October 2018 Archive

ਭਾਈ ਜਗਤਾਰ ਸਿੰਘ ਹਵਾਰਾ ਨੂੰ ਇੱਕ ਦਸੰਬਰ ਨੂੰ ਲੁਧਿਆਣਾ ਅਦਾਲਤ ਵਿਚ ਪੇਸ਼ ਕਰਨ ਦੇ ਹੋਏ ਹੁਕਮ

ਅੱਜ ਲੁਧਿਆਣੇ ਦੀ ਵਧੀਕ ਸੈਸ਼ਨ ਜੱਜ ਸ੍ਰੀਮਤੀ ਅੰਜਨਾ ਦੀ ਅਦਾਲਤ ਵਲੋਂ ਕੇਂਦਰੀ ਜੇਲ੍ਹ ਤਿਹਾੜ ਨੰ. 3, ਨਵੀਂ ਦਿੱਲੀ ਵਿਚ ਨਜਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ 1 ਦਸੰਬਰ, 2018 ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਜੇਲ੍ਹ ਸੁਪਰਡੈਂਟ ਨੂੰ ਸੁਰੱਖਿਆ ਵਾਰੰਟ ਜਾਰੀ ਕੀਤੇੇ ਗਏ ਹਨ।

ਗਿਆਨੀ ਗੁਰਬਚਨ ਸਿੰਘ ਦੀ ਸੇਵਾ ਮੁਕਤੀ ਦੇ ਨਾਲ ਹੀ ਗਿਆਨੀ ਗੁਰਮੁਖ ਸਿੰਘ ਵੀ ਡੇਰਾ ਮੁਖੀ ਮਾਫੀ ਮਾਮਲੇ ਤੋਂ ਮੁਕਤ ਹੋ ਗਏ ਹਨ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੇ ਪ੍ਰਬੰਧ ਹੇਠਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਅਹੁੱਦਾ ਸੰਭਾਲਣ ਮੌਕੇ ਜਿਥੇ ਸਾਲ 2015 ਵਿਚ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇ ਮਾਮਲੇ ਵਿੱਚ ਸੰਗਤੀ ਰੋਹ ਤੇ ਰੋਸ ਦਾ ਸ਼ਿਕਾਰ ਹੋਏ ਗਿਆਨੀ ਗੁਰਬਚਨ ਸਿੰਘ ਹਾਜਰ ਸਨ ਉਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਵੀ ਮੌਜੂਦ ਸਨ।

ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਭਲਕੇ; ਅਕਾਲ ਤਖਤ ਸਾਹਿਬ, ਮਲੋਆ ਤੇ ਮਨਸੂਰਦੇਵਾ (ਜੀਰਾ) ਵਿਖੇ ਸਮਾਮਗ ਹੋਣਗੇ

ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖਤ ਸਾਹਿਬ ਉੱਤੇ ਜੂਨ 1984 ਵਿੱਚ ਫੌਜਾਂ ਚਾੜ੍ਹਨ ਵਾਲੀ ਭਾਰਤੀ ਹਾਕਮ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਵਾਲੇ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਭਲਕੇ 31 ਅਕਤੂਬਰ ਨੂੰ ਮਨਾਇਆ ਜਾਵੇਗਾ।

ਇਤਿਹਾਸ ਦੀ ਕਿਤਾਬ’ਚ ਗਲਤ ਬਿਆਨੀਆਂ ਦਾ ਵਿਰੋਧ ਜਾਂ ਖੁਦ ਤੇ ਲੱਗੀ ਇਤਿਹਾਸਕ ਕਾਲਖ ਦੱਬਣ ਦੀ ਕੋਸ਼ਿਸ਼?

