਰਸਿਟੀ ਵਿੱਚ ਪੜਦੇ ਸਿੱਖ ਵਿਦਿਆਰਥੀਅਾਂ ਨੂੰ ਵੀ ਅਪੀਲ ਕੀਤੀ ਕਿ ਉਹ ਭੈਅ ਮੁਕਤ ਵਿਚਰਨ ਅਤੇ ਆਪਣੇ ਬਾਰੇ ਜ਼ਰੂਰ ਦੱਸਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version