February 2017 Archive

ਭਾਰਤੀ ਕਬਜ਼ੇ ਵਾਲੇ ਕਸ਼ਮੀਰ ‘ਚ ਦੁਬਾਰਾ ਇਸਤੇਮਾਲ ਹੋਣਗੀਆਂ ਛਰੇ ਵਾਲੀਆਂ ਗੰਨਾਂ: ਮੀਡੀਆ ਰਿਪੋਰਟ

ਮੀਡੀਆ ਦੀਆਂ ਖ਼ਬਰਾਂ ਮੁਤਾਬਕ ਭਾਰਤੀ ਨੀਮ ਫੌਜੀ ਦਸਤਿਆਂ ਵਲੋਂ ਕਸ਼ਮੀਰ 'ਚ ਪੈਲਟ (ਛਰੇ ਵਾਲੀਆਂ) ਗੰਨਾਂ ਦਾ ਇਸਤਲੇਆਮ ਦੁਬਾਰਾ ਸ਼ੁਰੂ ਕੀਤਾ ਜਾਏਗਾ। ਰਿਪੋਰਟਾਂ ਮੁਤਾਬਕ ਸੀ.ਆਰ.ਪੀ.ਐਫ. ਦੇ ਡਾਇਰੈਕਟਰ ਜਨਰਲ ਕੇ. ਦੁਰਗਾ ਪ੍ਰਸਾਦ ਨੇ ਮੀਡੀਆ ਨੂੰ ਸੋਮਵਾਰ (27 ਫਰਵਰੀ) ਦੱਸਿਆ ਕਿ ਹੁਣ ਆਧੁਨਿਕ ਪੈਲਟ ਗੰਨਾਂ ਦੇ ਇਸਤੇਮਾਲ ਹੋਏਗਾ।

ਦਲ ਖਾਲਸਾ ਵਲੋਂ ਸੰਘ ਪਰਿਵਾਰ ਅਤੇ ਏਬੀਵੀਪੀ ਖਿਲਾਫ ਸਿਧਾਂਤਕ ਲੜਾਈ ਲੜਨ ਦਾ ਸੱਦਾ

ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਨੇ ਕਿਹਾ ਹੈ ਕਿ ਸੰਘ ਪਰਿਵਾਰ ਅਤੇ ਇਸ ਦਾ ਵਿਦਿਆਰਥੀ ਵਿੰਗ ਏਬੀਵੀਪੀ ਭਾਰਤ ਅੰਦਰ ਇੱਕ ਨਵੇਂ ਤਰ੍ਹਾਂ ਦੀ ਅਸਿਹਣਸ਼ੀਲਤਾ ਅਤੇ ਨਫਰਤ ਦੀ ਗੰਦੀ ਰਾਜਨੀਤੀ ਨੂੰ ਹਵਾ ਦੇ ਰਹੇ ਹਨ, ਜਿਸ ਦੇ ਨਤੀਜੇ ਗੰਭੀਰ ਅਤੇ ਭਿਆਨਕ ਨਿਕਲਣਗੇ। ਜਥੇਬੰਦੀ ਨੇ ਫਾਸੀਵਾਦੀ ਬਿਰਤੀ ਖਿਲਾਫ ਸਿਧਾਂਤਕ ਲੜਾਈ ਲੜਨ ਦਾ ਸੰਕਲਪ ਕੀਤਾ।

ਭਾਈ ਹਵਾਰਾ ਦੇ ਧੂਰੀ ਕੇਸ ਦੀ ਅਗਲੀ ਤਰੀਕ 27 ਮਾਰਚ, ਫਤਿਹਗੜ੍ਹ ਸਾਹਿਬ ਦੀ ਅਗਲੀ ਤਰੀਕ 6 ਮਾਰਚ

ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਦੇ ਥਾਣਾ ਸਦਰ, ਧੂਰੀ ਕੇਸ ਦੀ ਅਗਲੀ ਤਰੀਕ 27 ਮਾਰਚ ਪੈ ਗਈ ਹੈ। ਭਾਈ ਹਵਾਰਾ ਦੇ ਵਕੀਲਾਂ ਗੁਰਵਿੰਦਰ ਸਿੰਘ ਸਰਾਉਂ ਅਤੇ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਇਹ ਕੇਸ ਪੰਜਾਬ ਪੁਲਿਸ ਵਲੋਂ ਐਫ.ਆਈ.ਆਰ. 103/2005 ਤਹਿਤ ਥਾਣਾ ਸਦਰ, ਧੂਰੀ ਵਿਖੇ ਦਰਜ਼ ਕੀਤਾ ਗਿਆ ਸੀ। ਇਸ ਕੇਸ ਵਿਚ ਭਾਈ ਹਵਾਰਾ ਤੋਂ ਅਲਾਵਾ ਦੂਜਿਆਂ ਨੂੰ ਸਜ਼ਾ ਹੋ ਗਈ ਸੀ ਅਤੇ ਇਹ ਕੇਸ ਹੁਣ ਹਾਈਕੋਰਟ ਵਿਚ ਵਿਚਾਰ ਅਧੀਨ ਹੈ।

ਸੰਭਾਵੀ ਕੈਦ ਨਾਲੋਂ ਵੱਧ ਹਵਾਲਾਤ ਕੱਟਣ ਵਾਲੇ ਭਾਈ ਹਰਨੇਕ ਸਿੰਘ ਭੱਪ ਦੀ ਰਿਹਾਈ ਕਦੋਂ ?

