
ਅੰਮ੍ਰਿਤਸਰ ( 31 ਅਕਤੂਬਰ, 2011 ): ਜੂਨ 1984 ਵਿਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਫੌਜੀ ਹਮਲੇ ਵਿਚ ਮਲੀਆ ਮੇਟ ਕਰਨ ਦੀ ਸਾਜ਼ਿਸ਼ ਰਚਣ ਵਾਲੀ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰ ਮੁਕਾਉਣ ਤੇ ਇਸ ਬੇਇਜ਼ਤੀ ਦਾ ਬਦਲਾ ਲੈ ਕੇ, ਸਿੱਖ ਕੌਮ ਦੀ ਲਾਜ਼ ਤੇ ਪੱਗ ਨੂੰ ਬਚਾਉਣ ਵਾਲੇ ਗਭੱਰੂ ਸ਼੍ਰੀ ਬਿਅੰਤ ਸਿੰਘ ਨੂੰ ਅੱਜ ਦੇ ਦਿਨ ਹੀ ਸ਼ਹੀਦੀ ਦਾ ਜਾਮ ਪੀ ਕੇ ਸਿੱਖਾਂ ਦਾ ਸਾਰੀ ਦੁਨੀਆਂ ਵਿਚਨਾਮ ਉਚੱਾ ਕੀਤਾ। ਪਰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਚਲਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਬੇਅੰਤ ਸਿੰਘ ਦੀ ਦਿੱਤੀ ਕੁਰਬਾਨੀ ਦਾ ਇੰਨੀ ਜਲਦੀ ਚੇਤਾ ਭੁੱਲ ਜਾਵੇਗਾ, ਇਹ ਗੱਲ ਆਮ ਸਿੱਖ ਸੋਚ ਰਖੱਣ ਵਾਲਾ ਵਿਅਕਤੀ ਕਦੀ ਸੋਚ ਵੀ ਨਹੀਂ ਸਕਦਾ? ਅੱਜ ਇਸੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਵਾਲੇ ਬੇਅੰਤ ਸਿੰਘ ਦਾ ਭੋਗ ਸ਼੍ਰੋਮਣੀ ਕਮੇਟੀ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਾ ਪਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਝੰਡੇ ਬੁੰਗੇ ਵਿਚ ਰਸਮੀ ਤੌਰ ਤੇ ਪਾਇਆ ਗਿਆ,
October 31, 2011 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਚੰਡੀਗੜ , (31 ਅਕਤੂਬਰ 2011) : ਪਿਆਰਾ ਸਿੰਘ ਭਨਿਆਰੇ ਵਾਲੇ ਤੇ ਹਮਲਾ ਕਰਨ ਵਾਲੇ ਤਿੰਨ ਸਿੱਖ ਮੁੰਡਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਮੁਫਤ ਕਾਨੂੰਨੀ ਸਹਾਇਤਾ ਮਹੱਈਆ ਕਰਵਾਵੇਗੀ। ਜਥੇਬੰਦੀ ਦੇ ਸੀਨੀਅਰ ਆਗੂ ਅਤੇ ਲੇਖਕ ਭਾਈ ਅਮਰਜੀਤ ਸਿੰਘ ਬੱਡਗੁਜਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਅਤੇ ਪਾਰਟੀ ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਨੇ ਰੋਪੜ ਵਿਖੇ ਇਕ ਸੀਨੀਅਰ ਵਕੀਲ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਆਨੰਦਪੁਰ ਸਾਹਿਬ ਅਤੇ ਰੋਪੜ ਵਿਖੇ ਪੈਰਵੀ ਦੌਰਾਨ ਉਨ੍ਹਾਂ ਦਾ ਵਕੀਲ ਹਮਲਾ ਕਰਨ ਵਾਲਿਆਂ ਮੁੰਡਿਆਂ ਵੱਲੋ ਪੇਸ਼ ਹੋਵੇਗਾ।
October 30, 2011 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਇਟਲੀ (31ਅਕਤੂਬਰ2011) ਪਿਛਲੇ ਦਿਨੀ ਇਟਲੀ ਦੇ ਵੇਰੋਨਾ ਏਅਰਪੋਰਟ ਤੇ ਖਾਲਸਾ ਪੰਥ ਦੇ ਮਹਾਨ ਵਿਦਵਾਨ,ਲੇਖਕ ਅਤੇ ਅੰਤਰਰਾਸ਼ਟਰੀ ਮਿਸ਼ਨਰੀ ਪ੍ਰਚਾਰਕ ਗਿ:ਗੁਰਬਖਸ ਸਿੰਘ ਜੀ “ਗੁਲਸ਼ਨ”ਯੂ.ਕੇ ਵਾਲਿਆਂ ਨਾਲ ਦਸਤਾਰ ਉਤਾਰਨ ਸਬੰਧੀ ਹੋਈ ਖਿਚੋਤਾਣ ਨੇ ਇਕ ਨਵਾਂ ਰਸਤਾ ਅਖਤਿਆਰ ਕਰਦਿਆਂ ਨਵੀਂ ਹਾਂ ਪੱਖੀ ਪਹਿਲ ਨੇ ਖਾਲਸਾ ਪੰਥ ਦੇ ਦਰਵਾਜ਼ੇ ਤੇ ਇਕ ਨਰੋਈ ਦਸਤੱਕ ਦਿੱਤੀ ਹੈ।ਜਿੱਥੇ ਅਖਾਉਤੀ ਪੰਥਕ ਸਰਕਾਰਾਂ,ਸਿੱਖ ਕੌਮ ਦੀ ਨੁੰਮਾਇਦਾ ਜਮਾਤ ਸ਼੍ਰੋ:ਗੁ:ਪ੍ਰ: ਕਮੇਟੀ ਅਤੇ ਸਾਧ ਯੂਨੀਅਨ ਆਦਿਕ ਸਿੱਖੀ ਦੇ ਪ੍ਰਚਾਰ ਅਤੇ ਦਸਤਾਰ ਸਬੰਧੀ ਵੱਡੇ ਵੱਡੇ ਬਿਆਨ ਦਾਗ ਕੇ ਦਮਗਜ਼ੇ ਮਾਰਦੇ ਰਹਿੰਦੇ ਹਨ ਅਤੇ ਬਿਨਾਂ ਕੋਈ ਪਰਾਪਤੀ ਪੰਥ ਦੇ ਅਲੰਬਰਦਾਰ ਕਹਾਉਣ ਤੋਂ ਪਿਛੇ ਨਹੀ ਰਹਿੰਦੇ,ਉ੍ਹਨਾਂ ਨੂੰ ਆਪਣੇ ਅੰਦਰਲੇ ਗੱਲੀਂ ਬਾਤੀਂ ਸਿੱਖੀ ਦੇ ਪਿਆਰ ਦੇ ਸ਼ੰਕੇ ਨੂੰ ਸਮਝਣ ਦੀ ਸਖਤ ਲੋੜ ਹੈ।
October 30, 2011 | ਇਹ ਸਮਗਰੀ
