Site icon Sikh Siyasat News

ਬਾਬਰੀ ਮਸਜਿਦ-ਰਾਮ ਮੰਦਰ (ਅਯੁਧਿਆ) ਮਾਮਲੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਸਿੱਖ ਵਿਚਾਰਕਾਂ ਦਾ ਪੱਖ

9 ਨਵੰਬਰ 2019 ਨੂੰ ਨਵੀਂ ਦਿੱਲੀ ਸਥਿਤ ਭਾਰਤੀ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਕਈ ਦਹਾਕਿਆਂ ਪੁਰਾਣੇ ਬਾਬਰੀ ਮਸਜਿਦ-ਰਾਮ ਮੰਦਰ ਮਾਮਲੇ ‘ਤੇ ਫੈਸਲਾ ਸੁਣਾਉਂਦਿਆਂ ਵਿਵਾਦਤ 2.77 ਏਕੜ ਥਾਂ ਹਿੰਦੂਆਂ ਨੂੰ ਰਾਮ ਮੰਦਰ ਬਣਾਉਣ ਲਈ ਅਤੇ ਉਸ ਦੇ ਏਵਜ਼ ਵਿਚ ਬਦਲਵੀਂ ਜਗ੍ਹਾ ਉੱਤੇ 5 ਏਕੜ ਥਾਂ ਮੁਸਲਮਾਨਾਂ ਨੂੰ ਮਸਜਿਦ ਉਸਾਰਨ ਲਈ ਦਿੱਤੀ। ਇਸ ਫੈਸਲੇ ਵਿਚ ਕਿਸੇ ਸਿੱਖ ਦੱਸੇ ਜਾਂਦੇ ਵਿਅਕਤੀ ਦੇ ਬਿਆਨ ਦੇ ਅਧਾਰ ਉੱਤੇ ਸਿੱਖਾਂ ਨੂੰ ਇਕ ਫਿਰਕਾ (ਸੈਕਟ) ਦੱਸਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਸਿੱਖ ਗੁਰੂ ਸਾਹਿਬਾਨ ਅਯੁਧਿਆ ਦੀ ਰਾਮ ਜਨਮ ਭੂਮੀ ਵਿਖੇ “ਦਰਸ਼ਨਾਂ” ਲਈ ਜਾਂਦੇ ਰਹੇ ਹਨ। ਇਸ ਸਮੁੱਚੇ ਫੈਸਲੇ ਬਾਰੇ ਆਪਣੀ ਰਾਏ ਪਰਗਟ ਕਰਨ ਲਈ ਕੁਝ ਸਿੱਖ ਵਿਚਾਰਕਾਂ ਵਲੋਂ 11 ਨਵੰਬਰ 2019 ਨੂੰ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਸੀ, ਜੋ ਕਿ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੀ ਕੀਤੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version