Tag Archive "articles-by-prof-puran-singh"

ਅੰਤਰ-ਰਾਸ਼ਟਰੀਅਤਾ ਅਤੇ ਸਿੱਖ

ਛੋਟਾ ਸੰਸਾਰ ਹੁਣ ਆਪਸ ਵਿਚ ਇਕ ਦੂਜੇ ਦੇ ਬਹੁਤ ਨੇੜੇ ਹੋ ਗਿਆ ਹੈ। ਭਾਵੇਂ ਜੰਗ ਦੇ ਬਦਲ ਛਾਂਦੇ ਹਨ ਅਤੇ ਛਾਂਦੇ ਰਹਿਣਗੇ, ਕਿਉਂਕਿ ਭਰਾ ਸਦਾ ਵਿਰਾਸਤ ਲਈ ਲੜਦੇ ਰਹਿਣਗੇ, ਫਿਰ ਵੀ ਬਰਾਦਰਾਨਾ ਸਮਝੌਤੇ ਦੀ ਭਾਵਨਾ ਬਣੀ ਹੋਈ ਹੈ।

ਗੁਰੂ ਅੰਗਦ ਦੇਵ ਜੀ

ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਕਰਤਾਰ ਪੁਰ ਵਿਚ ਗੁਜ਼ਾਰੇ ਆਖਰੀ ਦਿਨ ਉਨ੍ਹਾਂ ਦੇ ਪੁੱਤਰਾਂ ਵਲੋਂ, ਉਨ੍ਹਾਂ ਦੇ ਪਿਆਰੇ ਭਗਤ ਅੰਗਦ ਜੀ ਨਾਲ ਧਾਰੇ ਰਵੱਈਏ ਕਾਰਣ ਕਸੈਲੇ ਬਣ ਗਏ ਸਨ। ਗੁਰੂ ਨਾਨਕ ਦੇਵ ਜੀ ਨੇ ਅਧਿਆਤਮਕ ਗੁਰੂ ਦੇ ਨਾਤੇ ਆਪਣਾ ਪ੍ਰੇਮ ਆਪਣੇ ਸਭ ਤੋਂ ਵਧੀਕ ਪਿਆਰੇ ਸਿਖ ਨੂੰ ਬਖਸ਼ ਦਿੱਤਾ।

ਅਮਲੀ ਸਿਖ-ਜੀਵਨ 

ਜਦ ਤਕ ਤੁਸੀਂ ਕਰਤਾ ਪੁਰਖ ਦੇ ਆਦਰਸ਼ ਨੂੰ ਜਾਣ ਕੇ ਕੋਮਲ ਹੁਨਰ, ਦਸਤਕਾਰੀ ਅਤੇ ਕਾਰੀਗਰੀ ਵਿਚ ਕਮਾਲ ਹਾਸਲ ਨਹੀਂ ਕਰ ਲੈਂਦੇ; ਜਦ ਤਕ ਤੁਸੀਂ ਦਿਲ ਤੇ ਦਿਮਾਗ ਨੂੰ ਉੱਚਾ ਨਹੀਂ ਕਰ ਲੈਂਦੇ; ਤਦ ਤਕ ਕੁਰਬਾਨੀ ਕਰ ਕੇ ਵੀ ਹਾਰ ਹੈ ਤੇ ਤੁਹਾਡੀਆਂ ਜਿੱਤਾਂ ਵੀ ਹਾਰ ਦੀ ਸ਼ਕਲ ਵਿਚ ਹਨ। 