ਵਿਦੇਸ਼ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੁਧਿਆਣਾ (30 ਅਕਤੂਬਰ, 2011) ਭਾਰਤੀ ਨਿਆਂਪਾਲਿਕਾ ਵਲੋਂ ਹਮੇਸ਼ਾ ਦੋਹਰੇ ਮਾਪਢੰਡ ਆਪਣਾਏ ਜਾਂਦੇ ਹਨ। ਇੱਥੇ ਨਿਆਂ ਦੇਣ ਤੋਂ ਪਹਿਲਾਂ ਮਨੁੱਖ ਦਾ ਧਰਮ, ਜਾਤ ਰੰਗ ਨਸਲ ਅਤੇ ਸਿਆਸੀ ਤੇ ਆਰਥਿਕ ਪਹੁੰਚ ਦੇਖੀ ਜਾਂਦੀ ਹੈ ਭਾਵੇਂ ਕਿ ਕਾਨੂੰਨ ਸਾਹਮਣੇ ਬਰਾਬਰਤਾ, ਕਾਨੂੰਨ ਦਾ ਰਾਜ ਵਰਗੀਆਂ ਆਦਰਸ਼ਕ ਗੱਲਾਂ ਕਾਨੂੰਨ ਦੀਆਂ ਕਿਤਾਬਾਂ ਵਿਚ ਲਿਖੀਆਂ ਹੋਈਆਂ ਹਨ ਪਰ ਇਹਨਾਂ ਉੱਤੇ ਅਮਲ ਕਰਨ ਦੀ ਲੋੜ ਕਦੇ ਵੀ ਭਾਰਤੀ ਸਟੇਟ ਨੂੰ ਮਹਿਸੂਸ ਨਹੀਂ ਹੋਈ ਅਤੇ ਨਾ ਹੀ ਨੇੜ ਭਵਿੱਖ ਵਿਚ ਕਦੇ ਹੋਣ ਦੀ ਉਮੀਦ ਹੈ। 1947 ਵਿਚ ਅੰਗਰੇਜੀ ਰਾਜ ਤੋਂ ਬਾਅਦ ਵੋਟ ਦਾ ਰਾਜ ਸਥਾਪਤ ਹੋਇਆ ਜਿਸ ਦਾ ਭਾਵ ਸੀ ਕਿ ਜਿਸਦੀਆਂ ਵੋਟਾ ਜਿਆਦਾ ਉਸ ਦਾ ਰਾਜ ਤੇ ਭਾਰਤ ਨਾਮੀ ਇਸ ਖਿੱਤੇ ਵਿਚ ਹਿੰਦੂ ਬਹੁਗਿਣਤੀ ਹੋਣ ਕਾਰਨ ਉਹਨਾਂ ਦੇ ਖਾਸ ਲੋਕਾਂ ਦਾ ਰਾਜ ਸਥਾਪਤ ਹੋ ਗਿਆ। ਭਾਰਤੀ ਉਪਮਹਾਂਦੀਪ ਵਿਚ ਸੰਘਰਸ਼ ਕਰ ਰਹੀਆਂ ਘੱਟਗਿਣਤੀਆਂ ਸਰੀਰਕ ਤੇ ਸੱਭਿਆਚਾਰਕ ਤੌਰ ਉੱਤੇ ਨਸਲਘਾਤ ਦੀਆਂ ਸ਼ਿਕਾਰ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਅਜਿਹੀ ਨਸਲਕੁਸ਼ੀ ਵੱਖ-ਵੱਖ ਰੂਪਾਂ ਵਿਚ ਅੱਜ ਵੀ ਜਾਰੀ ਹੈ।
October 30, 2011 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਜਲੰਧਰ (28 ਅਕਤੂਬਰ, 2011): ਸਿੱਖ ਸਟੂਡੈੰਟਸ ਫੈਡਰੇਸ਼ਨ ਵੱਲੋ ਲਾਇਲਪੁਰ ਖਾਲਸਾ ਕਾਲਜ ਵਿੱਚ ਵਿਦਿਆਰਥੀਆ ਦੀ ਅਹਿਮ ਇਕੱਤਰਤਾ ਹੋਈ।ਇਸ ਇਕੱਤਰਤਾ ਵਿੱਚ ਸਿੱਖ ਸਟੂਡੈੰਟ ਫੈਡਰੇਸਨ ਵੱਲੌ ਕੀਤੀਆ ਸਰਗਰਮੀਆ ਅਤੇ ਸਮਾਜ ਪ੍ਰਤੀ ਬਣਦੀ ਵਿਦਿਆਰਥੀਆ ਦੀ ਜਿੰਮੇਵਾਰੀ ਬਾਰੇ ਚਰਚਾ ਕੀਤੀ ਗਈ।