ਆਮ ਖਬਰਾਂ » ਵਿਦੇਸ਼

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ‘ਤੇ ਕੋਈ ਰੋਕ ਨਹੀਂ ਲਗਾਈ ਗਈ: ਆਸਟਰੇਲੀਅਨ ਆਵਾਸ ਵਿਭਾਗ

April 15, 2016 | By

ਮੈਲਬਰਨ: ਆਸਟਰੇਲੀਆ ਵੱਲ੍ਹੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਨਾ ਦੇਣ ਦੇ ਚਰਚੇ ਸੰਬੰਧੀ ਆਸਟਰੇਲੀਆ ਦੇ ਆਵਾਸ ਅਤੇ ਸਰਹੱਦ ਸੁਰੱਖਿਆ ਵਿਭਾਗ ਨੇ ਅੱਜ ਇਹ ਸਪਸ਼ਟ ਕਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੜ੍ਹਾਈ ਵੀਜ਼ਾ ਜਾਰੀ ਨਾ ਹੋਣ ਦਾ ਇਕਹਿਰਾ ਕਾਰਨ ਨਹੀ ਹੈ ਸਥਾਨਕ ਜਨਤਕ ਰੇਡੀਓ ਐਸ.ਬੀ.ਐਸ ਨੂੰ ਦਿੱਤੀ ਗਈ ਜਾਣਕਾਰੀ ‘ਚ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਸਹੀ ਮਾਅਨਿਆਂ ‘ਚ ਆਸਟਰੇਲੀਆ ਆਓਣ ਵਾਲੇ ਆਰਜ਼ੀ ਆਵਾਸੀਆਂ ਲਈ ਸ਼ਰਤਾਂ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਜਿਹਾ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਕਿ ਸਿਰਫ਼ ਪੰਜਾਬ ਸਕੂਲ ਤੋਂ ਪੜ੍ਹਾਈ ਕਰਨ ਵਾਲਿਆਂ ਨੂੰ ਵੀਜ਼ੇ ਤੋਂ ਨਾਂਹ ਕੀਤੀ ਜਾਵੇ ।

ਆਸਟਰੇਲੀਅਨ ਆਵਾਸ ਵਿਭਾਗ

ਆਸਟਰੇਲੀਅਨ ਆਵਾਸ ਵਿਭਾਗ

ਵਿਭਾਗ ਮੁਤਾਬਿਕ “ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕੀਤੀ ਪੜ੍ਹਾਈ ਵੀਜ਼ਾ ਨਾ ਮਿਲਣ ਦਾ ਇਕੱਲਾ ਕਾਰਨ ਨਹੀਂ” ਬੁਲਾਰੇ ਅਨੁਸਾਰ ਵੀਜ਼ਾ ਅਰਜ਼ੀ ਦੀ ਜਾਚ ਮੌਕੇ ਸਮੁੱਚੀ ਸਥਿਤੀ ਨੂੰ ਸਾਹਮਣੇ ਰੱਖਿਆ ਜਾਂਦਾ ਹੈ ਅਤੇ ਆਸਟਰੇਲੀਆ ‘ਚ ਆਰਜ਼ੀ ਤੌਰ ਉੱਤੇ ਆਉਣਾ ਚਾਹੁੰਦੇ ਵਿਅਕਤੀ ਦੇ ਨਿੱਜੀ ਹਾਲਾਤ ਅਹਿਮ ਭੂਮਿਕਾ ਨਿਭਾਉਂਦੇ ਹਨ ਇਸ ਦੇ ਨਾਲ ਹੀ ਨੱਥੀ ਕੀਤੇ ਦਸਤਾਵੇਜ਼ਾਂ ਜਿੰਨ੍ਹਾਂ ‘ਚ ਵਿਦਿਅਕ ਸਰਟੀਫ਼ੀਕੇਟ ਸ਼ਾਮਲ ਹੁੰਦੇ ਹਨ ਨੂੰ ਅਸਲੀ ਜਾਂ ਨਕਲੀ ਹੋਣ ਦੀ ਬਰੀਕ ਜਾਂਚ ਦਾ ਹਿੱਸਾ ਬਣਾਇਆ ਜਾਦਾ ਹੈ ਇਸ ਸਾਰੀ ਪੜਾਅਵਾਰ ਕਾਰਵਾਈ ਵੀਜ਼ਾ ਜਾਰੀ ਕਰਨ ਦੇ ਫੈਸਲੇ ਨਾਲ ਜੁੜੀ ਹੈ ਬੁਲਾਰੇ ਮੁਤਾਬਿ ਕਾਨੂੰਨੀ ਤੌਰ ‘ਤੇ ਸਹੀ ਅਤੇ ਵਿਭਾਗ ਦੀਆਂ ਸ਼ਰਤਾਂ ਪੂਰਦੀਆਂ ਆਰਜ਼ੀ ਆਵਾਸ ਦੀਆਂ ਅਰਜ਼ੀਆਂ ਨੂੰ ਵੀਜ਼ੇ ਦਿੱਤੇ ਜਾਣਗੇ।

