
ਵੀਹਵੀਂ ਸਦੀ ਦੇ ਵੀਹਵਿਆਂ ਦੇ ਦਹਾਕੇ ਦੀ ਸ਼ੁਰੂਆਤ ਸਿੱਖ ਲਹਿਰ ਦੀ ਵੱਡੀ ਉਠਾਣ ਨਾਲ ਹੋਈ। 1920 ਵਿਚ ਸਿੱਖਾਂ ਨੂੰ ਕਈ ਕਾਮਯਾਬੀਆਂ ਹਾਸਲ ਹੋਈਆਂ। ਗੁਰਦੁਆਰਾ ਰਕਾਬਗੰਜ ਦੇ ਮਸਲੇ ’ਤੇ ਸਰਕਾਰ ਨੂੰ, ਸਿੱਖ ਸੰਘਰਸ਼ ਦੀ ਤਾਬ ਨਾ ਝਲਦਿਆਂ ਹੋਇਆਂ, ਆਪਣੀ ਅੜੀ ਛੱਡਣ ਲਈ ਮਜਬੂਰ ਹੋਣਾ ਪਿਆ।
November 30, 2010 | ਇਹ ਸਮਗਰੀ
ਲੜੀਵਾਰ ਕਿਤਾਬਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਵਾਸ਼ਿੰਗਟਨ ਡੀ. ਸੀ. (24 ਨਵੰਬਰ, 2010) – ਵਰ੍ਹਾ 2004 ਵਿੱਚ ਜਦੋਂ ਪਹਿਲੀ ਵਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਸ਼ੁਸ਼ੋਭਿਤ ਹੋਏ ਤਾਂ ‘ਜਜ਼ਬਾਤੀ’ ਸਿੱਖਾਂ ਨੇ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਹੁਣ ਸਿੱਖਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਦੂਸਰੀ ਵਾਰ 2009 ਵਿੱਚ ਮਨਮੋਹਣ ਸਿੰਘ ‘ਮੁੜ’ ਰਾਜ-ਸਿੰਘਾਸਨ ’ਤੇ ਬਿਰਾਜਮਾਨ ਹੋਏ।
November 29, 2010 | ਇਹ ਸਮਗਰੀ
ਤਸਵੀਰਾਂ,
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

24 ਨਵੰਬਰ ਨੂੰ ਸਮੁੱਚਾ ਸਿੱਖ ਜਗਤ, ਨੌਵੇਂ ਪਾਤਸ਼ਾਹ, ਧਰਮ ਦੀ ਚਾਦਰ, ਮਨੁੱਖਤਾ ਦੇ ਇਤਿਹਾਸ ਵਿੱਚ ਅਲੋਕਾਰ ਸ਼ਹਾਦਤ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 335ਵੇਂ ਸ਼ਹੀਦੀ ਦਿਨ ਦੀ ਯਾਦ ਨੂੰ ਦੁਨੀਆ ਭਰ ਵਿੱਚ ਬੜੀ ਸ਼ਰਧਾ ਤੇ ਪ੍ਰੇਮ ਸਹਿਤ ਮਨਾ ਰਿਹਾ ਹੈ।
November 29, 2010 | ਇਹ ਸਮਗਰੀ
ਖਾਸ ਖਬਰਾਂ,
ਧਾਰਮਿਕ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੰਡਨ (28 ਨਵੰਬਰ, 2010): ਕਸ਼ਮੀਰ ਦੀ ਅਜ਼ਾਦੀ ਲਈ ਸੰਘਰਸ਼ ਸ਼ੀਲ ਅਤੇ ਹੁਰੀਅਤ ਕਾਨਫਰੰਸ ਦੇ ਆਗੂ ਅਰੁਧੰਤੀ ਰਾਏ, ਸੈਯਦ ਅਲੀ ਸ਼ਾਹ ਗਿਲਾਨੀ ਅਤੇ ਇਹਨਾਂ ਦੇ ਸਾਥੀਆਂ ਖਿਲਾਫ ਕੇਸ ਦਰਜ ਕਰਨਾ ਘੱਟ ਗਿਣਤੀਆਂ ਨੂੰ ਗੁਲਾਮੀ ਦਾ ਅਹਿਸਾਸ ਦਿਵਾਉਣਾ ਹੈ।