ਨਾਮੀ ਖਾੜਕੂ ਯੋਧਿਆਂ ਦਾ ਹਮਸਫਰ ਭੱਪ ਭਾਜੀ ਦਾ ਨਾਮ ਲੈਂਦਿਆਂ ਹੀ ਇਕ ਛੋਟੇ ਕੱਦ ਪਰ ਦ੍ਰਿੜ ਇਰਾਦੇ ਵਾਲੇ ਹਰਨੇਕ ਸਿੰਘ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ।

ਸਿਮੀ ਮੁਖੀ ਸਫਦਰ ਨਗੌਰੀ ਨੂੰ ‘ਦੇਸ਼-ਧ੍ਰੋਹ’ ‘ਚ ਉਮਰ ਕੈਦ

ਇੰਦੌਰ ਦੀ ਇਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਜਥੇਬੰਦੀ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (SIMI) ਸਿਮੀ ਦੇ ਮੁਖੀ ਸਫਦਰ ਹੁਸੈਨ ਨਗੌਰੀ ਅਤੇ 10 ਹੋਰ ਕਾਰਕੁਨਾਂ ਨੂੰ 2008 ਦੇ "ਦੇਸ਼ ਧ੍ਰੋਹ ਕੇਸ ਵਿੱਚ ਦੋਸ਼ੀ" ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਹਿਮਦਾਬਾਦ ਦੀ ਸਾਬਰਮਤੀ ਕੇਂਦਰੀ ਜੇਲ੍ਹ ਵਿੱਚ ਬੰਦ ਦਸ ਸਿਮੀ ਕਾਰਜਕਰਤਾਵਾਂ ਨੂੰ ਅਦਾਲਤ ਦੇ ਫ਼ੈਸਲੇ ਬਾਰੇ ਵੀਡੀਓ-ਕਾਨਫਰੰਸਿੰਗ ਰਾਹੀਂ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਵੀਡੀਓ ਕਾਨਫਰੰਸਿੰਗ ਲਈ ਅਪੀਲ ਕੀਤੀ ਗਈ ਸੀ।

ਪੰਜਾਬ ਯੂਨੀਵਰਸਿਟੀ ‘ਚ ਏ.ਬੀ.ਵੀ.ਪੀ. ਅਤੇ ਸਟੂਡੈਂਟਸ ਫ਼ਾਰ ਸੁਸਾਇਟੀ (ਐਸਐਫਐਸ) ਦਰਮਿਆਨ ਹੋਈ ਝੜਪ

ਦਿੱਲੀ ਦੇ ਰਾਮਜਸ ਕਾਲਜ ’ਚ ਹੋਈ ਘਟਨਾ ਦਾ ਸੇਕ ਪੰਜਾਬ ਯੂਨੀਵਰਸਿਟੀ ’ਚ ਵੀ ਪਹੁੰਚ ਗਿਆ ਹੈ। ਸੋਮਵਾਰ ਪੰਜਾਬ ਯੂਨੀਵਰਸਿਟੀ ’ਚ ਆਰ.ਐਸ.ਐਸ. ਦੀ ਹਮਾਇਤ ਵਾਲੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਅਤੇ ਸਟੂਡੈਂਟਸ ਫ਼ਾਰ ਸੁਸਾਇਟੀ (ਐਸਐਫਐਸ) ਦਰਮਿਆਨ ਝੜਪ ਹੋਈ। ਦੋਵੇਂ ਧਿਰਾਂ ਨੇ ਇਕ ਦੂਜੇ ਖ਼ਿਲਾਫ਼ ਖੂਬ ਮਾਰ-ਕੁੱਟ ਕੀਤੀ।

“ਰਾਸ਼ਟਰਵਾਦ ਦੇ ਨਾਂ ‘ਤੇ ਹਿੰਸਾ” ਦਾ ਵਿਰੋਧ ਕਰਨ ਵਾਲੀ ਗੁਰਮਿਹਰ ਨੂੰ ਮਿਲੀ ‘ਬਲਾਤਕਾਰ’ ਦੀ ਧਮਕੀ