ਸ੍ਰੀ ਗੁਰੂ ਤੇਗ ਬਹਾਦਰ ਜੀ

ਗੁਰੂ ਤੇਗ ਬਹਾਦਰ ਜੀ ਦੀ ਸਖਸ਼ੀਅਤ ਇੰਨੀ ਕੋਮਲ ਸੀ ਕਿ ਉਨਾਂ ਦਾ ਤਾਂ ਇਸ ਸੰਸਾਰ ਦੇ ਲੋਕਾਂ ਦੇ ਦੁਖਾਂ ਨਾਲ ਵਾਹ ਨਹੀਂ ਸੀ ਪੈਣਾ ਚਾਹੀਦਾ ਹਿਰਦੇ ਦੇ ਮੌਨ ਵਿਚੋਂ ਉਪਜੀਆਂ ਉਨ੍ਹਾਂ ਦੀਆਂ ਰਚਨਾਵਾਂ ਲੋਕਾਂ ਲਈ ਵਹਾਏ ਗਏ ਹੰਝੂ ਸਨ। ਬਰਸਾਤ ਦੇ ਬੱਦਲਾਂ ਸਮਾਨ ਨਰਮ ਉਨ੍ਹਾਂ ਦੀ ਬਾਣੀ ਸੁੱਕੇ ਦਿਲਾਂ ਨੂੰ ਹਰਾ ਕਰ ਦਿੰਦੀ ਹੈ।

ਸਿੱਖ-ਮਤ ਤੇ ਬ੍ਰਾਹਮਣ-ਮਤ : ਪ੍ਰੋ. ਪੂਰਨ ਸਿੰਘ

ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਦੀ ਚੇਤੰਨਤਾ ਨੂੰ ਪੂਰੀ ਤਰ੍ਹਾਂ ਸਾਫ ਕਰ ਦਿਤਾ ਅਤੇ ਇਸ ਵਿਚੋਂ ਮਾਨਸਿਕ ਦੁਬਿਧਾ ਤੇ ਪ੍ਰਮੁਖ ਸੰਸਕ੍ਰਿਤ ਵਿਦਵਾਨਾਂ ਦੇ ਸਵੈ-ਅਭਿਮਾਨ ਦੇ ਝੂਠੇ ਅਧਿਆਤਮਕ ਅਭਿਮਾਨ ਦੇ ਸਾਰੇ ਧੁੰਦਲੇ ਅਸਪਸ਼ਟ ਤੇ ਬੁਰੀ ਤਰ੍ਹਾਂ ਚਿੰਬੜੇ ਹੋਏ ਜਾਲਿਆਂ ਤੋਂ, ਇਸ ਸਿੱਖੇ-ਚੇਤੰਨਤਾ ਨੂੰ ਮੁਕਤ ਕਰ ਦਿਤਾ ।

ਸ੍ਰੀ ਹਰਿਮੰਦਰ ਯਾਤਰਾ (ਲੇਖਕ: ਪ੍ਰੋ. ਪੂਰਨ ਸਿੰਘ)

ਕਿੰਨੇ ਦਿਨ ਹੋ ਗਏ, ਮੈਂ ਹਰਿਮੰਦਰ ਦੀ ਯਾਤਰਾ ਨਹੀਂ ਗਿਆ; ਬਾਬੇ ਦੇ ਦਰਸ਼ਨ ਨਹੀਂ ਕੀਤੇ। ਲੋਕਾਂ ਦੇ ਭਾਣੇ ਮੈਂ ਕਾਫ਼ਰ ਹੋਇਆ, ਪਰ ਮੇਰੇ ਭਾਗ ਨਹੀਂ ਜਾਗੇ। ਮੈਂ ਕੀ ਕਰਾਂ! ਮੇਰੇ ਬਖ਼ਤ ਕਦੀ ਜਾਗਦੇ ਤੇ ਕਦੀ ਸੌਂਦੇ ਹਨ; ਮੇਰੇ ਭਾਗ ਦਾ ਤਾਰਾ ਨਹੀਂ ਚੜ੍ਹਿਆ। ਮੇਰੀ ਨੀਂਦ ਨਾ ਆਈ, ਮੇਰੀ ਰਾਤ ਨਾ ਖਿੜੀ। ਅੱਜ ਮੱਲੋਮੱਲੀ ਮੈਂ ਹਰਿਮੰਦਰ ਦੀ ਯਾਤਰਾ ਨੂੰ ਚੱਲਿਆ। ਪੈਰ ਜ਼ਮੀਨ 'ਤੇ ਨਹੀਂ ਟਿਕਦੇ ਹਨ। ਦਿਲ ਛਾਤੀ ਵਿਚ ਨਹੀਂ ਸੀ ਟਿਕਦਾ। ਮੈਂ ਘੰਟੇ ਘਰ ਥੀਂ ਹੇਠ ਉਤਰ ਕੇ ਸੀਸ ਸੰਗਮਰਮਰ 'ਤੇ ਰੱਖ ਦਿੱਤਾ। ਕਿਸੀ ਦੇ ਚਰਨਾਂ ਪਰ ਹੋਸੀ, ਕਿਸੀ ਨਾਲ ਛੂਹਿਆ ਹੋਸੀ। ਸਿਰ ਰੱਖਦਿਆਂ ਹੀ ਦਿਲ ਉਛਲਿਆ।

