ਕੌਮਾਂਤਰੀ ਖਬਰਾਂ

ਕੁਲਭੂਸ਼ਣ ਜਾਧਵ: ਪਾਕਿਸਤਾਨ ਨੇ ਕੌਮਾਂਤਰੀ ਅਦਾਲਤ ‘ਚ ਕਿਹਾ; ਭਾਰਤ ‘ਡਿਪਲੋਮੈਟਿਕ ਡਰਾਮਾ’ ਕਰ ਰਿਹਾ ਹੈ

May 16, 2017 | By

ਇਸਲਾਮਾਬਾਦ: ਇੰਟਰਨੈਸ਼ਨਲ ਕੋਰਟ ਆਫ ਜਸਟਿਸ (ਆਈ.ਸੀ.ਜੇ.) ‘ਚ ਪਾਕਿਸਤਾਨ ਨੇ ਕਿਹਾ ਕਿ ਭਾਰਤੀ ਜਾਸੂਸ ਅਤੇ ਰਾਅ ਦੇ ਏਜੰਟ ਕੁਲਭੂਸ਼ਣ ਜਾਧਵ ‘ਤੇ ਲੱਗੇ ਦੋਸ਼ਾਂ ਨੂੰ ਲੈ ਕੇ ਭਾਰਤ ਵਲੋਂ ਕੋਈ ਜਵਾਬ ਨਹੀਂ ਆਇਆ। ਪਾਕਿਸਤਾਨ ਨੇ ਕਿਹਾ ਕਿ ਭਾਰਤ ਨੇ ਕੌਮਾਂਤਰੀ ਅਦਾਲਤ ਨੂੰ ਰਾਜਨੀਤਕ ਡਰਾਮੇ ਲਈ ਇਸਤੇਮਾਲ ਕੀਤਾ ਹੈ।

kulbhushan jadhav

ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ‘ਤੇ ਰੋਕ ਲਾਉਣ ਲਈ ਭਾਰਤ ਨੇ ਕੌਮਾਂਤਰੀ ਅਦਾਲਤ ਤਕ ਪਹੁੰਚ ਕੀਤੀ ਹੈ ਅਤੇ ਸੋਮਵਾਰ ਨੂੰ ਇਸ ‘ਤੇ ਸੁਣਵਾਈ ਹੋਈ। ਭਾਰਤ ਨੇ ਆਪਣਾ ਪੱਖ ਰੱਖਿਆ ਅਤੇ ਪਾਕਿਸਤਾਨ ‘ਤੇ ਵਿਅਨਾ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਾਉਂਦੇ ਹੋਏ ਫਾਂਸੀ ਦੀ ਸਜ਼ਾ ‘ਤੇ ਰੋਕ ਲਾਉਣ ਦੀ ਮੰਗ ਕੀਤੀ। ਜਵਾਬ ‘ਚ ਪਾਕਿਸਤਾਨ ਨੇ ਕਿਹਾ ਕਿ ‘ਵਿਆਨਾ ਸਮਝੌਤਾ ਅੱਤਵਾਦੀ ਕਾਰਵਾਈਆਂ ‘ਚ ਸ਼ਾਮਲ ਰਹੇ ਜਾਸੂਸਾਂ’ ‘ਤੇ ਲਾਗੂ ਨਹੀਂ ਹੁੰਦੀ।