ਕਾਰਗਿਲ ’ਚ ਮਾਰੇ ਗਏ ਕੈਪਟਨ ਮਨਦੀਪ ਸਿੰਘ ਦੀ ਪੁੱਤਰੀ ਗੁਰਮਿਹਰ ਕੌਰ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਆਰਐਸਐਸ ਦੇ ਵਿਦਿਆਰਥੀ ਵਿੰਗ ਖ਼ਿਲਾਫ਼ ਮੁਹਿੰਮ ਛੇੜੇ ਜਾਣ ਬਾਅਦ ਏਬੀਵੀਪੀ ਮੈਂਬਰਾਂ ਵੱਲੋਂ ਉਸ ਨੂੰ ‘ਬਲਾਤਕਾਰ’ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਗੁਰਮਿਹਰ ਨੇ ਇਸ ਬਾਰੇ ਦਿੱਲੀ ਔਰਤ ਕਮਿਸ਼ਨ (ਡੀਸੀਡਬਲਿਊ) ਕੋਲ ਪਹੁੰਚ ਕੀਤੀ ਹੈ।

ਨਵੀਂ ਛੋਟੀ ਫਿਲਮ ‘ਆਪਣਾ ਪੰਜਾਬ?’ ਪੇਸ਼ ਕਰਦੀ ਹੈ ਪੰਜਾਬ ਦੀ ਮੌਜੂਦਾ ਸਮਾਜਿਕ-ਸਭਿਆਚਾਰ ਦੀ ਤਸਵੀਰ

ਪੰਜ ਤੀਰ ਰਿਕਾਰਡਸ ਨੇ ਅੱਜ ਸੋਸ਼ਲ ਮੀਡੀਆ 'ਤੇ ਨਵੀਂ ਛੋਟੀ ਫਿਲਮ 'ਆਪਣਾ ਪੰਜਾਬ?' ਜਾਰੀ ਕਰ ਦਿੱਤੀ ਹੈ। ਫਿਲਮ ਪੰਜਾਬ ਦੇ ਨੌਜਵਾਨਾਂ ਨੂੰ ਪੇਸ਼ ਆ ਰਹੀਆਂ ਮੌਜੂਦਾ ਸਮਾਜਿਕ-ਸਭਿਆਚਾਰਕ ਪਰੇਸ਼ਾਨੀ ਦੀ ਤਸਵੀਰ ਬਿਆਨ ਕਰਦੀ ਹੈ। ਇਸ ਤੋਂ ਪਹਿਲਾਂ ਫਿਲਮ ਨੂੰ ਅਧਿਕਾਰਤ ਤੌਰ 'ਤੇ ਸਿੱਖ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਆਸਟ੍ਰੇਲੀਆ (SISFFA) 2017 'ਚ ਦਿਖਾਉਣ ਲਈ ਚੁਣਿਆ ਗਿਆ ਹੈ।

ਨਿਊਯਾਰਕ ਸਿਟੀ ਵਿੱਚ 30ਵੀਂ ਸਿੱਖ ਡੇ ਪਰੇਡ 22 ਅਪ੍ਰੈਲ ਨੂੰ ਨਿਕਲੇਗੀ

ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਦੇ ਮੀਡੀਆ ਇੰਚਾਰਜ ਸੁਖਜਿੰਦਰ ਸਿੰਘ ਨਿੱਝਰ ਨੇ ਪ੍ਰੈਸ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਖਾਲਸੇ ਦੇ ਜਨਮ ਦਿਵਸ 'ਤੇ ਹਰ ਸਾਲ ਵਾਂਗ ਨਿਊਯਾਰਕ ਸਿਟੀ ਵਿੱਚ ਨਿਕਲਣ ਵਾਲੀ 30ਵੀਂ ਸਿੱਖ ਡੇ ਪਰੇਡ 22 ਅਪ੍ਰੈਲ ਦਿਨ ਸ਼ਨੀਵਾਰ ਨੂੰ ਕੱਢੀ ਜਾ ਰਹੀ ਹੈ।

ਰਾਜਪੁਰਾ ਅਦਾਲਤ ਵਲੋਂ ਅਭੈ ਚੋਟਾਲਾ ਰਿਹਾਅ; ਕਿਹਾ; ਹੁਣ ਸੰਸਦ ਦਾ ਘਿਰਾਓ ਕੀਤਾ ਜਾਏਗਾ

ਐਸ.ਵਾਈ.ਐਲ ਨਹਿਰ ਪੁੱਟਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਇਨੈਲੋ ਆਗੂ ਅਭੈ ਚੋਟਾਲਾ ਸਮੇਤ ਪਾਰਟੀ ਦੇ 72 ਆਗੂਆਂ ਨੂੰ ਅੱਜ ਰਾਜਪੁਰਾ ਅਦਾਲਤ ਨੇ ਰਿਹਾਅ ਕਰ ਦਿੱਤਾ ਹੈ।

Next Page »