ਆਮ ਖਬਰਾਂ

ਪੰਜਾਬੀ ਭਾਸ਼ਾ ਦੇ ਹੱਕ ‘ਚ ਆਵਾਜ਼ ਚੁੱਕਣ ਵਾਲਾ ਬਲਜੀਤ ਸਿੰਘ ਖਾਲਸਾ ਚੰਡੀਗੜ੍ਹ ਪੁਲਿਸ ਵਲੋਂ ਗ੍ਰਿਫ਼ਤਾਰ

July 17, 2017 | By

ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਪੰਜਾਬੀ ਬੋਲੀ ਲਈ ਆਵਾਜ਼ ਚੁੱਕਣ ਵਾਲੇ ਅਤੇ ਪੰਜਾਬੀ ਨੂੰ ਵਿਸਾਰ ਕੇ ਇੱਥੇ ਹਿੰਦੀ-ਅੰਗਰੇਜ਼ੀ ‘ਚ ਲੱਗੇ ਸਰਕਾਰੀ ਬੋਰਡਾਂ ‘ਤੇ ਵਿਰੋਧ ਵਜੋਂ ਕਾਲਾ ਪੇਂਟ ਫੇਰਨ ਵਾਲੇ ਸ. ਬਲਜੀਤ ਸਿੰਘ ਖਾਲਸਾ ਨੂੰ ਅੱਜ (17 ਜੁਲਾਈ ਨੂੰ) ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਬਲਜੀਤ ਸਿੰਘ ਖ਼ਾਲਸਾ ਅਤੇ ਪੰਜਾਬੀ ਦੀ ਗ਼ੈਰ-ਮੌਜੂਦਗੀ ਵਾਲੇ ਸਾਈਨ ਬੋਰਡਾਂ 'ਤੇ ਫੇਰਿਆ ਕਾਲਾ ਰੰਗ

ਬਲਜੀਤ ਸਿੰਘ ਖ਼ਾਲਸਾ ਅਤੇ ਪੰਜਾਬੀ ਦੀ ਗ਼ੈਰ-ਮੌਜੂਦਗੀ ਵਾਲੇ ਸਾਈਨ ਬੋਰਡਾਂ ‘ਤੇ ਫੇਰਿਆ ਕਾਲਾ ਰੰਗ

ਖਾਲਸਾ ਨੇ ਲੰਘੀ 13 ਜੁਲਾਈ ਨੂੰ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਰਕਾਰੀ ਬੋਰਡ ‘ਤੇ ਕਾਲਾ ਪੇਂਟ ਫੇਰ ਦਿੱਤਾ ਸੀ। ਉਹ ਲੰਮੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਇਹ ਮੰਗ ਕਰਦੇ ਆ ਰਹੇ ਸਨ ਕਿ ਚੰਡੀਗੜ੍ਹ ‘ਚ ਸਰਕਾਰੀ ਬੋਰਡ ਜੇ ਹਿੰਦੀ-ਅੰਗਰੇਜ਼ੀ ‘ਚ ਹਨ ਤਾਂ ਉਹ ਪੰਜਾਬੀ ‘ਚ ਵੀ ਹੋਣੇ ਚਾਹੀਦੇ ਹਨ।

ਸਬੰਧਤ ਖ਼ਬਰ:

ਚੰਡੀਗੜ੍ਹ ਦੀਆਂ ਪੰਚਾਇਤਾਂ ਵੱਲੋਂ ਪੰਜਾਬੀ ਦੇ ਹੱਕ ’ਚ ਮਤੇ ਪਾਸ ਕਰਕੇ 1 ਜੂਨ ਤੋਂ ਸੰਘਰਸ਼ ਕਰਨ ਦਾ ਐਲਾਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,