ਸੋਮਵਾਰ, 6 ਫਰਵਰੀ, 2012

ਪੁਰਾਣੀਆਂ ਖਬਰਾਂ ‘February, 2010’

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਤੇ ਹੋਰਨਾਂ ਸਿੱਖ ਜਥੇਬੰਦੀਆਂ ਦੀ ਸਾਂਝੀ ਕਾਨਫਰੰਸ ਦੀ ਸ਼ੁਰੂਆਤ ਦਾ ਦ੍ਰਿਸ਼

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਤੇ ਹੋਰਨਾਂ ਸਿੱਖ ਜਥੇਬੰਦੀਆਂ ਦੀ ਸਾਂਝੀ ਕਾਨਫਰੰਸ ਦੀ ਸ਼ੁਰੂਆਤ ਦਾ ਦ੍ਰਿਸ਼

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਤੇ ਹੋਰਨਾਂ ਸਿੱਖ ਜਥੇਬੰਦੀਆਂ ਵੱਲੋਂ ਅਨੰਦਪੁਰ ਸਾਹਿਬ ਵਿਖੇ ਕੀਤੀ ਜਾ ਰਹੀ ਸਾਂਝੀ ਕਾਨਫਰੰਸ ਦੀ ਸ਼ੁਰੂਆਤ ਦਾ ਦ੍ਰਿਸ਼ (ਮਿਤੀ: 28 ਫਰਵਰੀ, 2010; ਸਮਾਂ 11:00 ਵਜੇ ਸਵੇਰੇ)

13 ਦਿਨ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਪੁਲਿਸ ਨੇ ਦਰਸ਼ਨ ਸਿੰਘ ਦੀ ਗ੍ਰਿਫਤਾਰੀ 25 ਤਰੀਕ ਨੂੰ ਦਿਖਾਈ

13 ਦਿਨ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਪੁਲਿਸ ਨੇ ਦਰਸ਼ਨ ਸਿੰਘ ਦੀ ਗ੍ਰਿਫਤਾਰੀ 25 ਤਰੀਕ ਨੂੰ ਦਿਖਾਈ

ਨਾਭਾ (27 ਫਰਵਰੀ, 2010): ਪੰਜਾਬੀ ਦੇ ਰੋਜਾਨਾ ਅਖਬਾਰ ਅਜੀਤ ਵਿੱਚ ਬੀਤੇ ਦਿਨ (26 ਫਰਵਰੀ) ਨੂੰ ਛਪੀ ਇੱਕ ਖਬਰ ਅਨੁਸਾਰ ਨਾਭਾ ਪੁਲਿਸ ਨੇ 25 ਫਰਵਰੀ ਨੂੰ ਮਾਣਕੀ ਨਿਵਾਸੀ ਦਰਸ਼ਨ ਸਿੰਘ ਦੀ ਗ੍ਰਿਫਤਾਰੀ ਨਾਭਾ ਨੇੜਿਓ ਦਿਖਾਈ ਹੈ।