ਸਿੱਖ ਸਟੂਡੈੰਟ ਫੈਡਰੇਸ਼ਨ ਦੀ ਕੇਂਦਰੀ ਕਮੇਟੀ ਵੱਲੋ ਸ.ਪਰਦੀਪ ਸਿੰਘ ਪੁਆਧੀ ਉਚੇਚੇ ਤੌਰ ਤੇ ਪਹੁੰਚੇ।ਸ.ਪਰਦੀਪ ਸਿੰਘ ਪੁਆਧੀ ਨੇ ਸਿੱਖ ਸਟੂਡੈੰਟ ਫੈਡਰੇਸ਼ਨ ਵੱਲੋ ਸਮੇ-ਸਮੇ ਸਿਰ ਕੀਤੀਆ ਸਰਗਰਮੀਆ ਸੰਬੰਧੀ ਲਗਾਏ ਗਏ ਕੈਂਪਾ ਅਤੇ ਸੈਮੀਨਾਰਾ ਬਾਰੇ ਵਿਦਿਆਰਥੀਆ ਨੂੰ ਜਾਣਕਾਰੀ ਦਿੱਤੀ,ਜਿਨਾ੍ ਵਿੱਚ ਵਾਤਾਵਰਨ ਸੰਭਾਲ,ਖੂਨ ਦਾਨ ਅਤੇ ਅੱਖਾ ਦਾਨ ਲਈ ਕੈਪਂ ਅਤੇ ਪਾਣੀ,ਬੋਲੀ,ਸੱਭਿਆਚਾਰ ਸੰਬੰਧੀ ਸੈਮੀਨਾਰ ਮੁੱਖ ਹਨ।
October 29, 2011 | ਇਹ ਸਮਗਰੀ
ਤਸਵੀਰਾਂ,
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਲੁਧਿਆਣਾ,( 29 ਅਕਤੂਬਰ ): ਖਾਲਸਾ ਰਾਜ ਦੀ ਪ੍ਰਾਪਤੀ ਲਈ ਸੰਘਰਸ਼ੀਲ ਤੇ ਪਿੱਛਲੇ ਲੰਬੇ ਸਮੇਂ ਤੋਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਕੈਦ ਵੱਖ-ਵੱਖ ਪ੍ਰਮੁੱਖ ਗਰਮ ਖਿਆਲੀ ਨੌਜਵਾਨਾਂ ਭਾਈ ਜਗਤਾਰ ਸਿੰਘ ਹਵਾਰਾ ਤੇ ਸ਼ਿੰਗਾਰ ਬੰਬ ਕਾਂਢ ਨਾਲ ਸਬੰਧਤ ਭਾਈ ਹਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਸੰਦੀਪ ਸਿੰਘ ਤੇ ਰਵਿੰਦਰ ਸਿੰਘ ਰਿੰਕੂ ਦੀ ਆਪਸ ਵਿੱਚ ਨੇੜੇ ਹੋ ਕੇ ਮਿਲਣ ਦੀ ਤਾਂਘ ਅੱਜ ਉਸ ਵੇਲੇ ਪੂਰੀ ਹੋ ਗਈ ਜਦੋਂ ਲੁਧਿਆਣਾ ਕੋਰਟ ਕੰਪਲੈਕਸ ਅੰਦਰ ਆਪੋ-ਆਪਣੇ ਕੇਸਾਂ ਦੀ ਪੇਸ਼ੀ ਭੁਗਤਣ ਦੇ ਲਈ ਪੁੱਜੇ ਵੱਖ-ਵੱਖ ਗਰਮ ਖਿਆਲੀ ਨੌਜਵਾਨਾਂ ਨੇ ਪੁਲਿਸ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਇੱਕ ਦੂਜੇ ਨਾਲ ਦੂਰੋਂ ਹੀ ਫਤਹਿ ਬੁਲਾਉਣ ਦੀ ਸਾਂਝ ਆਖਿਰਕਾਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਪੂਰੀ ਕਰ ਹੀ ਲਈ।
October 29, 2011 | ਇਹ ਸਮਗਰੀ
ਤਸਵੀਰਾਂ,
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਭਾਜਪਾ ਦਾ ਕੇਂਦਰੀ ਆਗੂ ਲਾਲ ਕ੍ਰਿਸ਼ਨ ਚੰਦ ਅਡਵਾਨੀ 11 ਅਕਤੂਬਰ 2011 ਨੂੰ ਬਿਹਾਰ ਤੋਂ ਇਕ ਜਨ ਚੇਤਨਾ ਯਾਤਰਾ ਲੈ ਕੇ ਨਿਕਲਿਆ ਹੋਇਆ ਹੈ ਜਿਸਨੇ ਭਾਰਤ ਦੇ ਵੱਖ-ਵੱਖ ਰਾਜਾਂ ਵਿਚੋਂ ਦੀ ਲੰਘਦਿਆਂ ਕਰੀਬ 7600 ਕਿਲੋਮੀਟਰ ਦਾ ਸਫਰ ਤਹਿ ਕਰਨਾ ਹੈ ਅੰਤ 20 ਨਵੰਬਰ 2011 ਨੂੰ ਦਿੱਲੀ ਵਿਖੇ ਸਮਾਪਤੀ ਹੋਣੀ ਹੈ। ਉਹ ਇਸ ਤੋਂ ਪਹਿਲਾਂ ਵੀ 5 ਰੱਥ ਯਾਤਰਾਵਾਂ ਕੱਢ ਚੁੱਕਾ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਉਸਦੀਆਂ ਯਾਤਰਾਵਾਂ ਦਾ ਮੁੱਖ ਨਿਸ਼ਾਨਾ ਭਾਵੇਂ ਰਾਜਸੀ ਸੱਤਾ ਦੀ ਪ੍ਰਾਪਤੀ ਹੀ ਰਿਹਾ ਹੈ ਪਰ ਉਸ ਵਲੋਂ ਆਪਣੀਆਂ ਰੱਥ ਯਾਤਰਾਵਾਂ ਨੂੰ ਵੱਖ-ਵੱਖ ਨਾਅਰਿਆਂ ਥੱਲੇ ਹੀ ਕੱਢਿਆ ਜਾਂਦਾ ਹੈ। ਸਭ ਤੋਂ ਪਹਿਲੀ ਰੱਥ ਯਾਤਰਾ 25 ਸਤੰਬਰ 1990 ਨੂੰ ਸੋਮਨਾਥ (ਗੁਜਰਾਤ) ਤੋਂ ਸ਼ੁਰੂ ਕਰਕੇ 30 ਅਕਤੂਬਰ 1990 ਨੂੰ ਅਯੋਧਿਆ ਤੱਕ ਕੱਢੀ ਗਈ ਜਿਸਦਾ ਨਾਮ ਰਾਮ ਰੱਥ ਯਾਤਰਾ ਤੇ ਮਕਸਦ ਸੀ
October 29, 2011 | ਇਹ ਸਮਗਰੀ
ਤਸਵੀਰਾਂ,
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਲੁਧਿਆਣਾ (27 ਅਕਤੂਬਰ, 2011): 25 ਸਾਲ ਪੁਰਾਣੇ ਲੁਧਿਆਣਾ ਬੈਂਕ ਡਕੈਤੀ ਕੇਸ ਦਾ ਫੈਸਲਾ ਲੁਧਿਆਣਾ ਸਥਿਤ ਟਾਡਾ ਖਾਸ ਅਦਾਲਤ ਵੱਲੋਂ ਆਉਂਦੀ 31 ਅਕਤੂਬਰ ਨੂੰ ਸੁਣਾਇਆ ਜਾ ਸਕਦਾ ਹੈ। ਇਸ ਕੇਸ ਵਿਚ ਸਿੱਖ ਖਾੜਕੂ ਸੰਘਰਸ਼ ਨਾਲ ਸੰਬੰਧਤ ਆਗੂਆਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਸਮੇਤ ਕਈਆਂ ਨੂੰ ਨਾਮਜ਼ਦ ਕੀਤਾ ਗਿਆ ਸੀ।