ਇਹਨੀਂ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਸਕੂਲ ਸਿੱਖਿਆ ਬਰੋਡ (ਪੰ.ਸ.ਸਿ.ਬ) ਦੀਆਂ ਸਕੂਲੀ ਕਿਤਾਬਾਂ ਵਿੱਚ ਸਿੱਖ ਇਤਿਹਾਸ ਨਾਲ ਕੀਤੀ ਗਈ ਛੇੜਛਾੜ ਦੀ ਡਾਹਢੀ ਚਿੰਤਾ ਹੋ ਰਹੀ ਹੈ। ਲੰਘੀ 25 ਤੀਰਕ ਨੂੰ ਸ਼੍ਰੋ.ਅ.ਦ. (ਬਾਦਲ) ਦੇ ਮੁਖੀ ਨੇ ਟਵਿੱਟਰ ਉੱਤੇ ਲਿਿਖਆ ਕਿ: ਸਕੂਲੀ ਸਿੱਖਿਆ ਕੌਮ ਦਾ ਆਧਾਰ ਹੁੰਦੀ ਹੈ ਅਤੇ ਗੰਧਲਾ ਇਤਿਹਾਸ ਲਿਖ ਕੇ ਕਾਂਗਰਸ ਨੇ ਸਿੱਖ ਕੌਮ ਦੀਆਂ ਜੜ੍ਹਾਂ 'ਤੇ ਹਮਲਾ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਇੱਕ ਸਿੱਖ ਪਰਿਵਾਰ 'ਚ ਜਨਮ ਲੈਣ ਵਾਲੇ ਮੁੱਖ ਮੰਤਰੀ ਦੇ ਹੁੰਦੇ ਹੋਏ ਇਹ ਕੁਝ ਵਾਪਰਿਆ’। ਇਸ ਟਵੀਟ ਨਾਲ ਸੁਖਬੀਰ ਸਿੰਘ ਬਾਦਲ ਨੇ ‘#ਸਿੱਖਵਿਰੋਧੀਕਾਂਗਰਸ’ ਪਉੜੀਤੰਦ (ਹੈਸ਼ਟੈਗ) ਲਾਈ।

ਸਿੱਖ ਨਸਲਕੁਸ਼ੀ ਨੂੰ ਯਾਦ ਕਰਦਿਆਂ ਦਲ ਖਾਲਸਾ ਵਲੋਂ 3 ਨਵੰਬਰ ਨੂੰ ਕੱਢਿਆ ਜਾਵੇਗਾ ਮਸ਼ਾਲ ਮਾਰਚ

ਸਿੱਖ ਆਜਾਦੀ ਲਈ ਜੱਦੋ-ਜਹਿਦ ਕਰ ਰਹੀ ਜਥੇਬੰਦੀ ਦਲ ਖਾਲਸਾ ਨੇ ਨਵੰਬਰ 1984 ਕਤਲੇਆਮ ਦੀ 34ਵੀਂ ਮੌਕੇ ਕਤਲ ਕੀਤੇ ਗਏ ਬੇਦੋਸ਼ੇ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਅਤੇ ਸਿੱਖ ਕੌਮ ਦੀ ਆਜ਼ਾਦੀ ਤੇ ਇਨਸਾਫ ਦੀ ਲੋਅ ਨੂੰ ਮੱਘਦਾ ਰੱਖਣ ਲਈ 3 ਨਵੰਬਰ ਨੂੰ ਅੰਮ੍ਰਿਤਸਰ ਵਿਖੇ 'ਮਸ਼ਾਲ ਮਾਰਚ' ਕਰਨ ਦਾ ਫੈਸਲਾ ਕੀਤਾ ਹੈ।

ਸੁਖਬੀਰ ਬਾਦਲ ਨਾਲ ਚਾਹ ਤੋਂ ਬਾਅਦ ਭਾਈ ਮਨਜੀਤ ਸਿੰਘ ਦੀ ਬਗਾਵਤ ਖਤਮ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਵਲੋਂ ਦੋ ਹਫਤੇ ਪਹਿਲਾਂ ਬਾਦਲ ਦਲ ਪ੍ਰਤੀ ਪ੍ਰਗਟਾਈ ਨਰਾਜਗੀ ਦਾ ਅੱਜ ਉਸ ਵੇਲੇ ਅੰਤ ਹੋ ਗਿਆ ਜਦੋਂ ਸਾਬਕਾ ਉਪ ਮੁਖ ਮੰਤਰੀ ਤੇ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਘਰ ਪੁਜੇ ਤੇ ਉਹਨਾਂ ਇੱਕਠਿਆਂ ਚਾਹ ਪਾਣੀ ਪੀਤਾ।

