ਸਿਆਸੀ ਖਬਰਾਂ

ਪੰਜਾਬ ਚੋਣਾਂ 2017: ਸੁਖਬੀਰ ਅੱਠ ਦਿਨਾਂ ‘ਚ ਤਿੰਨ ਦਰਜਣ ਰੈਲੀਆਂ ਨੂੰ ਸੰਬੋਧਨ ਕਰਨਗੇ: ਬਾਦਲ ਦਲ

January 25, 2017 | By

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜਾਰੀ ਇਕ ਪ੍ਰੈਸ ਬਿਆਨ ‘ਚ ਦੱਸਿਆ ਗਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 26 ਜਨਵਰੀ ਤੋਂ 2 ਫਰਵਰੀ, 2017 ਤਕ ਤਿੰਨ ਦਰਜਣ ਰੈਲੀਆਂ ਨੂੰ ਸੰਬੋਧਨ ਕਰਨਗੇ।

ਤੈਅ ਪ੍ਰੋਗਰਾਮ ਮੁਤਾਬਕ ਜਨਵਰੀ ‘ਚ ਕਪੂਰਥਲਾ, ਖੰਨਾ, ਸਨੌਰ, ਘਨੌਰ ਅਤੇ ਜਲਾਲਾਬਾਦ ‘ਚ ਰੈਲੀ ਕਰਨਗੇ।

27 ਜਨਵਰੀ ਨੂੰ ਹਲਕਾ ਨਿਹਾਲ ਸਿੰਘ ਵਾਲਾ ਤੋਂ ਸ਼ੁਰੂਆਤ ਕਰਨ ਤੋਂ ਬਾਅਦ ਉਹ ਬਾਘਾਪੁਰਾਣਾ, ਫਰੀਦਕੋਟ, ਜੈਤੋਂ, ਬਠਿੰਡਾ ਸ਼ਹਿਰ ‘ਚ ਰੈਲੀਆਂ ਨੂੰ ਸੰਬੋਧਨ ਕਰਨਗੇ। 28 ਜਨਵਰੀ ਨੂੰ ਸੁਖਬੀਰ ਬਾਦਲ ਮਹਿਲਕਲਾਂ, ਬਰਨਾਲਾ, ਭਦੌੜ, ਭੁੱਚੋ ਮੰਡੀ, ਗਿੱਦੜਬਾਹਾ, ਮੁਕਤਸਰ ਸਾਹਿਬ ਅਤੇ ਸ਼ਾਮ ਨੂੰ ਜਲਾਲਾਬਾਦ ‘ਚ ਰੈਲੀ ਕਰਨਗੇ।

ਸੁਖਬੀਰ ਬਾਦਲ ਅਤੇ ਰਵਿੰਦਰ ਬ੍ਰਹਮਪੁਰਾ (ਫਾਈਲ ਫੋਟੋ)

29 ਜਨਵਰੀ ਨੂੰ ਨਰਿੰਦਰ ਮੋਦੀ ਦੀ ਕੋਟਕਪੂਰਾ ਵਿਖੇ ਰੈਲੀ ‘ਚ ਸ਼ਾਮਲ ਹੋਣ ਤੋਂ ਬਾਅਦ ਸੁਖਬੀਰ ਬਾਦਲ ਬੱਲੂਆਣਾ, ਅਬੋਹਰ, ਫਿਰੋਜ਼ਪੁਰ (ਦਿਹਾਤੀ) ਅਤੇ ਫਿਰ ਜਲਾਲਾਬਾਦ ਪਹੁੰਚਣਗੇ।

30 ਜਨਵਰੀ ਨੂੰ ਉਹ ਜਲਾਲਾਬਾਦ ‘ਚ ਚੋਣ ਸਭਾ ‘ਚ ਸ਼ਾਮਲ ਹੋਣਗੇ। 31 ਜਨਵਰੀ ਨੂੰ ਉਹ ਸਮਾਣਾ, ਸ਼ੁਤਰਾਣਾ, ਸੁਨਾਮ, ਬੁਢਲਾਢਾ ਅਤੇ ਸ਼ਾਮ ਨੂੰ ਜਲਾਲਾਬਾਦ ਪਹੁੰਚਣਗੇ।

1 ਫਰਵਰੀ ਨੂੰ ਸੁਖਬੀਰ ਮਲੋਟ, ਲੰਬੀ, ਤਲਵੰਡੀ ਸਾਬੋ, ਜਲਾਲਾਬਾਦ ਅਤੇ ਫਾਜ਼ਿਲਕਾ ‘ਚ ਰੈਲੀ ਕਰਨਗੇ। ਅਤੇ ਪ੍ਰਚਾਰ ਦੇ ਆਖਰੀ ਦਿਨ ਸੁਖਬੀਰ ਸਮਰਾਲਾ ਅਤੇ ਸਰਦੂਲਗੜ੍ਹ ‘ਚ ਰੈਲੀ ਨੂੰ ਸੰਬੋਧਨ ਕਰਨਗੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Sukhbir Badal to Address Three Dozen Rallies In Next 8 Days: SAD (Badal) …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,