Tag Archive "sikhs-in-austrelia"

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਰੁਸ਼ਨਾਏਗਾ ਮੈਲਬਰਨ; ਆਸਟਰੇਲੀਆ ‘ਚ ਵੱਡੇ ਸਰਕਾਰੀ ਸਮਾਗਮਾਂ ਦਾ ਐਲਾਨ

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਸਰਕਾਰ ਨੇ ਵੱਡੇ ਪੱਧਰ 'ਤੇ ਮਨਾਉਣ ਦਾ ਐਲਾਨ ਕੀਤਾ ਹੈ ਜਿਸ ਤਹਿਤ ਮੈਲਬਰਨ ਦੇ ਪ੍ਰਮੁੱਖ ਸਥਾਨ ਵਿਸ਼ੇਸ਼ ਰੌਸ਼ਨੀਆਂ ਨਾਲ ਰੁਸ਼ਨਾਏ ਜਾਣਗੇ।

ਆਸਟਰੇਲੀਆ ਵਿੱਚ ਸਿੱਖਾਂ ਦੀਆਂ ਮੁਸ਼ਕਲਾਂ ਦੁਰ ਕਰਨ ਲਈ ਸਰਕਾਰੀ ਪੱਧਰ ‘ਤੇ ਯਤਨ ਕੀਤੇ ਜਾਣਗੇ: ਬਿੱਲ ਸ਼ੋਰਟਨ

ਆਸਟਰੇਲੀਆ ਵਿੱਚ ਸਿੱਖ ਪਛਾਣ ਸਬੰਧੀ ਭੁਲੇਖਿਆਂ ਅਤੇ ਨਸਲੀ ਅਧਾਰ 'ਤੇ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਦੇ ਸਬੰਧ ਵਿੱਚ ਆਸਟਰੇਲੀਅਨ ਲੇਬਰ ਪਾਰਟੀ ਦੇ ਮੁਖੀ ਤੇ ਸੰਘੀ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਕੌਮੀ ਨੇਤਾ ਬਿੱਲ ਸ਼ੋਰਟਨ ਨੇ ਕਿਹਾ ਹੈ ਕਿ ਉਹ ਪਰਵਾਸੀ ਸਿੱਖਾਂ ਨਾਲ ਵਿਤਕਰਾ ਰੋਕਣ ਤੇ ਪਛਾਣ ਬਾਰੇ ਜਾਣਕਾਰੀ ਦੇਣ ਲਈ ਸੂਬੇ ਦੀਆਂ ਲੇਬਰ ਸਰਕਾਰਾਂ ਨੂੰ ਪੱਤਰ ਲਿਖਣਗੇ। ਸਰਕਾਰੀ ਪ੍ਰਚਾਰ ਰਾਹੀਂ ਸਿੱਖ ਪਹਿਰਾਵੇ ਨੂੰ ਦਰਸਾਉਦੀਆਂ ਤਸਵੀਰਾਂ ਪ੍ਰਕਾਸ਼ਤ ਕਰਨ ਲਈ ਕਿਹਾ ਜਾਵੇਗਾ।

ਸਿਡਨੀ ਵਿਚ ‘ਪਰਦੇਸ ਵਿੱਚ ਸਿੱਖੀ ਤੇ ਰਾਜਨੀਤਕ ਪਹੁੰਚ’ ਵਿਸ਼ੇ ‘ਤੇ ਹੋਇਆ ਸੈਮੀਨਾਰ

ਸਿੱਖ ਯੂਥ ਤੇ ਸਿੱਖ ਫੈਡਰੇਸ਼ਨ ਆਫ ਆਸਟਰੇਲੀਆ ਨੇ ਸਾਂਝੇ ਤੌਰ ’ਤੇ ‘ਪਰਦੇਸ ਵਿੱਚ ਸਿੱਖੀ ਤੇ ਰਾਜਨੀਤਕ ਪਹੁੰਚ’ ਵਿਸ਼ੇ ੳੁੱਤੇ ਸਮਾਗਮ ਕਰਵਾਇਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਗ ਲੈਣ ਲਈ ਓਂਟਾਰੀਓ ਤੋਂ ਸੰਸਦ ਮੈਂਬਰ ਜਗਮੀਤ ਸਿੰਘ ਪੁੱਜੇ। ਉਨ੍ਹਾਂ ਨਾਲ ਵੈਨਕੂਵਰ ਤੋਂ ਆਏ ਸਿੱਖ ਵਿਦਵਾਨ ਮਨਿੰਦਰ ਸਿੰਘ ਅਤੇ ਆਸਟਰੇਲੀਅਨ ਗਾਇਕ ਸੁਖਦੀਪ ਸਿੰਘ ਵੀ ਸ਼ਾਮਲ ਸਨ।

ਭਾਰੀ ਮੀਂਹ ਦੇ ਬਾਵਜੂਦ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ ਚ ਭਾਰੀ ਇੱਕਠ

1984 ਸਿੱਖ ਨਸਲਕੁਸ਼ੀ ਦੀ 31ਵੀਂ ਵਰ੍ਹੇਗੰਢ ਮੌਕੇ ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਵਲੋਂ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਆਸਟ੍ਰੇਲੀਆ ਭਰ ਤੋਂ ਸੈਂਕੜੇ ਸਿੱਖਾਂ ਨੇ ਭਾਗ ਲਿਆ। ਮੈਲਬੌਰਨ ਦੀ ਐਲਕਸੈਂਡਰਾ ਗਾਰਡਨ ਤੋਂ ਸ਼ੁਰੂ ਹੋਇਆ ਇਹ ਮਾਰਚ ਭਾਰੀ ਮੀਂਹ ਦੇ ਬਾਵਜੂਦ ਬਹੁਤ ਸਫਲ ਹੋ ਨਿੱਬੜਿਆ।

ਸਿੱਖ ਪਛਾਣ ਬਾਰੇ ਆਸਟਰੇਲੀਆਂ ਵਿੱਚ ਲਾਇਆ ਕੈਂਪ

ਸਿੱਖ ਪਛਾਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ, ਸਿੱਖ ਧਰਮ ਅਤੇ ਸਿੱਖ ਸੱਭਿਆਚਾਰ ਬਾਰੇ ਜਾਣਕਾਰੀ ਦੇਣ ਲਈ ਇੱਕ ਜਾਗਰੂਕਤਾ ਕੈਂਪ ਲਾਇਆ ਗਿਆ।

ਸਿੱਖ ਖਿਡਾਰੀ ਨੂੰ ਮੈਚ ਦੌਰਾਨ ਦਸਤਾਰ ਸਜ਼ਾ ਕੇ ਨਾ ਖੇਡਣ ਦੇਣ ਦੇ ਵਿਰੁੱਧ ਇਟਲੀ ‘ਚ ਉੱਠੀ ਆਵਾਜ਼

ਦਸਤਾਰ ਸਿੱਖ ਧਰਮ ਅਤੇ ਸਿੱਖ ਦੇ ਪਰਿਰਾਵੇ ਦਾ ਅਟੁੱਟ ਅੰਗ ਹੈ, ਕੋਈ ਵੀ ਸਿੱਖ ( ਜੋ ਆਪਣੇ ਨਿਆਰੇ ਵਿਰਸੇ ਤੋਂ ਜਾਣੂ ਹੈ) ਇਸ ਤੋਂ ਜੁਦਾ ਹੋ ਕੇ ਨਹੀਂ ਜੀਅ ਸਕਦਾ। ਪਰ ਸਿੱਖਾਂ ਨੂੰ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਬੜੀਆਂ ਚੋਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਤਾਂ ਸਬੰਧਿਤ ਸਿੱਖ ਇਸ ਲਈ ਆਪਣਾ ਭਵਿੱਖ ਤੱਕ ਦਾਅ ‘ਤੇ ਲਾਅ ਦਿੰਦਾ ਹੈ ।

