January 2010 Archive

ਹਰ ਚੜ੍ਹਦੇ ਸੂਰਜ ਨਵਾਂ ਵਿਵਾਦ ਕਿਉਂ?

ਸਿੱਖ ਦੁਨੀਆਂ ਦੀ ਇੱਕ ਅਜਿਹੀ ਕੌਮ ਹੈ ਜੋ ਕੌਮ ਰਾਜਸੀ ਧਿਰ ਹੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜ਼ੂਦ ਰਾਜਸੀ ਗੁਲਾਮੀ ਦੀ ਦਿਸ਼ਾ ਵਿੱਚ ਵਿਚਰ ਰਹੀ ਹੈ। ਹਰ ਗੁਲਾਮ ਧਿਰ ਵਾਂਙ ਹੀ ਸਿੱਖਾਂ ਅੰਦਰ ਬੇਲੋੜੇ ਜਾਂ ਬੇਵਕਤੀ ਵਿਵਾਦਾਂ ਦੀ ਭਰਮਾਰ ਹੈ ਜੋ ਕੌਮੀ ਸ਼ਕਤੀ ਨੂੰ ਘਰ ਦੀ ਕਾਂਟੋ-ਕਲੇਸ਼ ਵਿੱਚ ਹੀ ਜ਼ਿਆਇਆ ਕਰਦੇ ਹਨ। ਨਿਤ ਨਵਾਂ ਸੂਰਜ ਸਿੱਖਾਂ ਵਿੱਚ ਨਵਾਂ ਵਿਵਾਦ ਲੈ ਕੇ ਆਉਂਦਾ ਹੈ ਅਤੇ ਫਿਰ ਦਿਨ ਢਲਦੇ ਤੱਕ ਘਰ ਵਿਚਲਾ ਕਾਂਟੋਂ-ਕਲੇਸ਼ ਸ਼ਿਖਰਾਂ ’ਤੇ ਰਹਿੰਦਾ ਹੈ।

ਜਰਮਨ ਦੀਆਂ ਸਿੱਖ ਜਥੇਬੰਦੀਆਂ ਨੇ ਪ੍ਰੋ. ਦਰਸ਼ਨ ਸਿੰਘ ਸਬੰਧੀ ਫੈਸਲੇ ਨੂੰ ਨਕਾਰਿਆ

ਜਰਮਨ (30 ਜਨਵਰੀ, 2010): ਸਿੱਖ ਫੈਡਰੇਸ਼ਨ ਜਰਮਨੀ, ਸਿੱਖ ਫੈਡਰੇਸ਼ਨ ਸਵਿਟਜ਼ਰਲੈਡ, ਇੰਟਰਨੈਸ਼ਨਲ ਸਿੱਖ ਕੌਸਲ ਬੈਲਜ਼ੀਅਮ, ਦਲ ਖਾਲਸਾ ਇੰਟਰਨੈਸ਼ਨਲ (ਜਰਮਨੀ), ਬੱਬਰ ਖਾਲਸਾ ਇੰਟਰਨੈਜਰਮਨ (30 ਜਨਵਰੀ, 2010): ਸਿੱਖ ਫੈਡਰੇਸ਼ਨ ਜਰਮਨੀ, ਸਿੱਖ ਫੈਡਰੇਸ਼ਨ ਸਵਿਟਜ਼ਰਲੈਡ, ਇੰਟਰਨੈਸ਼ਨਲ ਸਿੱਖ ਕੌਸਲ ਬੈਲਜ਼ੀਅਮ, ਦਲ ਖਾਲਸਾ ਇੰਟਰਨੈਸ਼ਨਲ (ਜਰਮਨੀ), ਬੱਬਰ ਖਾਲਸਾ ਇੰਟਰਨੈਸ਼ਨਲ (ਜਥੇ. ਤਲਵਿੰਦਰ ਸਿੰਘ) ਬੈਲਜ਼ੀਅਮ, ਗੁਰਮਤਿ ਪ੍ਰਚਾਰ ਸਭਾ ਫਰੈਕਫਰਟ ਵੱਲੋਂ ਸ਼ਾਝੇ ਬਿਆਨ ਰਾਹੀਂ ਪ੍ਰੋ. ਦਰਸ਼ਨ ਸਿੰਘ, ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ, ਨੂੰ ਪੰਥ ਵਿੱਚ ਛੇਕਣ ਨੂੰ ਖਾਰਜ ਕੀਤਾ ਹੈ।

