ਆਮ ਖਬਰਾਂ

ਸਿੱਖ ਕਤਲੇਆਮ ਦੇ ਦੋਸ਼ੀ ਨੂੰ ਜਮਾਨਤ ਦੇਣ ਦਾ ਸੀ.ਬੀ.ਆਈ ਵੱਲੋਂ ਵਿਰੋਧ

July 5, 2017 | By

ਚੰਡੀਗੜ: ਦਿੱਲੀ ਹਾਈ ਕੋਰਟ ਨੇ ਸਿੱਖ ਕਤਲੇਆਮ 1984 ਦੇ ਦੋਸ਼ੀ ਭਾਗਮੱਲ (89) ਦੀ ਜ਼ਮਾਨਤ ਦਾ ਸਮਾਂ ਡਾਕਟਰੀ ਆਧਾਰ ਉੱਪਰ ਵਧਾ ਦਿੱਤਾ ਜਿਸ ਦਾ ਸੀ. ਬੀ. ਆਈ ਨੇ ਸਖ਼ਤ ਵਿਰੋਧ ਕੀਤਾ। ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਤੇ ਜੱਜ ਸੀ. ਹਰੀ ਸੰਕਰ ਦੇ ਬੈਂਚ ਨੇ ਭਾਗਮੱਲ ਦੀ ਜ਼ਮਾਨਤ 13 ਜੁਲਾਈ ਤੱਕ ਵਧਾ ਦਿੱਤੀ ਹੈ ਕਿਉਂਕਿ ਉਸ ਦੀ ਸਜ਼ਾ ਨੂੰ ਅੰਤਰਿਮ ਮੁਅੱਤਲੀ ਦੇਣ ਦੀ ਪਟੀਸ਼ਨ ਅਜੇ ਸੁਣਵਾਈ ਅਧੀਨ ਹੈ ਜਿਸ ਉੱਪਰ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਜ਼ਮਾਨਤ ਦਾ ਵਿਰੋਧ ਕਰਦੇ ਹੋਏ ਸੀਬੀਆਈ ਨੇ ਕਿਹਾ ਕਿ ਭਾਗਮੱਲ ਕਿਸੇ ਪੁਰਾਣੀ ਬਿਮਾਰੀ ਤੋਂ ਪੀੜਤ ਨਹੀਂ ਸਗੋਂ ਇਹ ਤਾਂ ਉਮਰ ਅਨੁਸਾਰ ਆਮ ਬਿਮਾਰੀਆਂ ਹਨ। ਸੀਬੀਆਈ ਦੇ ਵਕੀਲ ਨੇ ਕਿਹਾ ਕਿ ਦੋਸ਼ੀ ਕਿਸੇ ਕਿਸਮ ਦੀ ਦਯਾ ਦਾ ਹੱਕਦਾਰ ਨਹੀਂ ਹੈ ਤੇ ਉਸ ਦੀ ਸਜ਼ਾ ਮੁਅੱਤਲ ਕੀਤੀ ਗਈ ਤਾਂ ਇਹ ਨਿਆਂ ਦੇ ਹਿੱਤ ਵਿੱਚ ਨਹੀਂ ਹੋਵੇਗਾ।

(ਫਾਈਲ ਫੋਟੋ)

(ਫਾਈਲ ਫੋਟੋ)

ਸਿੱਖ ਕਤਲੇਆਮ ਦੇ ਦੋਸ਼ੀ ਭਾਗਮੱਲ ਨੂੰ ਦਿੱਲੀ ਹਾਈ ਕੋਰਟ ਨੇ 24 ਮਾਰਚ ਨੂੰ ਡਾਕਟਰੀ ਆਧਾਰ ’ਤੇ ਜ਼ਮਾਨਤ ਦੇ ਦਿੱਤੀ ਸੀ। ਦੋਸ਼ੀ ਭਾਗਮੱਲ ਦੇ ਵਕੀਲ ਨੇ ਕਿਹਾ ਕਿ ਮੁਵੱਕਲ ਬਾਗਮੱਲ ਵਧੇ ਹੋਏ ਪ੍ਰੋਸਟੇਟ ਤੋਂ ਪੀੜਤ ਹੈ ਤੇ ਉਸ ਦਾ ਅਪਰੇਸ਼ਨ ਕਰਨਾ ਪਵੇਗਾ ਜਿਸ ਲਈ ਉਸ ਨੂੰ ਹਸਪਤਾਲ ਭਰਤੀ ਹੋਣਾ ਪਵੇਗਾ।

ਭਾਰਤੀ ਅਦਾਲਤ ਨੇ ਭਾਗਮੱਲ ਨੂੰ ਆਪਣਾ ਫੋਨ ਨੰਬਰ ਅਤੇ ਪਤਾ ਸੀਬੀਆਈ ਨੂੰ ਦੇਣ ਦੀ ਹਦਾਇਤ ਕੀਤੀ। ਅਦਾਲਤ ਨੇ ਕਿਹਾ ਕਿ ਸੰਪਰਕ ਕਰਨ ’ਤੇ ਉਹ ਏਜੰਸੀ ਨੂੰ ਮਿਲੇ ਅਤੇ ਪੀੜਤਾਂ ਦੇ ਕਿਸੇ ਵੀ ਗਵਾਹ ਜਾਂ ਕਾਨੂੰਨੀ ਵਾਰਸ ਨਾਲ ਉਹ ਸੰਪਰਕ ਨਾ ਕਰੇ।

ਸਿੱਖ ਕਤਲੇਆਮ ਦੇ ਦੋਸ਼ੀ ਭਾਗਮੱਲ ਨੂੰ ਦਿੱਲੀ ਛਾਉਣੀ ਵਿੱਚ 5 ਸਿੱਖਾਂ ਦੇ ਕਤਲ ਮਾਮਲੇ ਵਿੱਚ ਬਲਵਾਨ ਖੋਖਰ, ਗਿਰੀਰਾਜ ਤੇ ਦੋ ਹੋਰਨਾਂ ਸਮੇਤ ਸਜ਼ਾ ਸੁਣਾਈ ਗਈ ਪਰ ਸੱਜਣ ਕੁਮਾਰ ਨੂੰ ਭਾਰਤੀ ਅਦਾਲਤ ਨੇ ਬਰੀ ਕਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,