ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਦੀਵਾਲੀਆ ਸੋਚ ਦਾ ਨਤੀਜਾ ਹੈ ਗਊ ਰੱਖਿਆ ਦੇ ਲਈ ਕਾਰਾਂ ਸਕੂਟਰਾਂ ਅਤੇ ਸ਼ਰਾਬ ‘ਤੇ ਸੈਸ-ਆਪ

May 13, 2016 | By

ਚੰਡੀਗੜ: ਆਮ ਆਦਮੀ ਪਾਰਟੀ (ਆਪ) ਨੇ ਗਊ ਰੱਖਿਆ ਦੇ ਨਾਂ ’ਤੇ ਬਿਜਲੀ, ਕਾਰਾਂ, ਸਕੂਟਰਾਂ ਅਤੇ ਮੈਰਿਜ ਪੈਲਸਾਂ, ਸ਼ਰਾਬ, ਸੀਮੇਂਟ ਅਤੇ ਹੋਰ ਚੀਜਾਂ ’ਤੇ ਸੈਸ ਲਗਾਉਣ ਦੇ ਫੈਸਲਿਆਂ ਨੂੰ ਪੰਜਾਬ ਦੀ ਅਕਾਲੀ– ਬੀਜੇਪੀ ਸਰਕਾਰ ਦੀ ਦੀਵਾਲੀਆ ਸੋਚ ਅਤੇ ਮਾੜੀ ਆਰਥਿਕ ਪ੍ਰਬੰਧਨ ਦੀ ਨਿਸ਼ਾਨੀ ਦੱਸਿਆ।

ਪੱਤਰਕਾਰ ਤੋਂ ਸਿਆਸਤਦਾਨ ਬਣੇ ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ

ਪੱਤਰਕਾਰ ਤੋਂ ਸਿਆਸਤਦਾਨ ਬਣੇ ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ

ਵੀਰਵਾਰ ਨੂੰ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ‘ਚ ਪਾਰਟੀ ਦੇ ਸੀਨੀਅਰ ਆਗੂ ਅਤੇ ਚੋਣ ਮਨੋਰਥ ਪੱਤਰ ਤਿਆਰ ਕਰ ਰਹੀ ਟੀਮ ਦੇ ਮੁਖੀ ਕੰਵਰ ਸੰਧੂ ਨੇ ਕਿਹਾ ਕਿ ਬੇਸ਼ੱਕ ਗਊ ਅਤੇ ਹੋਰ ਆਵਾਰਾ ਪਸ਼ੂਆਂ ਦੇ ਰੱਖਿਆ ਅਤੇ ਸੰਭਾਲ ਹੋਣੀ ਚਾਹੀਦੀ ਹੈ। ਪਰ ਇਸ ਲਈ ਅਕਾਲੀ-ਭਾਜਪਾ ਸਰਕਾਰ ਵਲੋਂ 9 ਤਰ੍ਹਾਂ ਦੀਆਂ ਵੱਖ-ਵੱਖ ਚੀਜ਼ਾਂ ‘ਤੇ ਟੈਕਸ ਲਾ ਕੇ ਸਰਕਾਰ ਨੇ ਜੋ ਤਰੀਕਾ ਕੱਢਿਆ ਹੈ। ਉਹ ਮਾੜੀ ਅਤੇ ਦੀਵਾਲੀਆਂ ਕਰਨ ਵਾਲੀ ਸੋਚ ਦਾ ਨਤੀਜਾ ਹੈ। ਕਿਉਂਕਿ ਮੰਹਿਗਾਈ ਅਤੇ ਸਰਕਾਰ ਦੀ ਜਨ ਵਿਰੋਧੀ ਨੀਤੀਆਂ ਦੇ ਕਰਕੇ ਸੂਬੇ ਦਾ ਹਰ ਵਰਗ ਪਹਿਲਾਂ ਹੀ ਗੰਭੀਰ ਸੰਕਟ ‘ਚੋਂ ਲੰਘ ਰਿਹਾ ਹੈ।

ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਕੰਵਰ ਸੰਧੂ ਨੇ ਕਿਹਾ ਇਸਤੋਂ ਪਹਿਲਾਂ ਬਾਦਲ ਸਰਕਾਰ ਸਿੱਖਿਆ ਅਤੇ ਖੇਡਾਂ ਲਈ ਸ਼ਰਾਬ ‘ਤੇ ਸੈਸ ਲਗਾ ਚੁੱਕੀ ਹੈ। ਉਹਨਾਂ ਕਿਹਾ ਕਿ ਇਸਤੋਂ ਜ਼ਿਆਦਾ ਹਾਸੋਹੀਣੀ ਗੱਲ ਕੀ ਹੋ ਸਕਦੀ ਹੈ ਕਿ ਸਰਕਾਰ ਸਿੱਖਿਆ ਅਤੇ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਲਈ ਸ਼ਰਾਬ ਦੀ ਵਿਕਰੀ ਨੂੰ ਵੀ ਬਰਾਬਰ ਵਧਾਵਾ ਦੇ ਰਹੀ ਹੈ।

ਇਸ ਤੋਂ ਇਲਾਵਾ ਕੰਵਰ ਸੰਧੂ ਨੇ ਬਾਦਲ ਦੇ ਸੰਗਤ ਦਰਸ਼ਨ ਦੇ ਪ੍ਰੋਗਰਾਮਾਂ ਨੂੰ ਵੀ ਪੈਸੇ ਦੀ ਬਰਬਾਦੀ ਦੱਸਿਆ, ਜਿਸ ਨੂੰ ਉਹ ਆਪਣੇ ਚਹੇਤੇ ਅਕਾਲੀ ਸਰਪੰਚਾਂ ਨੂੰ ਵੰਡ ਰਹੇ ਨੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,