ਭਾਈ ਜਗਤਾਰ ਸਿੰਘ ਹਵਾਰਾ ਨਾਲ ਇਕ ਇਤਿਹਾਸਕ ਮੁਲਾਕਾਤ; (ਮੁਲਾਕਾਤੀ: ਸ. ਕਰਮਜੀਤ ਸਿੰਘ ਚੰਡੀਗੜ੍ਹ)

ਹੁਣ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਭਾਈ ਹਵਾਰਾ: ਮੈਂ ਬਹੁਤ ਖੁਸ਼ ਹਾਂ-ਬਹੁਤ ਹੀ ਖੁਸ਼-ਅਸੀਂ ਨਿਰਦੋਸ਼ ਹਾਂ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ।

ਬਿਜਲੀ ਬੋਰਡ ਦੇ ਦਫਤਰ ਅੱਗੇ ਵੀ ਕਿਸਾਨਾਂ ਨੇ ਚੱਕਾ ਜਾਮ ਕੀਤਾ

ਫਰੀਦਕੋਟ (25 ਜਨਵਰੀ, 2010 - ਗੁਰਭੇਜ ਸਿੰਘ ਚੌਹਾਨ): ਆਪਣੇ ਵੱਲੋਂ ਦਿੱਤੇ ਅਲਟੀਮੇਟਮ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਅੱਜ ਪੰਜਾਬ ਰਾਜ ਬਿਜਲੀ ਬੋਰਡ ਸਾਦਿਕ ਦੇ ਐਸ.ਡੀ.ਓ ਦਫਤਰ ਅੱਗੇ ਬੋਰਡ ਅਧਿਕਾਰੀਆਂ ਵੱਲੋਂ ਕਿਸਾਨਾਂ ਦੀ ਕੀਤੀ ਜਾਂਦੀ ਖੱਜਲ ਖੁਆਰੀ ਦੇ ਵਿਰੋਧ ਵਿਚ ਧਰਨਾ ਦਿੱਤਾ ਅਤੇ ਸਾਦਿਕ- ਫਿਰੋਜ਼ਪੁਰ ਸੜਕ ਰੋਕ ਕੇ ਚੱਕਾ ਜਾਮ ਕੀਤਾ, ਕਿਉਂ ਕਿ ਧਰਨੇ ਮੌਕੇ ਦਫਤਰ ਬੰਦ ਸੀ ਤੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਵਿਭਾਗ ਦਾ ਕੋਈ ਵੀ ਅਧਿਕਾਰੀ ਹਾਜ਼ਰ ਨਹੀਂ ਸੀ, ਜਿਸ ਤੋਂ ਖਫਾ ਹੋਏ ਕਿਸਾਨ ਸੜਕ ’ਤੇ ਬੈਠ ਗਏ ਅਤੇ ਅਣਮਿਥੇ ਸਮੇਂ ਲਈ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ।

ਧਰਨੇ ਦੇ ਪੰਜਵੇਂ ਦਿਨ ਕਿਸਾਨਾਂ ਨੇ ਗੈਸ ਕੰਪਨੀ ਅਧਿਕਾਰੀਆਂ ਦਾ ਪੁਤਲਾ ਸਾਦਿਕ ਚੌਕ ਚ ਰੱਖਕੇ ਫੂਕਿਆ

ਫਰੀਦਕੋਟ (25 ਜਨਵਰੀ, 2010 - ਗੁਰਭੇਜ ਸਿੰਘ ਚੌਹਾਨ): ਫਰੀਦਕੋਟ ਜਿਲ੍ਹੇ ਦੇ ਕਸਬਾ ਸਾਦਿਕ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਗੈਸ ਏਜੰਸੀ ਵਿਰੁੱਧ ਸ਼ੁਰੂ ਕੀਤੇ ਅੰਦੋਲਨ ਨੂੰ ਅੱਜ ਪੰਜਵਾਂ ਦਿਨ ਹੋ ਗਿਆ ਹੈ। ਇਹ ਅੰਦੋਲਨ ਘਟਣ ਦੀ ਬਜਾਏ ਵਧਣ ਦ ਆਸਾਰ ਬਣਦੇ ਜਾ ਰਹੇ ਹਨ,ਕਿਉਂ ਕਿ ਪ੍ਰਸ਼ਾਸ਼ਨ ਨੇ ਅਜੇ ਤੱਕ ਅੱਖ ਨਹੀਂ ਖੋਲ੍ਹੀ ਅਤੇ ਉਧਰ ਕਿਸਾਨਾ ਦੇ ਧਰਨੇ ਵਿਚ ਬਲਾਕ ਨੂੰ ਛੱਡਕੇ ਜਿਲ੍ਹੇ ਭਰ ਦੇ ਕਿਸਾਨ ਸ਼ਾਮਲ ਹੋਣੇ ਸ਼ੁਰੂ ਹੋ ਗਏ ਹਨ।