ਕੇਸ (ਲੇਖਕ: ਪ੍ਰੋ. ਪੂਰਨ ਸਿੰਘ)

ਕਲਗ਼ੀਆਂ ਵਾਲੇ ਨੇ ਚਿੱਤ ਚਾ ਲਿਆ, ਬਾਜ਼ਾਂ ਵਾਲੇ ਨੇ ਫ਼ੈਸਲਾ ਕੀਤਾ, ਸੋਹਣੇ ਸਾਈਂ ਨੇ ਧਰਮ-ਬਰਤ ਧਾਰਨ ਕੀਤਾ । ਆਕਾਸ਼ ਕੰਬੇ, ਧਰਤੀ ਚਰਨਾਂ ਹੇਠ ਥਰਥਰਾਈ, ਚਰ ਅਚਰ ਸਹਿਮੇ । ਕੀ ਅਸੀਂ ਨਿਮਾਣੇ ਇਸ ਦੈਵੀ ਬਲ ਦੇ ਪ੍ਰਵਾਹ ਨੂੰ ਝਲ ਸਕਾਂਗੇ ? ਬਾਹਰਲੀ ਕੁਦਰਤ ਨੇ ਸਲਾਮ ਕੀਤਾ ; ਮੁਤੀਹ ਹੋਈ, ਪਰ ਜਵਾਬ ਕੋਈ ਨਾ ਦਿੱਤਾ । ਅੰਗ ਅੰਗ ਇਕ ਅਜੀਬ ਸਹਿਮ ਨਾਲ ਪਾਟ ਰਿਹਾ ਹੈ । ਇਕ ਪਵਿੱਤਰ ਤੌਖਲੇ ਨਾਲ ਕੁਦਰਤ ਦਾ ਦਿਲ ਹਿੱਲ ਰਿਹਾ ਹੈ । ਪਸਾਰ ਦੇ ਸੁਫ਼ਨਿਆਂ ਵਿਚ ਹੱਸਦੇ ਫੁੱਲ ਆਪ ਜੀ ਦੇ ਬਲਦੇ ਨੈਣਾਂ ਵੱਲੋਂ ਨਵੀਆਂ ਤਾਕਤਾਂ ਬਖ਼ਸ਼ੀਆਂ ਗਈਆਂ ।

ਸਿਖ ਵੀਰਾਂ ਭੈਣਾਂ ਦੇ ਨਾਮ ਸੁਨੇਹਾ (ਲੇਖਕ: ਪ੍ਰੋ. ਪੂਰਨ ਸਿੰਘ)

ਓ ਸਿਖ ਰੂਪ ਵਾਲੇ ਵੀਰਾ! ਓ ਸਿਖ ਅਖਵਾਣ ਵਾਲੇ ਵੀਰਾ! ਦਰਬਾਰ ਸਾਹਿਬ ਦੀ ਪੂਜਾ ਛੱਡ ਕੇ ਦੇਖ; ਤੇਰਾ ਆਤਮ ਰਸ ਦਾ ਸਿਰ ਜੁਦਾ ਹੋ ਜਾਸੀ।