ਸਿੱਖ ਨਸਲਕੁਸ਼ੀ ਦੀ ਯਾਦ ‘ਚ ਕੈਨੇਡਾ ਦੀ ਓਂਟਾਰੀਓ ਸੰਸਦ ਦੇ ਮੈਂਬਰ ਜਗਮੀਤ ਸਿੰਘ ਦੀ ਅਗਵਾਈ ਵਿੱਚ ਆਸਟਰੇਲੀਆ ਵਿੱਚ ਹੋਇਆ ਮਾਰਚ

ਦਰਾ ਗਾਧੀ ਦੇ ਕਤਲ ਤੋਂ ਬਾਅਦ ਸਿੱਖ ਨਫਤਰ ਵਿੱਚ ਅੰਨੀ ਹਿੰਦੂਤਵੀ ਜਨੂੰਨੀ ਭੀੜ ਨੇ ਕਾਂਗਰਸੀ ਆਗੂਆਂ ਦੀ ਅਗਵਾਈ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਤਿੰਨ ਦਿਨਾਂ ਤੱਕ ਯੋਜਨਾਂਬੱਧ ਤਰੀਕੇ ਨਾਲ ਸਿੱਖਾਂਦਾ ਕਤਲੇਆਮ ਕੀਤਾ ਅਤੇ ਸਿੱਖ ਬੀਬੀਆਂ ਦੀ ਪੱਤ ਲੁੱਟੀ ਬੇਪੱਤ ਕੀਤਾ। ਇਸ ਕਲਤੇਆਮ ਦੀ ਯਾਦ ਨੂੰ ਸਮਰਪਿਤ ਆਸਟਰੇਲੀਆ ਦੇ ਵੱਖ-ਵੱਖ ਸੂਬਿਆਂ ਦੀਆਂ ਸਿੱਖ ਸੰਸਥਾਵਾਂ ਵੱਲੋਂ ਯਾਦਗਾਰੀ ਮਾਰਚ ਇਥੇ ਕੈਨੇਡਾ ਦੀ ਓਂਟਾਰੀਓ ਸੰਸਦ ਦੇ ਮੈਂਬਰ ਜਗਮੀਤ ਸਿੰਘ ਦੀ ਅਗਵਾਈ ਵਿੱਚ ਕੱਢਿਆ ਗਿਆ।

ਆਸਟ੍ਰੇਲੀਆ ਵਿੱਚ ਪੁਲਿਸ ਨੇ ਕਰਵਾਇਆ ਸਿੱਖਾਂ ਨੂੰ ਦਰਪੇਸ਼ ਨਸਲੀ ਭੇਦ ਭਾਵ ਦੀਆਂ ਮੁਸ਼ਕਲਾਂ ‘ਤੇ ਸੈਮੀਨਾਰ

ਅਸਟਰੇਲੀਆ ਵਿੱਚ ਨਸਲੀ ਭੇਦ-ਭਾਵ ਖਤਮ ਕਰਨ ਅਤੇ ਇਸ ਅਧਾਰ 'ਤੇ ਹੋ ਰਹੇ ਵਿਤਕਰਿਆਂ ਅਤੇ ਜ਼ੁਰਮਾਂ ਨੂੰ ਘੱਟ ਕਰਨ ਲਈ ਆਸਟਰੇਲੀਆਂ ਦਾ ਪੁਲਿਸ ਵਿਭਾਗ ਅਤੇ ਨਸਲੀ ਵਿਤਕਰਾ ਵਿਰੋਧੀ ਵਿਭਾਗ ਨੇ ਸਿੱਖ ਭਾਈਚਾਰੇ ਨਾਲ ਇੱਕ ਵਿਸ਼ੇਸ ਸੈਮੀਨਾਰ ਵਿੱਚ ਮੁਲਾਕਾਤ ਕੀਤੀ।