ਭਾਰਤ ਸਰਕਾਰ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰੇ : ਦਲ ਖਾਲਸਾ

ਦਲ ਖਾਲਸਾ ਅਤੇ ਖਾਲਸਾ ਐਕਸ਼ਨ ਕਮੇਟੀ ਦੇ ਆਗੂ ਪੱਤਰਕਾਰਾਂ ਨਾਲ ਗੱਲ-ਬਾਤ ਕਰਦੇ ਹੋਏ

ਭਾਰਤ ਸਰਕਾਰ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰੇ : ਦਲ ਖਾਲਸਾ

ਜਲੰਧਰ (27 ਜਨਵਰੀ, 2010): ਦਲ ਖਾਲਸਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਦੇਸ਼ ਦੀ ਵੰਡ ਮੌਕੇ ਭਾਰਤੀ ਆਗੂਆਂ ਵੱਲੋਂ ਸਿੱਖ ਕੌਮ ਨਾਲ ਜ਼ੁਬਾਨੀ ਅਤੇ ਲਿਖਤੀ ਤੌਰ ’ਤੇ ਕੀਤੇ ਵਾਅਦੇ ਪੂਰੇ ਕਰੇ ਅਤੇ ਸਿੱਖਾਂ ਨਾਲ ਹੋ ਰਹੇ ਸੰਵਿਧਾਨਕ ਤੇ ਕਾਨੂੰਨੀ ਵਿਤਕਰਿਆਂ ਨੂੰ ਖ਼ਤਮ ਕਰੇ। ਦਲ ਖਾਲਸਾ ਨੇ ਇਹ ਮੰਗ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਗ੍ਰਹਿ ਮੰਤਰੀ ਸ੍ਰੀ ਪੀ.ਚਿਦੰਮਬਰਮ ਨੂੰ ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਰਾਹੀਂ ਭੇਜੇ ਇਕ ਯਾਦ ਪੱਤਰ ਵਿਚ ਕੀਤੀ ਹੈ।

26 ਜਨਵਰੀ ਨੂੰ ਕਾਲਾ ਦਿਨ ਮਨਾਇਆਂ – ਫਰੈਂਕਫਰਟ ਵਿਖੇ ਭਾਰਤੀ ਸਫਾਰਤਖਾਨੇ ਸਾਹਮਣੇ ਸਿੱਖਾਂ ਵੱਲੋਂ ਪ੍ਰਦਰਸ਼ਨ

26 ਜਨਵਰੀ ਨੂੰ ਕਾਲਾ ਦਿਨ ਮਨਾਇਆਂ - ਫਰੈਂਕਫਰਟ ਵਿਖੇ ਭਾਰਤੀ ਸਫਾਰਤਖਾਨੇ ਸਾਹਮਣੇ ਸਿੱਖਾਂ ਵੱਲੋਂ ਪ੍ਰਦਰਸ਼ਨ

26 ਜਨਵਰੀ ਨੂੰ ਭਾਰਤੀ ਸਫਾਰਤਖਾਨੇ ਅੱਗੇ ਰੋਸ ਪ੍ਰਦਰਸ਼ਨ ਕਰਕੇ ਕਾਲਾ ਦਿਨ ਮਨਾਇਆ

ਫਰੈਕਫਰਟ (27 ਜਨਵਰੀ, 2010): ਹਿੰਦੋਸਤਾਨ ਦੇ 61ਵੇਂ ਗੰਣਤੰਤਰਤਾ ਦਿਵਸ ਨੂੰ ਜਰਮਨ ਦੀਆਂ ਪੰਥਕ ਜਥੇਬੰਦੀਆਂ ਨੇ ਫਰੈਕਫਰਟ ਵਿਖੇ ਭਾਰਤੀ ਸਫਾਰਤਖਾਨੇ ਅੱਗੇ ਭਾਰੀ ਰੋਹ ਮਜ਼ਾਹਾਰਾ ਕਰਕੇ 26 ਜਨਵਰੀ ਨੂੰ ਕਾਲੇ ਦਿਵਸ ਦੇ ਤੌਰ ਤੇ ਮਨਾਇਆ।

ਜਰਮਨੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਗੁਰਮਤਿ ਸਮਾਗਮ

ਫਰੈਂਕਫੋਰਟ (25 ਜਨਵਰੀ, 2010): ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਕਫੋਰਟ ਜਰਮਨੀ ਵਲਂੋ 24 ਜਨਵਰੀ 2010 ਨੂੰ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਮਨਾਇਆ ਗਿਆ।

Next Page »