ਸਿੱਖ ਖਬਰਾਂ

ਭਾਈ ਤਾਰਾ ਦੀ ਹਵਾਲਗੀ ਅਤੇ ਤਸ਼ੱਦਦ ਨੂੰ ਕੌਮਾਂਤਰੀ ਪੱਧਰ ‘ਤੇ ਉਭਾਰਨ ਲਈ ਵੱਖ-ਵੱਖ ਦੇਸ਼ਾਂ ‘ਚ ਥਾਈ ਦੂਤਾਘਰਾਂ ‘ਤੇ 9 ਫਰਵਰੀ ਨੂੰ ਇਕੱਠੇ ਹੋਣ ਲਈ ਸੱਦਾ

February 7, 2015 | By

ਨਿਊਯਾਰਕ ,ਅਮਰੀਕਾ(6 ਫਰਵਰੀ 2015): ਭਾਈ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਸਰਕਾਰ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਹਵਾਲੇ ਕਰਨ ਵਿਰੁੱਧ ਅਮਰੀਕਾ ਵਿੱਚ ਸਿੱਖ ਹਿੱਤਾਂ ਲਈ ਕੰਮ ਕਰਦੀ ਜੱਥੇਬੰਦੀ “ਸਿੱਖਸ ਫਾਰ ਜਸਟਿਸ” ਵੱਲੋਂ 9 ਫਰਵਰੀ ਨੂੰ ਅਮਰੀਕਾ, ਕੈਨੇਡਾ, ਇੰਗਲੈਂਡ, ਅਸਟਰੇਲੀਆ, ਨਿਊਜ਼ੀਲੈਂਡ ਅਤੇ ਯੂਰਪੀ ਦੇਸ਼ ਵਿੱਚ ਥਾਈ ਦੂਤਾਘਰਾਂ ‘ਤੇ ਇਕੱਠ ਕੀਤੇ ਜਾਣਗੇ।

ਭਾਈ ਜਗਤਾਰ ਸਿੰਘ ਤਾਰਾ ਦੀ ਇੱਕ ਪੁਰਾਣੀ ਤਸਵੀਰ

ਭਾਈ ਜਗਤਾਰ ਸਿੰਘ ਤਾਰਾ ਦੀ ਇੱਕ ਪੁਰਾਣੀ ਤਸਵੀਰ

9 ਫਰਵਰੀ ਨੂੰ ਥਾਈ ਅਧਿਕਾਰੀ ਨਿਊਯਾਰਕ, ਵਾਸ਼ਿੰਗਟਨ, ਲ਼ੰਡਨ, ਬਰਲਿਨ, ਬਰੱਸਲਸ, ਅਤੇ ਮੈਲਬੌਰਨ ਦੇ ਦੂਤਾਘਰਾਂ ‘ਚ ਸਿੱਖ ਆਗੂਆਂ ਨਾਲ ਮੀਟਿੰਗ ਕਰਨਗੇ।

ਇਸ ਸਮੇਂ “ਸਿੱਖਸ ਫਾਰ ਜਸਟਿਸ” ਵੱਲੋਂ ਭਾਈ ਜਗਤਾਰ ਸਿੰਘ ਤਾਰਾ ਦੀ ਹਵਾਲਗੀ ਸਮੇਂ ਥਾਈ ਹਵਾਲਗੀ ਅਤੇ ਸੰਯੁਕਤ ਰਾਸ਼ਟਰ ਦੇ ਤਸ਼ੱਦਦ ਵਿਰੋਧੀ ਨਿਯਮਾਂ ਦੀ ਹੋਈ ਉਲੰਘਣਾਂ ਬਾਰੇ ਥਾਈ ਅਧਿਕਾਰੀਆਂ ਮੰਗ ਪੱਤਰ ਸੌਂਪਿਆ ਜਾਵੇਗਾ।

“ਸਿੱਖਸ ਫਾਰ ਜਸਟਿਸ” ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਦੱਸਿਆ ਕਿ ਬਾਦਲ ਸਰਕਾਰ ਵੱਲੋਂ ਸਿੱਖ ਕੌਮਪ੍ਰਸਤੀ ਦੀ ਲਹਿਰ, ਜਿਸ ਦਾ ਭਾਈ ਤਾਰਾ ਨਾਇਕ ਹੈ, ਤੇ ਤਸ਼ੱਦਦ ਅਤੇ ਝੂਠੇ ਕੇਸ ਬਣਾਕੇ, ਦਬਾਇਆ ਜਾ ਰਿਹਾ ਹੈ।  ਉਨਾਂ ਕਿਹਾ ਕਿ ਥਾਈ ਸਰਕਾਰ ਨੂੰ ਭਾਈ ਤਾਰਾ ਦੀ ਹਵਾਲਗੀ ਨਿਯਮਾਂ ਦੀ ਹੋ ਰਹੀ ਉਲੰਘਣਾ ਬਾਰੇ ਦੱਸਿਆ ਜਾਵੇਗਾ।

ਸੰਯੁਕਤ ਰਾਸ਼ਟਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਹਵਾਲਗੀ ਸੰਧੀ ਅਨੁਸਾਰ ਸੁਪਰਦਗੀ ਲੈਣ ਵਾਲਾ ਦੇਸ਼ ਹਵਾਲਗੀ ਦੀਆਂ ਸ਼ਰਤਾਂ ਦੀ ਉਲੰਘਣਾ ਨਹੀਂ ਕਰ ਸਕਦਾ।

ਭਾਈ ਤਾਰਾ ਦੀ ਬੈਂਕਾਕ ਵਿੱਚ ਨਜ਼ਰਬੰਦੀ ਸਮੇਂ “ਸਿੱਖਸ ਫਾਰ ਜਸਟਿਸ” ਨੇ ਥਾਈਲੈਂਡ ਦੇ ਉੱਘੇ ਕਾਨੂੰਨਦਾਨਾਂ ਅਤੇ ਮਨੁੱਖੀ ਅਧਿਕਾਰ ਕਾਰਕੂਨਾਂ ਦੀ ਸਹਾਇਤਾ ਨਾਲ ਹਵਾਲਗੀ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਫਲਤਾ ਨਹੀਂ ਮਿਲ ਸਕੀ ਸੀ।

ਭਾਈ ਤਾਰਾ ’ਤੇ ਅਗਸਤ 1995 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਤਲ ਕਰਨ ਦਾ ਦੋਸ਼ ਹੈ। ਬੇਅੰਤ ਸਿੰਘ ਸਿੱਖ ਖਾੜਕੂ ਲਹਿਰ ਨੂੰ ਅਣਮਨੁੱਖੀ, ਗੈਰਕਾਨੂੰਨੀ ਢੰਗਾਂ ਨਾਲ ਪੁਲਿਸ ਰਾਹੀਂ ਦਬਾਉਣ ਲਈ ਬਦਨਾਮ ਸੀ।

ਬੇਅੰਤ ਸਿੰਘ ਦੇ ਪੰਜਾਬ ਦੇ ਮੁੱਖ ਮੰਤਰੀ ਕਾਲ ਦੌਰਾਨ ( ਫਰਵਰੀ 1992 ਤੋਂ ਅਗਸਤ 1995) 100,000 ਸਿੱਖਾਂ ਨੂੰ ਪੁਲਿਸ ਤਸ਼ੱਦਦ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,