ਇਸ ਸਾਰੇ ਮਾਮਲੇ ਉੱਤੇ ਇਸ ਗੱਲਬਾਤ ਕਰਦਿਆੰ ਆਵਾਸ ਵਿਭਾਗ ਨਾਲ ਜੁੜੇ ਸ੍ਰੀ ਭਲਿੰਦਰ ਸਿੰਘ ਮੁਤਾਬਿਕ ਪਿਛਲੇ ਕਈ ਦਿਨਾਂ ਤੋੰ ਇਸ ਚਰਚਾ ਨੇ ਉਨ੍ਹਾੰ ਵਿਦਿਆਰਥੀਆਂ ਨੂੰ ਵੀ ਸ਼ਸ਼ੋਪੰਜ ‘ਚ ਪਾਇਆ ਹੈ ਜੋ ਅਸਲ ਮਾਅਨਿਆਂ ‘ਚ ਇੱਥੋੰ ਦੀਆਂ ਯੂਨੀਵਰਸਿਟੀਆਂ ‘ਚ ਉੱਚ ਵਿਦਿਆ ਲਈ ਆਓਣਾ ਚਾਹੁੰਦੇ ਹਨ ਉਨ੍ਹਾੰ ਕਿਹਾ ਕਿ ਅਗਲੇਰੀ ਪੜ੍ਹਾਈ ਲਈ ਜ਼ਰੂਰੀ ਸ਼ਰਤਾਂ ਇਕੱਲੇ ਪੰਜਾਬ ਬੋਰਡ ਉੱਤੇ ਨਹੀਂ ਸਗੋਂ ਬਾਹਰਲੇ ਸਾਰੇ ਵਿਦਿਅਕ ਬੋਰਡਾਂ ਸੰਬੰਧੀ ਹੁੰਦੀਆਂ ਹਨ ਵੀਜ਼ਾ ਨਾ ਮਿਲਣ ਦੇ ਕਾਰਨਾਂ ‘ਚ ਨਕਲੀ ਦਸਤਾਵੇਜ਼ ਨੱਥੀ ਹੋਣਾ , ਅਧੂਰੀ ਜਾਂ ਗ਼ਲਤ ਜਾਣਕਾਰੀ ਹੋਣਾ ਸ਼ਾਮਲ ਹੁੰਦਾ ਹੈ ਇਸੇ ਤਰ੍ਹਾਂ ਵਿਦਿਆਰਥੀ ਵੀਜ਼ਿਆਂ ਲਈ ਅਫ਼ਸਰ ਮੁੱਢਲੀ ਸਿੱਖਿਆ ਨੂੰ ਸਾਹਮਣੇ ਰੱਖ ਕੇ ਫੈਸਲਾ ਕਰਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,