October 29, 2011 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

-ਪਿਆਰਾ ਸਿੰਘ ਭਨਿਆਰੇ ਵਾਲੇ ੳਤੇ ਉਹਨਾਂ ਦੇ ਡੇਰੇ ਤੇ ਤਿੰਨ ਨੌਜਵਾਨਾਂ ਵੱਲੋਂ ਬੀਤੇ ਕੱਲ ਜੋ ਜਾਨਲੇਵਾ ਹਮਲਾ ਕੀਤਾ ਉਸਦੇ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਤਿੰਨਾਂ ਨੂੰ ਅੱਜ ਦੇਰ ਸ਼ਾਮ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਥਾਣਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਗੁਰਮੀਤ ਸਿੰਘ ਬਰਾੜ ਦੀ ਅਗਵਾਈ ਹੇਠ ਅਨੰਦਪੁਰ ਸਾਹਿਬ ਵਿਖੇ ਮਾਨਯੋਗ ਅਦਾਲਤ ਸੀਨੀਅਰ ਡਵੀਜ਼ਨ ਵਿੱਚ ਸ੍ਰੀ ਕੇਵਲ ਕਿਸ਼ਨ ਸਾਹਮਣੇ ਪੇਸ਼ ਕੀਤਾ ਗਿਆ।
October 29, 2011 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਤਰਨ ਤਾਰਨ, (27 ਅਕਤੂਬਰ, 2011): ਮਨੁੱਖੀ ਅਧਿਕਾਰਾਂ ਦੇ ਅੰਤਰ ਰਾਸ਼ਟਰੀ ਪੱਧਰ ਦੇ ਆਗੂ ਜਸਵੰਤ ਸਿੰਘ ਖਾਲੜਾ ਨੂੰ ਜ਼ਿਲ੍ਹਾ ਪੁਲੀਸ ਵਲੋਂ ਅਗਵਾ ਕਰਨ ਉਪਰੰਤ ਮਾਰ ਮੁਕਾਉਣ ਦੇ ਮਾਮਲੇ ਦੇ ਚਸ਼ਮਦੀਦ ਗਵਾਹ 42 ਸਾਲਾ ਕੁਲਦੀਪ ਸਿੰਘ ਬਚੜੇ ਦੀ ਬੀਤੀ ਰਾਤ ਇਥੋਂ ਚਾਰ ਕਿਲੋਮੀਟਰ ਦੂਰ ਉਸ ਦੇ ਜੱਦੀ ਪਿੰਡ ਬਚੜੇ ਵਿਖੇ ਮੌਤ ਹੋ ਗਈ। ਕੁਲਦੀਪ ਸਿੰਘ ਜੋ ਪਹਿਲਾਂ ਪੰਜਾਬ ਹੋਮ ਗਾਰਡ (ਪੀ.ਐਚ.ਜੀ.) ਦਾ ਜਵਾਨ ਸੀ, ਨੂੰ ਇਸ ਅਤਿ ਕਿਸਮ ਦੇ ਸੰਵੇਦਨਸ਼ੀਲ ਮਾਮਲੇ ਦਾ ਚਸ਼ਮਦੀਦ ਗਵਾਹ ਹੋਣ ਕਰਕੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸੀ.ਆਰ.ਪੀ. ਐਫ. ਦੀ ਸੁਰੱਖਿਆ ਮਿਲੀ ਹੋਈ ਸੀ।
October 28, 2011 | ਇਹ ਸਮਗਰੀ
ਦੇਸ ਪੰਜਾਬ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »