Tag Archive "aam-aadmi-party"

ਆਪ ਤੇ ਕਾਂਗਰਸ- ਦਿੱਲੀ ਚ ਕੱਟੜ ਵਿਰੋਧੀ, ਪਰ ਵਿਰੋਧੀ ਧਿਰਾਂ ਦੀ ਮੰਡਲੀ ਚ ਇਕੱਠੇ ਹੋਏ

ਸ਼ਨਿੱਚਰਵਾਰ ਨੂੰ ਹੋਏ ਮਮਤਾ ਬੈਨਰਜੀ ਵੱਲੋਂ ਸੱਤਾਧਾਰੀ ਭਾਜਪਾ ਦੀਆਂ ਵਿਰੋਧੀ ਧਿਰਾਂ ਦੇ ਮਹਾਂ ਜਲਸੇ ਦੌਰਾਨ ਇਕ ਮੰਚ ਉੱਤੇ ਇਕੱਠੇ ਹੋਣ ਵਾਲੀ ਕਾਂਗਰਸ ਤੇ ਆਮ ਆਦਮੀ ਪਾਰਟੀ ਭਾਵੇਂ ਦਿੱਲੀ ਵਿਚ ਇਕ ਦੂਜੇ ਦੇ ਕੱਟੜ ਵਿਰੋਧੀ ਹਨ ਪਰ ਉਹ ਵਿਰੋਧੀ ਧਿਰਾਂ ਦੀ ਮੰਡਲੀ ਦੇ ਸਾਂਝੇ ਚੋਣ ਪਰਚਾਰ ਨੂੰ ਅੱਗੇ ਲਿਜਾਣ ਲਈ ਬਣਾਈ ਗਈ “ਚੋਣ ਕਮੇਟੀ” ਵਿਚ ਇਕੱਠੀਆਂ ਹੋ ਗਏ ਹਨ।

ਆਪ ਦਾ ਬਰਨਾਲਾ ਜਲਸਾ – ਸਾਰੀਆਂ ਸੀਟਾਂ ਤੇ ਆਪੇ ਚੋਣ ਲੜਾਂਗੇ: ਕੇਜਰੀਵਾਲ; ਮੈਂ ਸ਼ਰਾਬ ਛੱਡੀ: ਭਗਵੰਤ ਮਾਨ

ਬਰਨਾਲਾ/ਚੰਡੀਗੜ੍ਹ: ਲੰਘੇ ਕੱਲ ਬਰਨਾਲਾ ਵਿਖੇ ਹੋਈ ਆਮ ਆਮਦੀ ਪਾਰਟੀ (ਆਪ) ਦੇ ਜਲਸੇ ਦੌਰਾਨ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ...

ਲਾਂਘਾ ਪਾਰ ਕਰਨ ਲਈ ਰੱਖੀ ਗਈ ਪਾਸਪੋਰਟ ਦੀ ਸ਼ਰਤ ਹਟਾਈ ਜਾਵੇ: ਆਪ

ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਪੰਜਾਬ, ਪੰਜਾਬੀਅਤ ਅਤੇ ਪੰਥ ਨਾਲ ਸੰਬੰਧਿਤ ਅਜਿਹੇ ਮੁੱਦਿਆਂ 'ਤੇ ਹਮੇਸ਼ਾ ਸਿਆਸੀ ਰੋਟੀਆਂ ਸੇਕੀਆਂ ਹਨ। ਨਤੀਜੇ ਵਜੋਂ ਮੁੱਦਾ ਲਟਕ ਜਾਂਦਾ ਹੈ ਅਤੇ ਸੰਬੰਧਿਤ ਲੋਕਾਂ ਦੀ ਆਸਥਾ ਅਤੇ ਸਨਮਾਨ ਨੂੰ ਸੱਟ ਲਗਦੀ ਹੈ।

ਡਾ. ਗੁਰਦਰਸ਼ਨ ਸਿੰਘ ਢਿੱਲੋਂ ਸਮੇਤ 7 ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਦੇ ਬੁਲਾਰੇ ਬਣੇ

ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਭੁਲੱਥ ਦੇ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਵਲੋਂ ਪੰਜਾਬੀ ਏਕਤਾ ਪਾਰਟੀ ਦੇ ਸੱਤ ਬੁਲਾਰੇ ਲਾਏ ਗਏ ਹਨ। ਇਹਨਾਂ ਬੁਲਾਰਿਆਂ ਵਿਚ ਸਿੱਖ ਇਤਿਹਾਸਕਾਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਦਾ ਨਾਂ ਵੀ ਸ਼ਾਮਲ ਹੈ।

ਬੇਅਦਬੀ ਮਾਮਲਿਆਂ ਚ ਜਸਟਿਸ ਜੋਰਾ ਸਿੰਘ ਦਾ ਗੁਨਾਹ ਬਾਦਲਾਂ ਨਾਲੋਂ ਘੱਟ ਨਹੀ ਹੈ: ਸੁਖਪਾਲ ਸਿੰਘ ਖਹਿਰਾ

ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਨਵਾਂ ਸਿਆਸੀ ਦਲ ਬਣਾਉਣ ਵਾਲੇ ਸਿਆਸਤਦਾਨ ਸੁਖਪਾਲ ਸਿੰਘ ਖਹਿਰਾ ਨੇ ਬੇਅਦਬੀ ਮਾਮਲਿਆਂ ਵਿਚ ਆਪ ਉੱਤੇ ਗੁੱਝਾ ਵਾਰ ਕਰਦਿਆਂ ਕਿਹਾ ਹੈ ਕਿ ਸਾਬਕਾ ਜੱਜ ਜੋਰਾ ਸਿੰਘ ਦਾ ਗੁਨਾਹ ਬਾਦਲਾਂ ਨਾਲੋਂ ਘੱਟ ਨਹੀਂ ਹੈ।

ਮੇਰੇ ਲਈ 84 ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਲੜਾਈ ਵੱਡੀ ਐ, ਲੋਕਸਭਾ ਨਹੀਂ : ਫੂਲਕਾ

ਉਹਨਾਂ ਕਿਹਾ ਕਿ ਚੁਰਾਸੀ ਦੇ ਦੋਸ਼ੀਆਂ ਨੂੰ ਸਜਾ ਦਵਾਉਣ ਦੀ ਲੜਾਈ ਮੇਰੀ ਲਈ ਵੱਡੀ ਹੈ ਮੈਂ ਨਾ ਹੀ ਲੋਕਸਭਾ ਦੀਆਂ ਚੋਣਾਂ ਲੜਾਂਗਾ ਨਾਂ ਹੀ ਸ਼੍ਰੋਮਣੀ ਕਮੇਟੀ ਦੀਆਂ ਅਸੀਂ ਪੰਜਾਬ ਵਿਚ ਵੱਡੀ ਸਮਾਜਿਕ ਮੁਹਿੰਮ ਸ਼ੁਰੂ ਕਰਾਂਗੇ।

ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੱਤਾ; ਅਗਲਾ ਐਲਾਨ ਅੱਜ ਕਰਨਗੇ

ਹਲਕਾ ਦਾਖਾ ਤੋਂ ਐਮ.ਐਲ.ਏ. ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਬੀਤੇ ਕੱਲ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।

ਭਾਰਤ ਰਤਨ ਵਾਪਸ ਲੈਣਾ ਮੇਰੀ ਆਪਣੀ ਭਾਵਨਾ ਸੀ, ਪਰ ਨਸਲਕੁਸ਼ੀ ਐਲਾਨਣ ਦੀ ਗੱਲ ਦੱਬੀ ਜਾ ਰਹੀ ਹੈ: ਜਰਨੈਲ ਸਿੰਘ(ਆਪ)

ਉਹਨਾਂ ਅੱਗੇ ਦੱਸਦਿਆਂ ਕਿਹਾ ਕਿ "ਮੀਡੀਆ ਅਤੇ ਰਾਜਨੀਤਿਕ ਆਗੂਆਂ ਵਲੋਂ ਮੂਲ਼ ਮਤੇ ਵਿਚਲੀਆਂ ਵੱਡੀਆਂ ਗੱਲਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਜਦਕਿ ਮੁੱਖ ਗੱਲ ਇਹ ਹੈ ਕਿ ਦਿੱਲੀ ਦੀ ਵਿਧਾਨ ਸਭਾ ਵਲੋਂ ਇਸ ਕਤਲੇਆਮ ਨੂੰ ਹੁਣ ਤੱਕ ਦੀ ਸਭ ਤੋਂ ਭਿਆਨਕ ਨਸਲਕੁਸ਼ੀ ਵਜੋਂ ਪ੍ਰਵਾਨ ਕੀਤਾ ਗਿਆ ਹੈ।

ਦਿੱਲੀ ਸਰਕਾਰ ਦੇ ਦਫਤਰ ਤੋਂ 63 ਸਿੱਖਾਂ ਦੇ ਕਤਲ ਦੀ ਮਿਸਲ ਗਵਾਚੀ: ਮਨਜੀਤ ਸਿੰਘ ਜੀ.ਕੇ.

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦਿੱਲੀ ਸਰਕਾਰ ’ਤੇ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਐਸ.ਆਈ.ਟੀ. ਦੀ ਮਦਦ ਨਹੀਂ ਕੀਤੀ ਜਾ ਰਹੀ।

‘ਆਪ’ ਯੂਥ ਵਿੰਗ ਨੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ

ਚੰਡੀਗੜ: ਆਮ ਆਦਮੀ ਪਾਰਟੀ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਅਤੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਯੂਥ ਵਿੰਗ ਦੇ ਨਵੇਂ ਅਹੁਦੇਦਾਰਾਂ ...

« Previous PageNext Page »