ਆਮ ਖਬਰਾਂ » ਪੰਜਾਬ ਦੀ ਰਾਜਨੀਤੀ

ਕਿਸੇ ਅਣਪਛਾਤੇ ਵਿਅਕਤੀ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਦਾ ਮੂੰਹ ਕੀਤਾ ਗਿਆ ਕਾਲਾ; ਭਾਲ ਜਾਰੀ

December 8, 2015 | By

ਮੋਗਾ: ਮੋਗਾ ਵਿਖੇ ਸਥਿਤ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਬੀਤੇ ਕੱਲ੍ਹ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਾਲਾ ਰੰਗ ਪਾ ਦਿੱਤਾ ਗਿਆ। ਇਹ ਕਾਲਾ ਰੰਗ ਬੁੱਤ ਦੇ ਮੂੰਹ ਤੇ ਪਾਇਆ ਗਿਆ ਸੀ।ਇਸ ਘਟਨਾ ਤੋਂ ਬਾਅਦ ਬੁੱਤ ਨੂੰ ਉਸ ਜਗ੍ਹਾ ਤੋਂ ਹਟਾ ਕੇ ਜਿਲ੍ਹਾ ਸਕੱਤਰੇਤ ਦਫਤਰ ਵਿੱਚ ਲਿਜਾਇਆ ਗਿਆ ਹੈ ਤੇ ਹੁਣ ਬੁੱਤ ਲਗਾਉਣ ਲਈ ਕੋਈ ਹੋਰ ਢੁਕਵੀਂ ਜਗ੍ਹਾ ਲੱਭੀ ਜਾ ਰਹੀ ਹੈ।

ਕਿਸੇ ਅਣਪਛਾਤੇ ਵਿਅਕਤੀ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਦਾ ਮੂੰਹ ਕੀਤਾ ਗਿਆ ਕਾਲਾ

ਕਿਸੇ ਅਣਪਛਾਤੇ ਵਿਅਕਤੀ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਦਾ ਮੂੰਹ ਕੀਤਾ ਗਿਆ ਕਾਲਾ

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਦਸੰਬਰ, 2013 ਨੂੰ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਬੁੱਤ ਤੇ ਕਾਲੀ ਛਿਆਹੀ ਪਾ ਦਿੱਤੀ ਗਈ ਸੀ ਤੇ ਰਾਜੀਵ ਗਾਂਧੀ ਦੇ ਬੁੱਤ ਦੀ ਇੱਕ ਬਾਂਹ ਵੀ ਤੋੜ ਦਿੱਤੀ ਗਈ ਸੀ।ਇਹ ਬੁੱਤ ਕਾਂਗਰਸ ਦੇ ਸਾਬਕਾ ਜਿਲ੍ਹਾ ਪ੍ਰਧਾਨ ਰਨਵਿੰਦਰ ਸਿੰਘ ਪੱਪੂ ਰਾਮੂਵਾਲੀਆ ਵੱਲੋਂ 2006 ਵਿੱਚ ਬਲਾਕ ਵਿਕਾਸ ਦਫਤਰ ਵਿਖੇ ਸਥਾਪਿਤ ਕਰਵਾਇਆ ਗਿਆ ਸੀ।ਹਲਾਂਕਿ ਪੱਪੂ ਰਾਮੂਵਾਲੀਆ ਤਿੰਨ ਸਾਲ ਪਹਿਲਾਂ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਗਏ ਸਨ।

ਮਹਿਲਾ ਕਾਂਗਰਸ ਪ੍ਰਧਾਨ ਮਾਲਤੀ ਥਾਪਰ ਨੇ ਕਿਹਾ ਕਿ ਜਦੋਂ 2013 ਵਿੱਚ ਬੁੱਤ ਤੇ ਛਿਆਹੀ ਪਾਈ ਗਈ ਸੀ ਉਸ ਸਮੇਂ ਵੀ ਉਨ੍ਹਾਂ ਨੇ ਐਫ.ਆਈ.ਆਰ ਦਰਜ ਕਰਵਾਈ ਸੀ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਪੁਲਿਸ ਨੂੰ ਕਿਹਾ ਸੀ ਕਿ ਉਹ ਬੁੱਤ ਨੂੰ ਇਸ ਜਗ੍ਹਾ ਤੋਂ ਹਟਾ ਕੇ ਕਿਸੇ ਹੋਰ ਜਗ੍ਹਾ ਸਥਾਪਿਤ ਕਰ ਦੇਣ ਪਰ ਉਨ੍ਹਾਂ ਦੀ ਗੱਲ ਨਹੀਂ ਮੰਨੀ ਗਈ ਤੇ ਨਾ ਹੀ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਕਾਰਨ ਹੁਣ ਇੱਕ ਵਾਰ ਫੇਰ ਬੁੱਤ ਤੇ ਛਿਆਹੀ ਪਾਈ ਗਈ ਹੈ।

ਇਸ ਘਟਨਾ ਤੋਂ ਬਾਅਦ ਇਕੱਠੇ ਹੋਏ ਕਾਂਗਰਸੀਆਂ ਵੱਲੋਂ ਬੁੱਤ ਨੂੰ ਇੱਕ ਤਿਰੰਗੇ ਵਿੱਚ ਲਪੇਟਿਆ ਗਿਆ ਜਿਸ ਨੂੰ ਬਾਅਦ ਵਿੱਚ ਪ੍ਰਸ਼ਾਸਨ ਜਿਲ੍ਹਾ ਸਕੱਤਰੇਤ ਵਿੱਚ ਲੈ ਗਿਆ ਤੇ ਹੁਣ ਇਸ ਬੁੱਤ ਨੂੰ ਕਿਸੇ ਸੁਰੱਖਿਅਤ ਥਾਂ ਤੇ ਲਾਇਆ ਜਾਵੇਗਾ।

ਮੋਗਾ ਦੇ ਐਸ.ਐਸ.ਪੀ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਐਫ.ਆਈ.ਆਰ ਮੋਗਾ ਸਿਟੀ ਥਾਣਾ-1 ਵਿੱਚ ਦਰਜ ਕਰਕੇ ਕਾਰਵਾਈ ਸ਼ੂਰੂ ਕਰ ਦਿੱਤੀ ਗਈ ਹੈ।

ਇਸ ਘਟਨਾ ਤੋਂ ਇਹ ਪ੍ਰਤੱਖ ਹੁੰਦਾ ਹੈ ਕਿ ਭਾਰਤ ਦੀ ਰਾਜਨੀਤੀ ਤੋਂ ਭਾਰਤ ਵਾਸੀ ਐਨੇ ਦੁਖੀ ਹਨ ਕਿ ਰਾਜਨੀਤਿਕ ਆਗੂਆਂ ਦੇ ਬੁੱਤ ਵੀ ਸੁਰੱਖਿਅਤ ਨਹੀਂ ਹਨ ਤੇ ਉਨ੍ਹਾਂ ਲਈ ਹੁਣ ਸੁਰੱਖਿਅਤ ਥਾਵਾਂ ਦੀ ਭਾਲ ਕੀਤੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,