ਸ਼੍ਰੋਮਣੀ ਕਮੇਟੀ ਚੋਣਾਂ: ਡਫਲੀਆਂ ਦੀ ਥਾਂ ਨਗਾਰਾ ਵਜਾਓ

ਸ਼੍ਰੋਮਣੀ ਕਮੇਟੀ ਚੋਣਾਂ: ਡਫਲੀਆਂ ਦੀ ਥਾਂ ਨਗਾਰਾ ਵਜਾਓ

ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜੇਕਰ ਮੌਜੂਦਾ ਪ੍ਰਬੰਧ ਖਿਲਾਫ ਧਿਰਾਂ ਜੇਕਰ ਇਕਮਤ ਹੋ ਕੇ ਨਾ ਜੂਝੀਆਂ ਤਾਂ ਮੌਜੂਦਾ ਪ੍ਰਬੰਧ ਦੀ ਮੁੜ ਕਮਾਈ ਸੁਖੈਨ ਹੋ ਜਾਵੇਗੀ ਤੇ ਜੇਕਰ ਕੋਈ ਵੀ ਪੰਥਕ ਧਿਰ ਸਾਂਝਾ ‘ਰਣਜੀਤ ਨਗਾਰਾ’ ਵਜਾਉਣ ਦੀ ਥਾਂ ਆਪਣੀ ਡਫਲੀ ਵਜਾਉਣ ਲਈ ਬਜਿੱਦ ਰਹੀ ਤਾਂ ਉਸਦਾ ਤਮਾਸ਼ਾ ਬਣਨਾ ਯਕੀਨੀ ਹੈ ਕਿਉਂਕਿ ਡਫਲੀਆਂ ਤਮਾਸ਼ਾ ਕਰਨ ਵਾਲਿਆ ਦੇ ਹੱਥਾਂ ਵਿਚ ਸ਼ੋਭਦੀਆਂ ਨੇ, ਪਰ ਗੁਰੂ ਕੇ ਸਿੱਖ ਤਾਂ ‘ਰਣਜੀਤ ਨਗਾਰੇ’ ਉੱਤੇ ਚੋਟ ਮਾਰਨ ਨਾਲ ਹੀ ਗੁਰੂ ਦਰਬਾਰ ਵਿੱਚ ਸੋਭਾ ਪਾਉਂਦੇ ਹਨ।

ਅੰਨ੍ਹਾ ਵੰਡੇ ਸੀਰਨੀ ਮੁੜ ਮੁੜ ਆਪਣਿਆਂ ਨੂੰ ਦੇਵੇ

ਅੰਨ੍ਹਾ ਵੰਡੇ ਸੀਰਨੀ ਮੁੜ ਮੁੜ ਆਪਣਿਆਂ ਨੂੰ ਦੇਵੇ

ਸ: ਬਾਦਲ ਸਭ ਕੁੱਝ ਭੁੱਲਕੇ ਪੁੱਤਰ ਮੋਹ ਵਿਚ ਪੈ ਗਏ ਅਤੇ ਉਨ੍ਹਾ ਨੇ ਆਪਣੇ ਬੇਟੇ ਸ: ਸੁਖਬੀਰ ਸਿੰਘ ਬਾਦਲ ਨੂੰ ਆਪਣੇ ਜਿਉਂਦੇ ਜੀ ਕਮਾਨ ਸੰਭਾਲਣ ਦੀ ਠਾਣ ਲਈ।

12 ਦਿਨਾ ਬਾਅਦ ਵੀ ਪੁਲਿਸ ਵੱਲੋਂ ਲਾਪਤਾ ਕੀਤੇ ਦਰਸ਼ਨ ਸਿੰਘ ਦਾ ਕੋਈ ਅਤਾ-ਪਤਾ ਨਹੀਂ; ਪੁਲਿਸ ਨੇ ਕਰਮਜੀਤ ਕੌਰ ਨੂੰ ਪਟਿਆਲਾ ਵਿਖੇ ਹਾਈ ਕੋਰਟ ਦੇ ਮੁੱਖ ਜੱਜ ਨੂੰ ਮਿਲਣ ਤੋਂ ਰੋਕਿਆ

12 ਦਿਨਾ ਬਾਅਦ ਵੀ ਪੁਲਿਸ ਵੱਲੋਂ ਲਾਪਤਾ ਕੀਤੇ ਦਰਸ਼ਨ ਸਿੰਘ ਦਾ ਕੋਈ ਅਤਾ-ਪਤਾ ਨਹੀਂ; ਪੁਲਿਸ ਨੇ ਕਰਮਜੀਤ ਕੌਰ ਨੂੰ ਪਟਿਆਲਾ ਵਿਖੇ ਹਾਈ ਕੋਰਟ ਦੇ ਮੁੱਖ ਜੱਜ ਨੂੰ ਮਿਲਣ ਤੋਂ ਰੋਕਿਆ

ਪਟਿਆਲਾ (24 ਫਰਵਰੀ, 2010): ਆਪਣੇ ਦਿਓਰ ਨੂੰ ਪੁਲਿਸ ਵੱਲੋਂ ਚੁੱਕ ਕੇ ਲਾਪਤਾ ਕਰ ਦੇਣ ਤੋਂ ਪਰੇਸ਼ਾਨ ਬੀਬੀ ਕਰਮਜੀਤ ਕੌਰ, ਵਾਸੀ ਪਿੰਡ ਮਾਣਕੀ ਜਿਲ੍ਹਾ ਸੰਗਰੂਰ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਜਸਟਿਸ ਮੁਕੁਲ ਮੁਦਗਿਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਅਜਿਹਾ ਕਰਨ ਤੋਂ ਪੁਲਿਸ ਵੱਲੋਂ ਰੋਕ ਦਿਤਾ ਗਿਆ। ਮੁੱਖ ਜੱਜ ਮੁਦਗਿਲ ਅੱਜ ਪਟਿਆਲਾ ਵਿਖੇ ਵਕੀਲਾਂ ਦੇ ਦਫਤਰੀ ਕਮਰਿਆਂ ਦੀ ਇਮਾਰਤ ਦਾ ਨੀਹ-ਪੱਥਰ ਰੱਖਣ ਆਏ ਸਨ।

ਪਟਿਆਲਾ ਪੁਲੀਸ ਨੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ – ਡੱਲੇਵਾਲ

ਪਟਿਆਲਾ ਪੁਲੀਸ ਨੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ  – ਡੱਲੇਵਾਲ

ਲੰਡਨ (23 ਫਰਵਰੀ, 2010): ਯੂਨਾਈਟਿਡ ਖਾਲਸਾ ਦਲ ਯੂ.ਕੇ. ਨੇ ਬਿਜਲ ਸੁਨੇਹੇ ਰਾਹੀਂ ਭੇਜੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪਟਿਆਲਾ ਪੁਲੀਸ ਵਲੋਂ ਦੋ ਸਿੱਖ ਨੌਜਵਾਨਾਂ ਨੂੰ ਖਤਰਨਾਕ ਖਾੜਕੂ ਕਰਾਰ ਦਿੰਦਿਆਂ ਉੁਹਨਾਂ ਪਾਸੋਂ ਧਮਾਕਾਖੇਜ਼ ਸਮੱਗਰੀ ਬਰਾਮਦ ਕਰਨ ਦੀ ਕਹਾਣੀ ਝੂਠ ਦਾ ਪੁਲੰਦਾ ਹੈ।

ਪਾਕਿਸਤਾਨ ਵਿੱਚ ਸਿੱਖਾਂ ਦੇ ਕਤਲ ਖਾਲਿਸਤਾਨ ਦੀ ਲੋੜ ਨੂੰ ਮਹਿਸੂਸ ਕਰਨ ਲਈ ਕਾਫੀ

ਪਾਕਿਸਤਾਨ ਵਿੱਚ ਸਿੱਖਾਂ ਦੇ ਕਤਲ ਖਾਲਿਸਤਾਨ ਦੀ ਲੋੜ ਨੂੰ ਮਹਿਸੂਸ ਕਰਨ ਲਈ ਕਾਫੀ

ਲੰਡਨ (23 ਫਰਵਰੀ, 2010): ਯੂਨਾਈਟਿਡ ਖਾਲਸਾ ਦਲ ਯੁ.ਕੇ ਵੱਲੋਂ ਬਿਜਲ ਸੁਨੇਹੇਂ ਹਾਰੀਂ ਭੇਜੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਅਤੇ ਪਾਕਿਤਸਾਨ ਵਰਗੇ ਦੇਸ਼ਾਂ ਵਿੱਚ ਘੱਟ ਗਿਣਤੀਆਂ ਦੇ ਧਾਰਮਿਕ, ਆਰਥਿਕ, ਰਾਜਨੀਤਕ ਅਤੇ ਸਮਾਜਿਕ ਹਿੱਤ ਕਦੇ ਵੀ ਮਹਿਫੂਜ਼ ਨਹੀਂ ਰਹੇ। ਇਹਨਾਂ ਦੇਸ਼ਾਂ ਵਿੱਚ ਘੱਟ ਗਿਣਤੀਆਂ ਖਾਸਕਰ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਦਿਆਂ ਉਹਨਾਂ ਨਾਲ ਗੁਲਾਮਾਂ ਵਾਲਾ ਸਲੂਕ ਨਿਰੰਤਰ ਜਾਰੀ ਹੈ।

ਸਿੱਖਾਂ ਦਾ ਖਾਲਿਸਤਾਨ ਬਿਨਾ ਗੁਜ਼ਾਰਾ ਨਹੀਂ: ਮਾਨ

ਸਿੱਖਾਂ ਦਾ ਖਾਲਿਸਤਾਨ ਬਿਨਾ ਗੁਜ਼ਾਰਾ ਨਹੀਂ: ਮਾਨ

ਫਰੀਦਕੋਟ (23 ਫਰਵਰੀ, 2010 – ਗੁਰਭੇਜ ਸਿੰਘ ਚੌਹਾਨ): ਪਹਿਲਾਂ ਹਿੰਦੋਸਤਾਨ ਦੇ ਸਿੱਖਾਂ ਨੂੰ ਪਹਿਲਾਂ ਬਲੈਕ ਲਿਸਟਾਂ ਬਣਾ ਕੇ ਦੇਸ਼ ਚੋਂ ਕੱਢਣ ਦੀ ਸ਼ਾਜ਼ਿਸ਼ ਰਚੀ ਤੇ ਹੁਣ ਮੁੱਖ ਧਾਰਾ ਵਿੱਚ ਲਿਆਉਣ ਦੇ ਨਾਮ ਤੇ ਸਿੱਖਾਂ ਤੋਂ ਖਾਲਿਸਤਾਨ ਦੀ ਮੰਗ ਛੁਡਵਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਪਿਆ ਵਸਦਾ ਰਹੇ ਝਨਾਂ ਸਾਡਾ … ਉਸ ਪਾਰ ਵਸੇ ਕੋਈ ਨਾਂ ਸਾਡਾ …

ਪਿਆ ਵਸਦਾ ਰਹੇ ਝਨਾਂ ਸਾਡਾ … ਉਸ ਪਾਰ ਵਸੇ ਕੋਈ ਨਾਂ ਸਾਡਾ …

ਹਰਿੰਦਰ ਸਿੰਘ ਮਹਿਬੂਬ ਦੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਸੁਣਦਿਆਂ ਹੀ ਇਕ ਦਮ ਕੁਰਾਨ ਸ਼ਰੀਫ਼ ਦਾ ਇਹ ਕਥਨ ਚੇਤੇ ਵਿਚ ਉਤਰ ਆਇਆ ਕਿ ‘ਇਕ ਵਿਦਵਾਨ ਦੀ ਮੌਤ ਇਕ ਯੁਗ ਦੀ ਮੌਤ ਦੇ ਸਮਾਨ ਹੁੰਦੀ ਹੈ’। ਯੁਗ ਦਾ ਹਸਤਾਖ਼ਰ ਬਣਨ ਵਾਲੇ ਵਿਦਵਾਨ ਅਕਸਰ ਜਾਂ ਆਸਾਨੀ ਨਾਲ ਪੈਦਾ ਨਹੀਂ ਹੁੰਦੇ।

ਤਾਲਿਬਾਨ ਵੱਲੋਂ ਸਿੱਖਾਂ ਨੂੰ ਕਤਲ ਕਰਨ ਦੀ ਚੁਫੇਰਿਓਂ ਨਿੰਦਾ

ਤਾਲਿਬਾਨ ਵੱਲੋਂ ਸਿੱਖਾਂ ਨੂੰ ਕਤਲ ਕਰਨ ਦੀ ਚੁਫੇਰਿਓਂ ਨਿੰਦਾ

ਲੁਧਿਆਣਾ (ਫਰਵਰੀ 22, 2010): ਬੀਤੇ ਦਿਨੀਂ ਪਾਕਿਸਤਾਨ ਦੇ ਇਲਾਕੇ ਪਿਸ਼ਾਵਰ ਵਿੱਚ ਤਾਲਿਬਾਨ ਵੱਲੋਂ ਦੋ ਸਿੱਖਾਂ ਨੂੰ ਜ਼ਜੀਆ (ਜਿੰਦਗੀ ਕਰ) ਨਾ ਦੇਣ ਕਾਰਨ ਸਿਰ ਕਲਮ ਕਰ ਕੇ ਮਾਰ ਦੇਣ ਦੀ ਘਟਨਾ ਦੀ ਦੇਸ ਪੰਜਾਬ, ਭਾਰਤ ਅਤੇ ਸਮੁੱਚੇ ਸੰਸਾਰ ਵਿੱਚ ਨਿੰਦਾ ਹੋ ਰਹੀ ਹੈ।

ਇਸ਼ਤਿਹਾਰ

ਸਿੱਖ ਸਿਆਸਤ @ YOUTUBE

Recent Posts