ਕੌਮਾਂਤਰੀ ਅਦਾਲਤ 'ਚ ਭਾਰਤੀ ਪੱਖ ਰੱਖਣ ਵਾਲਾ ਅਟਾਰਨੀ ਹਰੀਸ਼ ਸਾਲਵੇ

ਕੌਮਾਂਤਰੀ ਅਦਾਲਤ ‘ਚ ਭਾਰਤੀ ਪੱਖ ਰੱਖਣ ਵਾਲਾ ਅਟਾਰਨੀ ਹਰੀਸ਼ ਸਾਲਵੇ

ਪਾਕਿਸਤਾਨ ਨੇ ਭਾਰਤ ਨੂੰ ਇਹ ਵੀ ਸਵਾਲ ਕੀਤਾ ਕਿ ਕੁਲਭੂਸ਼ਣ ਜਾਧਵ ਦੇ ਮੁਸਲਿਮ ਨਾਮ ਵਾਲੇ ਪਾਸਪੋਰਟ ਬਾਰੇ ਦੱਸੇ। ਭਾਰਤ ਨੇ ਇਸਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਚੁੱਪ ਧਾਰੀ ਰੱਖੀ। ਪਾਕਿਸਤਾਨ ਨੇ ਕੌਮਾਂਤਰੀ ਅਦਾਲਤ ਨੂੰ ਕਿਹਾ ਕਿ ਕੁਲਭੂਸ਼ਣ ਜਾਧਵ ਮਾਮਲੇ ‘ਚ ਭਾਰਤ ਦੀ ਅਪੀਲ ‘ਗ਼ੈਰ ਜ਼ਰੂਰੀ ਅਤੇ ਗਲਤ ਸਮਝ’ ‘ਤੇ ਆਧਾਰਤ ਹੈ। ਇਸਤੋਂ ਪਹਿਲਾਂ ਭਾਰਤ ਵਲੋਂ ਅਟਾਰਨੀ ਹਰੀਸ਼ ਸਾਲਵੇ ਨੇ ਕਿਹਾ ਕਿ ਜਾਧਵ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਅਤੇ ਕੌਂਸਲਰ ਮੁਹੱਈਆ ਕਰਾਏ ਜਾਣ ਦੀਆ ਅਪੀਲਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜੋ ਕਿ ਵਿਆਨਾ ਸਮਝੌਤੇ ਦੀ ਉਲੰਘਣਾ ਹੈ।

ਭਾਰਤ ਦਾ ਪੱਖ ਰੱਖਦੇ ਹੋਏ ਹਰੀਸ਼ ਸਾਲਵੇ ਨੇ ਕਿਹਾ ਕਿ ਕੁਲਭੂਸ਼ਣ ਜਾਧਵ ਨੇ ਜੋ ਇਕਬਾਲੀਆ ਬਿਆਨ ਦਿੱਤੇ ਹਨ ਉਹ ਪਾਕਿਸਤਾਨੀ ਫੌਜ ਦੀ ਹਿਰਾਸਤ ‘ਚ ਦਿੱਤੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਸਾਲਵੇ ਨੇ ਕਿਹਾ ਕਿ ਕਿਸੇ ਫੌਜ ਦੀ ਹਿਰਾਸਤ ‘ਚ ਬੰਦਾ ਕਿਵੇਂ ਇਕਬਾਲੀਆ ਬਿਆਨ ਦਿੰਦਾ ਹੈ ਸਾਰੀ ਦੁਨੀਆ ਜਾਣਦੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਨਾਗਰਿਕ, ਨੇਵੀ ਅਫਸਰ, ਰਾਅ ਦੇ ਏਜੰਟ ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਜਾਸੂਸੀ ਅਤੇ ਦਹਿਸ਼ਤਗਰਦੀ ਦੇ ਦੋਸ਼ਾਂ ਕਰਕੇ ਮੌਤ ਦੀ ਸਜ਼ਾ ਸੁਣਾਈ ਹੈ। ਪਾਕਿਸਤਾਨ ਅਤੇ ਭਾਰਤ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੌਮਾਂਤਰੀ ਅਦਾਲਤ ਨੇ ਆਪਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।

ਸਬੰਧਤ ਖ਼ਬਰ:

ਘੱਟਗਿਣਤੀਆਂ ਦੀ ਫਾਂਸੀ ਵੇਲੇ ਖੁਸ਼ੀ ਮਨਾਉਣ ਵਾਲੇ ਅੱਜ ਜਾਧਵ ਦੀ ਫ਼ਾਂਸੀ ‘ਤੇ ਕਿਉਂ ਤੜਫ ਰਹੇ ਨੇ?: ਮਾਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,