November 28, 2010 | ਇਹ ਸਮਗਰੀ
ਖਾਸ ਖਬਰਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਸਿੰਘ ਸਭਾ ਲਹਿਰ ਵੱਲੋਂ ਸਿੱਖ ਜਗਤ ਅੰਦਰ ਵਿਦਿਆ ਨੂੰ ਉਤਸ਼ਾਹਤ ਕਰਨ ਦੀਆਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਸਿੱਖ ਨੌਜਵਾਨ ਵੱਡੀ ਗਿਣਤੀ ਵਿਚ ਪੜ੍ਹਾਈ ਵੱਲ ਪ੍ਰੇਰਿਤ ਹੋਏ। 1911 ਦੀ ਮਰਦਮਸ਼ੁਮਾਰੀ ਅਨੁਸਾਰ ਸਿੱਖ ਮਰਦਾਂ ਅੰਦਰ ਸਾਖਰਤਾ ਦੀ ਦਰ 9.4 ਫੀ ਸਦੀ ਸੀ ਜਦ ਕਿ ਸਮੁੱਚੇ ਪੰਜਾਬ ਅੰਦਰ ਇਹ 6.3 ਫੀ ਸਦੀ ਸੀ।{44} ਹੌਲੀ-ਹੌਲੀ ਸਿੱਖ ਸਮਾਜ ਅੰਦਰ ਇਕ ਪੜ੍ਹਿਆ-ਗੁੜ੍ਹਿਆ ਇਲੀਟ (ਵਸ਼ਿਸ਼ਟ) ਵਰਗ ਵਿਕਸਤ ਹੋ ਗਿਆ। ਇਹ ਵਰਗ ਮੁੱਖ ਤੌਰ ’ਤੇ ਸਮਾਜ ਦੀਆਂ ਦਰਮਿਆਨੀਆਂ ਪਰਤਾਂ ’ਚੋਂ ਆਇਆ ਸੀ।
November 27, 2010 | ਇਹ ਸਮਗਰੀ
ਲੜੀਵਾਰ ਕਿਤਾਬਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਆਪਣੇ ਉਦੇਸ਼ਾਂ ਪੱਖੋਂ ਗੁਰਦੁਆਰਾ ਸੁਧਾਰ ਤਹਿਰੀਕ ਸਿੰਘ ਸਭਾ ਲਹਿਰ ਦਾ ਹੀ ਜਾਰੀ ਅਮਲ ਸੀ। ਜਿਵੇਂ ਪਿੱਛੇ ਜ਼ਿਕਰ ਹੋ ਚੁੱਕਾ ਹੈ ਕਿ ਅਠਾਰਵੀਂ ਸਦੀ ’ਚ ਸਿੰਘਾਂ ਉਤੇ ਜ਼ੁਲਮ ਵਧਣ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀ ਸੰਪਰਦਾਇ ਹੱਥ ਚਲਾ ਗਿਆ। ਇਸ ਨਾਲ ਗੁਰਦੁਆਰਿਆਂ ਅੰਦਰ ਗੁਰਮਤਿ ਵਿਰੋਧੀ ਰਹੁ-ਰੀਤਾਂ ਤੇ ਅਮਲ ਸ਼ੁਰੂ ਹੋ ਗਏ। ਸਿੱਖ ਰਾਜ ਵੇਲੇ ਗੁਰਦੁਆਰਿਆਂ ਦੇ ਨਾਉਂ ਵੱਡੀਆਂ ਜਾਗੀਰਾਂ ਤਾਂ ਲੱਗ ਗਈਆਂ ਪਰ ਇਨ੍ਹਾਂ ਦੇ ਪ੍ਰਬੰਧ ਲਈ ਕੋਈ ਮਰਿਆਦਾ ਤੈਅ ਨਾ ਹੋਈ। ਸਿੱਖ ਜੀਵਨ ਦੇ ਹੋਰਨਾਂ ਖੇਤਰਾਂ ਵਾਂਗ, ਗੁਰਦੁਆਰਿਆਂ ਅੰਦਰ ਵੀ ਬ੍ਰਾਹਮਣਵਾਦੀ ਪ੍ਰਭਾਵਾਂ ਦਾ ਬੋਲਬਾਲਾ ਹੋ ਗਿਆ। ਉਦਾਸੀ ਮਹੰਤਾਂ ਨੇ ਹਿੰਦੂ ਪਰੰਪਰਾ ਮੁਤਾਬਕ ਚੇਲੇ ਭਰਤੀ ਕਰਨੇ ਅਤੇ ਆਪਣੇ ਵਾਰਸ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ।
