ਸਿਆਸੀ ਖਬਰਾਂ » ਸਿੱਖ ਖਬਰਾਂ

ਗੁ: ਡਾਂਗਮਾਰ (ਸਿੱਕਮ) ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਕਮੇਟੀ ਪੂਰੀ ਕੋਸ਼ਿਸ਼ ਕਰੇਗੀ: ਮਨਜੀਤ ਸਿੰਘ ਜੀਕੇ

August 21, 2017 | By

ਨਵੀਂ ਦਿੱਲੀ: ਉੱਤਰੀ ਸਿੱਕਿਮ ‘ਚ ਸਥਿਤ ਗੁਰਦੁਆਰਾ ਡਾਂਗਮਾਰ, ਜੋ ਕਿ ਸਮੁੰਦਰ ਤਲ ਤੋਂ ਲਗਭਗ 17,500 ਫੁੱਟ ਦੀ ਉੱਚਾਈ ’ਤੇ ਹੈ, ਨੂੰ ਮੰਦਰ ‘ਚ ਤਬਦੀਲ ਕਰਨ ਦੀ ਖ਼ਬਰ ਆਈ ਹੈ। ਬੀਤੇ ਦਿਨੀਂ ਸ਼ੋਸਲ ਮੀਡੀਆ ’ਤੇ ਗੁਰੂਦੁਆਰਾ ਡਾਂਗਮਾਰ ਸਾਹਿਬ ਦਾ ਸਮਾਨ ਬਾਹਰ ਕੱਢ ਕੇ ਸਥਾਨਕ ਲੋਕਾਂ ਵਲੋਂ ਥੱਲ੍ਹੇ ਸਥਿਤ ਗੁਰਦੁਆਰਾ ਚੁੰਗਥੁੰਗ (ਚੰਗੀ ਥਾਂ) ’ਤੇ ਭੇਜੇ ਜਾਣ ਦੀ ਖ਼ਬਰ ਆਈ ਸੀ।

ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਹੋਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ

ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਹੋਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ

ਦਿੱਲੀ ਕਮੇਟੀ ਵਲੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿੱਕਿਮ ਸਰਕਾਰ ਵੱਲੋਂ 24 ਸਤੰਬਰ 1998 ’ਚ ਸਿੱਕਮ ਵਿੱਚਲੇ ਇਤਿਹਾਸਿਕ ਧਾਰਮਿਕ ਸਥਾਨਾਂ ਦੀ ਪੜਚੋਲ ਕਰਨ ਲਈ ਇੱਕ ਕਮੇਟੀ ਬਣਾਈ ਗਈ ਸੀ ਜਿਸ ਦੀ ਸਿਫਾਰਸ ’ਤੇ 2001 ਵਿਚ ਸਿੱਕਿਮ ਸਰਕਾਰ ਨੇ 100 ਸਾਲ ਪੁਰਾਣੇ ਧਾਰਮਿਕ ਸਥਾਨਾਂ ਦੀ ਇੱਕ ਸੂਚੀ ਜਾਰੀ ਕੀਤੀ ਸੀ। ਜੋਕਿ ਕੇਂਦਰ ਸਰਕਾਰ ਵੱਲੋਂ 1991 ’ਚ ਪੂਜਾ ਦੇ ਸਥਾਨਾਂ ਦੇ ਬਾਰੇ ਕੱਢੇ ਗਏ ਨੋਟੀਫੀਕੇਸ਼ਨ ਦੀ ਲੀਕ ’ਤੇ ਸੀ ਜਿਸ ਵਿਚ ਪਵਿੱਤਰ ਝੀਲਾਂ ਦੀ ਸੂਚੀ ’ਚ 9ਵੇਂ ਨੰਬਰ ’ਤੇ ਗੁਰੂ ਡਾਂਗਮਾਰ ਝੀਲ ਨੂੰ 100 ਸਾਲ ਤੋਂ ਵੱਧ ਪੁਰਾਣੇ ਧਾਰਮਿਕ ਸਥਾਨਾਂ ਦੀ ਸੂਚੀ ’ਚ ਦਿਖਾਇਆ ਗਿਆ ਸੀ।

ਗੁਰਦੁਆਰਾ ਨਾਨਕ ਲਾਮਾ ਸਾਹਿਬ, ਚੁੰਗਥਾਂਗ, ਸਿੱਕਮ

ਗੁਰਦੁਆਰਾ ਨਾਨਕ ਲਾਮਾ ਸਾਹਿਬ, ਚੁੰਗਥਾਂਗ, ਸਿੱਕਮ

ਜੀ.ਕੇ. ਨੇ ਦੱਸਿਆ ਕਿ ਸਿੱਕਿਮ ਦੇ ਐਸ.ਡੀ.ਐਮ. ਵੱਲੋਂ ਗੁਰਦੁਆਰਾ ਸਾਹਿਬ ਦੇ ਸਮਾਨ ਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਗੁਰਦੁਆਰੇ ਦਾ ਕੋਈ ਸੰਬੰਧ ਨਾ ਹੋਣ ਦਾ ਦਾਅਵਾ ਕਰਦੇ ਹੋਏ ਬਾਹਰ ਭੇਜਿਆ ਗਿਆ ਹੈ। ਜੋ ਕਿ ਸਥਾਨਕ ਲੋਕਾਂ ਦੀ ਭਾਵਨਾਵਾਂ ਅਤੇ ਸਿੱਕਿਮ ਸਰਕਾਰ ਦੇ ਆਪਣੇ ਨੋਟੀਫੀਕੇਸ਼ਨ ਨੂੰ ਮੁੱਢੋਂ ਰੱਦ ਕਰਨ ਦੇ ਬਰਾਬਰ ਹੈ। ਇਸ ਸੰਬੰਧੀ ਉੱਤਰ-ਪੂਰਬੀ ਸੂਬਿਆਂ ਦੇ ਮਾਮਲਿਆਂ ਦੇ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਕੱਲ ਮੁਲਾਕਾਤ ਕਰਨ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਗੁਰਦੁਆਰਾ ਸਾਹਿਬ ਦੀ ਹੋਂਦ ਨੂੰ ਬਚਾਉਣ ਲਈ ਤਿੱਬਤੀ ਧਰਮ ਗੁਰੂ ਦਲਾਈ ਲਾਮਾ ਨਾਲ ਮਿਲਣ ਦੀ ਕੋਸ਼ਿਸ਼ ਦੀ ਗੱਲ ਵੀ ਕਹੀ।

ਜੀ.ਕੇ. ਨੇ ਸਿੱਕਿਮ ਦੇ ਕਈ ਬੋਧੀ ਸਥਾਨਾਂ ’ਤੇ ਗੁਰੂ ਨਾਨਕ ਸਾਹਿਬ ਦੀ ਪੂਜਾ ਹੋਣ ਦਾ ਦਾਅਵਾ ਕਰਦੇ ਹੋਏ ਚੁੰਗਥਾਨ ਵਿੱਖੇ 1970 ਵਿੱਚ ਨੌਕਰੀ ਕਰਦੇ ਰਹੇ ਫੌਜੀ ਅਧਿਕਾਰੀ ਡਾ. ਦਲਵਿੰਦਰ ਸਿੰਘ ਗਰੇਵਾਲ ਵੱਲੋਂ ਕੀਤੇ ਗਏ ਖੁਲਾਸਿਆਂ ਦਾ ਵੀ ਜਿਕਰ ਕੀਤਾ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਕੁਲਮੋਹਨ ਸਿੰਘ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਵਿਕਰਮ ਸਿੰਘ, ਨਿਸ਼ਾਨ ਸਿੰਘ ਮਾਨ ਅਤੇ ਬੁਲਾਰਾ ਪਰਮਿੰਦਰ ਪਾਲ ਸਿੰਘ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,