ਸਮੂਹ ਸਿੱਖ ਧਿਰਾਂ ਮਿਲ ਕੇ ਨਵੰਬਰ ਦਾ ਪਹਿਲਾ ਹਫਤਾ ਨਸਲਕੁਸ਼ੀ ਯਾਦਗਾਰੀ ਹਫਤੇ ਵਜੋਂ ਮਨਾਉਣ: ਭਾਈ ਜਗਤਾਰ ਸਿੰਘ ਹਵਾਰਾ

ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜਾਰੀ ਇਕ ਸੰਦੇਸ਼ ਵਿੱਚ ਸਮੂਹ ਸਿੱਖ ਧਿਰਾਂ ਨੂੰ ਮਿਲ ਕੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਨਵੰਬਰ ਦਾ ਪਹਿਲਾ ਹਫਤਾ 'ਨਸਲਕੁਸ਼ੀ ਯਾਦੀਗਾਰੀ ਹਫਤੇ' ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ।

“ਵਿਰਾਸਤ ਏ ਖਾਲਸਾ ਵਿੱਚ” ਵਿਖਾਈ ਗਈ “ਬੇਇਨਸਾਫੀ ਦੀ ਦਾਸਤਾਨ-ਮਹਾਰਾਜਾ ਦਲੀਪ ਸਿੰਘ”

ਪੰਜਾਬ ਦੇ ਅਖਰਿਲੇ ਮਹਾਰਾਜਾ - ਮਹਾਰਾਜਾ ਦਲੀਪ ਸਿੰਘ ਦੇ ਜੀਵਨ ਉੱਤੇ ਬਣਾਈ ਗਈ ਦਸਤਾਵੇਜੀ-"ਬੇਇਨਸਾਫੀ ਦੀ ਦਾਸਤਾਨ - ਮਹਾਰਾਜਾ ਦਲੀਪ ਸਿੰਘ" ਸ੍ਰੀ ਅਨੰਦਪੁਰ ਸਾਹਿਬ ਵਿਖੇ ਉਸਾਰੀ ਗਈ "ਵਿਰਾਸਤ ਏ ਖਾਲਸਾ" ਨਾਂ ਦੀ ਇਮਾਰਤ ਵਿੱਚ ਲੰਘੇ ਸ਼ੁੱਕਰਵਾਰ ਨੂੰ ਵਿਖਾਈ ਗਈ।

‘ਆਪ’ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਿਮਾਇਤ

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੀਪੀਐਫ ਕਰਮਚਾਰੀ ਯੂਨੀਅਨ, ਪੰਜਾਬ ਵੱਲੋਂ 1 ਜਨਵਰੀ 2004 ਤੋਂ ਬਾਅਦ ਸਰਕਾਰੀ ਨੌਕਰੀ ਵਿਚ ਭਰਤੀ ਹੋਏ ਸਰਕਾਰੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਘੇਰੇ ਵਿਚ ਲਿਆਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦੀ ਹੈ।

ਅਮਰੀਕੀ-ਭਾਰਤੀ ਰਿਸ਼ਤਿਆਂ ‘ਚ ਤਰੇੜਾਂ, ਡੋਨਲਡ ਟਰੰਪ ਨੇ ਮੋੜਿਆ ਭਾਰਤ ਦਾ ਸੱਦਾ

ਅੰਤਰਾਸ਼ਟਰੀ ਰਾਜਨੀਤਿਕ ਮਾਹਿਰਾਂ ਦਾ ਮੰਨਣੈ ਕਿ ਭਾਰਤ ਦੇ ਰੂਸ ਨਾਲ ਹਥਿਆਰ ਖਰੀਦਣ ਅਤੇ ਇਰਾਨ ਉੱਤੇ ਅਮਰੀਕਾ ਵਲੋਂ ਲਾਈਆਂ ਗਈਆਂ ਪਾਬੰਦੀਆਂ ਮੁਤਾਬਕ ਤੇਲ ਮੰਗਵਾਉਣਾ ਨਾ ਬੰਦ ਕਰਨ ਨਾਲ ਭਾਰਤ ਤੇ ਅਮਰੀਕਾ ਵਿਚਲੇ ਕੂਟਨੀਤਕ ਰਿਸ਼ਤੇ ਵਿਗੜੇ ਹਨ।

Next Page »