November 26, 2010 | ਇਹ ਸਮਗਰੀ
ਲੜੀਵਾਰ ਕਿਤਾਬਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਸਿੱਖ ਲੀਡਰਸ਼ਿੱਪ ਜਦ ‘ਫਿਰਕੂ ਨੁਮਾਇੰਦਗੀ’ ਦੇ ਅਸੂਲ ਦੀ ਜਨੂੰਨ ਦੀ ਪੱਧਰ ’ਤੇ ਵਿਰੋਧਤਾ ਕਰ ਰਹੀ ਸੀ ਅਤੇ ਕਲਕੱਤਾ ਵਿਖੇ (ਦਸੰਬਰ 1928) ‘‘ਨਹਿਰੂ ਰਿਪੋਰਟ’’ ਦੀ ਤਿਆਰੀ ਸਬੰਧੀ ਬੁਲਾਈ ਸਰਬ ਪਾਰਟੀ ਕਾਨਫਰੰਸ ਵਿਚ ਇਹ ਮੰਗ ਕਰ ਰਹੀ ਸੀ ਕਿ ‘‘ਫਿਰਕੂਪੁਣੇ ਨੂੰ ਕਿਸੇ ਵੀ ਸ਼ਕਲ ਜਾਂ ਕਿਸੇ ਵੀ ਹਾਲਤ ਵਿਚ ਭਾਰਤ ਦੀ ਭਾਵੀ ਨੀਤੀ ਦਾ ਆਧਾਰ ਨਹੀਂ ਬਣਾਇਆ ਜਾਣਾ ਚਾਹੀਦਾ’’ ਤਾਂ ਉਹ, ਜ਼ਾਹਰਾ ਤੌਰ ’ਤੇ, ਇਕ ਘੱਟਗਿਣਤੀ ਵਰਗ ਦੀ ਨਹੀਂ ਸਗੋਂ ਬਹੁਗਿਣਤੀ ਵਰ
November 25, 2010 | ਇਹ ਸਮਗਰੀ
ਲੜੀਵਾਰ ਕਿਤਾਬਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਅਜੋਕੇ ਸਮੇਂ ਵਿੱਚ ਅਜਾਦ ਭਾਰਤ ਵਿੱਚ ਗੁਲਾਮ ਸੂਬੇ ਪੰਜਾਬ ਦੀ ਰਾਜਨੀਤੀ ਬਹੁਤ ਗਰਮਾਈ ਹੋਈ ਹੈ। ਹਰ ਰੋਜ ਨਵੇਂ ਸਿਆਸੀ ਖੇਡ ਹੋ ਰਹੇ ਹਨ।ਇੱਕ ਪਾਸੇ ਕਾਂਗਰਸ ਦਾ ਸੂਬਾ ਪ੍ਰਧਾਨ ਮੁੜ ਤੋਂ ਅਮਰਿੰਦਰ ਸਿੰਘ ਨੂੰ ਚੁਣਿਆ ਗਿਆ ਹੈ ਉੱਥੇ ਹੀ ਸਾਬਕਾ ਮੁੱਖ ਮੰਤਰੀ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ ਨਵ-ਇੰਨਕਲਾਵ ਯਾਤਰਾ ਕੱਢ ਰਿਹਾ ਹੈ। ਕਦੇ ਅਮਰਿੰਦਰ ਸਿੰਘ, ਬਾਦਲ ਅਤੇ ਪੁਲਿਸ ਮਹਿਕਮੇ ਦੁਆਰਾ ਕੀਤੀਆਂ ਵਧੀਕੀਆਂ ਦਾ ਬਦਲਾ ਲੈਣ ਦੀ ਗੱਲ ਕਰਦਾ ਹੈ ਅਤੇ ਕਿਤੇ ਬਾਦਲ ਆਪਣੇ ਪਰਿਵਾਰ ਨੂੰ ਪੰਜਾਬ ਦੀ ਰਾਜਗੱਦੀ ਤੋਂ ਦੂਰ ਨਹੀਂ ਹੋਣ ਦੇਣਾ ਚਾਹੁੰਦਾ। ਕਿਤੇ ਮਨਪ੍ਰੀਤ ਸਿੰਘ ਰੈਲੀਆਂ ਕਰ ਰਿਹਾ ਹੈ ਅਤੇ ਪੰਜਾਬ ਉੱਪਰ ਚੜੇ ਕਰਜੇ ਦੀ ਦੁਹਾਈ ਦੇ ਰਿਹਾ ਹੈ।
November 24, 2010 | ਇਹ ਸਮਗਰੀ
ਪੱਤਰ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੰਡਨ (24 ਨਵੰਬਰ, 2010): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਤੇ ਸ੍ਰ. ਜਸਪਾਲ ਸਿੰਘ ਮੰਝਪੁਰ ਸਮੇਤ ਭਾਰਤ ਦੀਆਂ ਵੱਖ ਵੱਖ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਦਲ ਖਾਲਸਾ (ਯੂ. ਕੇ.) ਅਤੇ ਯੂਨਾਈਟਿਡ ਖਾਲਸਾ ਦਲ (ਯੂ. ਕੇ.) ਵਲੋਂ ਲੰਡਨ ਸਥਿਤ ਭਾਰਤੀ ਸਫਾਰਤਖਾਨੇ ਅੱਗੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਹ ਜਾਣਕਾਰੀ ਉਕਤ ਜਥੇਬੰਦੀਆਂ ਦੇ ਆਗੂਆਂ ਸ੍ਰ. ਗੁਰਚਰਨ ਸਿੰਘ, ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ, ਸ੍ਰ. ਮਨਮੋਹਣ ਸਿੰਘ ਖਾਲਸਾ, ਸ੍ਰ. ਨਿਰਮਲ ਸਿੰਘ ਸੰਧੂ ਅਤੇ ਸ੍ਰ. ਜਤਿੰਦਰ ਸਿੰਘ ਅਠਵਾਲ ਵਲੋਂ ਸਾਂਝੇ ਤੌਰ ਤੇ ਦਿੱਤੀ ਗਈ ਹੈ।
November 24, 2010 | ਇਹ ਸਮਗਰੀ
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

‘‘ਕੌਮਵਾਦ’’ ਦਾ ਸੰਕਲਪ, ਮੂਲ ਰੂਪ ’ਚ ਇੱਕ ਪੱਛਮੀ ਸੰਕਲਪ ਹੈ ਜੋ ਨਿਖਰਵੇਂ ਰੂਪ ’ਚ ਮੱਧਯੁੱਗ ਦੇ ਆਖਰੀ ਦੌਰ ਅੰਦਰ ਪ੍ਰਗਟ ਹੋਇਆ। ਇਹ ਵਰਤਾਰਾ ਜਿੰਨਾ ਵਿਆਪਕ ਹੈ, ਓਨਾ ਹੀ ਰੰਗ-ਬਰੰਗਾ ਹੈ। ਵਿਆਪਕਤਾ, ਇਤਿਹਾਸਕਤਾ ਤੇ ਵੰਨ-ਸੁਵੰਨਤਾ ਇਸ ਦੇ ਸੰਯੁਕਤ ਲੱਛਣ ਹਨ। ਇਸ ਕਰਕੇ ਇਸ ਦੀ ਕੋਈ ਸਿਕੇਬੰਦ ਪਰਿਭਾਸ਼ਾ ਸੰਭਵ ਨਹੀਂ। ਇਸ ਨੇ ਇਤਿਹਾਸ ਦੇ ਅੱਡ ਅੱਡ ਦੌਰਾਂ ਦੌਰਾਨ, ਅੱਡ ਅੱਡ ਰੂਪ ਅਖਤਿਆਰ ਕੀਤਾ।
November 24, 2010 | ਇਹ ਸਮਗਰੀ
ਲੜੀਵਾਰ ਕਿਤਾਬਾਂ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »