Tag Archive "bandi-chhor-dihara"

ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪਹੂਵਿੰਡ ‘ਚ ‘ਕੌਮ ਦੇ ਨਾਂ ਸੰਦੇਸ਼’ ਪੜ੍ਹਿਆ

ਬੰਦੀ ਛੋੜ ਦਿਹਾੜੇ ਮੌਕੇ ਕੌਮ ਦੇ ਨਾਮ ਸੰਦੇਸ਼ ਦੇਣ ਤੋਂ ਸ਼੍ਰੋਮਣੀ ਕਮੇਟੀ ਵਲੋਂ ਆਇਦ ਪਾਬੰਦੀਆਂ ਦੇ ਬਾਵਜੂਦ, 2015 'ਚ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ 'ਚ ਥਾਪੇ ਗਏ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਵੀ 'ਕੌਮ ਦੇ ਨਾਮ ਸੰਦੇਸ਼' ਦਿੱਤਾ। ਜਥੇਦਾਰ ਮੰਡ ਨੇ ਇਹ ਸੰਦੇਸ਼ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਅਸਥਾਨ ਪਹੂ ਵਿੰਡ ਪਿੰਡ ਤੋਂ ਦਿੱਤਾ। ਪਿੰਡ ਪਹੂਵਿੰਡ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸਿੱਖ ਕੌਮ ਦੇ ਨਾਮ ਜਾਰੀ ਸੰਦੇਸ਼ ਵਿੱਚ ਭਾਈ ਮੰਡ ਨੇ ਕਿਹਾ ਕਿ ‘ਖਾਲਸਾ ਘਲੂਘਾਰਿਆਂ 'ਚੋਂ ਗੁਜ਼ਰ ਕੇ ਵੀ ਚੜ੍ਹਦੀ ਕਲਾ ਵਿੱਚ ਰਿਹਾ ਹੈ ਪਰ ਅੱਜ ਪੰਥ ਦੇ ਹਾਲਾਤ ਬੜੇ ਚਿੰਤਾਜਨਕ ਬਣੇ ਹੋਏ ਹਨ।

ਬੰਦੀ ਛੋੜ ਦਿਹਾੜੇ ‘ਤੇ ਸੰਦੇਸ਼ ਪੜ੍ਹਨ ਮੌਕੇ ਪੁਲਿਸ ਕਿਸ ਨੇ ਬੁਲਾਈ?

ਬੰਦੀ ਛੋੜ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ 2015 ਦੇ ਪੰਥਕ ਇਕੱਠ ਵੱਲੋਂ ਐਲਾਨੇ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤੇ ਜਾਣ ਨੂੰ ਲੈਕੇ ਪੈਦਾ ਹੋਏ ਹਾਲਾਤਾਂ ਨਾਲ ਨਿਪਟਣ ਲਈ ਪੁਲਿਸ ਵਲੋਂ ਕੀਤੇ ਗਏ ਸਖਤ ਪ੍ਰਬੰਧ ਚਰਚਾ ਦਾ ਵਿਸ਼ਾ ਜਰੂਰ ਬਣੇ ਹਨ।

ਪੁਲਿਸ, ਟਾਸਕ ਫੋਰਸ ਦੀ “ਸੁਰੱਖਿਆ” ਹੇਠ ਗਿ. ਗੁਰਬਚਨ ਸਿੰਘ ਨੇ ਪੜ੍ਹਿਆ ‘ਕੌਮ ਦੇ ਨਾਮ ਸੰਦੇਸ਼’

ਗੁਰਦੁਆਰਾ ਪ੍ਰਬੰਧ ਵਿੱਚ ਸਰਕਾਰੀ ਤੇ ਵਿਸ਼ੇਸ਼ ਕਰਕੇ ਕਾਂਗਰਸ ਦੀ ਦਖਲਅੰਦਾਜ਼ੀ ਦਾ ਦੁਖੜਾ ਰੋਣ ਵਾਲੀ ਸ਼੍ਰੋਮਣੀ ਕਮੇਟੀ ਅਤੇ ਇਸ ਵਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬੰਦੀ ਛੋੜ ਦਿਹਾੜੇ ਮੌਕੇ ਸੰਦੇਸ਼ ਪੜੇ ਜਾਣ ਦੀ ਆੜ ਹੇਠ ਦਰਬਾਰ ਸਾਹਿਬ ਦਾ ਸਮੁੱਚਾ ਸੁਰੱਖਿਆ ਪ੍ਰਬੰਧ ਹੀ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ।

ਬੰਦੀਛੋੜ ਦਿਹਾੜਾ:’ਸੰਦੇਸ਼ ਪੜ੍ਹਨ’ਦਾ ਮਾਮਲਾ:ਪੁਲਿਸ ਵੱਲੋਂ ਕਾਰਜਕਾਰੀ ਜਥੇਦਾਰਾਂ ਦੀਆਂ ਗ੍ਰਿਫਤਾਰੀਆਂ

ਬੰਦੀ ਛੋੜ ਦਿਹਾੜੇ ਮੌਕੇ ਦਰਬਾਰ ਸਾਹਿਬ ਵਿਚ ਕੌਮ ਦੇ ਨਾਂ ਸੰਦੇਸ਼ ਪੜ੍ਹਨ ਦੇ ਮੁੱਦੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ 2015 'ਚ ਪਿੰਡ ਚੱਬਾ 'ਚ ਹੋਏ ਇਕੱਠ 'ਚ ਥਾਪੇ ਗਏ ਮੁਤਵਾਜ਼ੀ ਜਥੇਦਾਰਾਂ ਵਿਚਾਲੇ ਸੰਭਾਵਤ ਟਕਰਾਅ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਮੁਤਵਾਜ਼ੀ ਜਥੇਦਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਹਿਰਾਸਤ ਵਿਚ ਲੈਣਾਂ ਸ਼ੁਰੂ ਕਰ ਦਿੱਤਾ।

ਬੰਦੀਛੋੜ ਦਿਹਾੜੇ ਮੌਕੇ ਕੌਮ ਦੇ ਨਾਂ ਸੰਦੇਸ਼ ਪੜ੍ਹਨ ਨੂੰ ਲੈ ਕੇ ਤਣਾਅ

ਬੰਦੀ ਛੋੜ ਦਿਹਾੜੇ (ਦੀਵਾਲੀ) ਦੀ ਸ਼ਾਮ ਨੂੰ ਦਰਬਾਰ ਸਾਹਿਬ ਵਿਖੇ ਮੁਤਵਾਜ਼ੀ ਜਥੇਦਾਰਾਂ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸੰਭਾਵਤ ਤੌਰ 'ਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਕਾਰਨ ਹਾਲਾਤ ਤਣਾਅ ਵਾਲੇ ਬਣਦੇ ਜਾ ਰਹੇ ਹਨ।

ਬੰਦੀ ਛੋੜ ਦਿਹਾੜੇ ਲਈ ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰ ‘ਚੋਂ ਗਿਆਨੀ ਗੁਰਬਚਨ ਸਿੰਘ ਦਾ ਨਾਮ ਮਨਫੀ

ਬੰਦੀ ਛੋੜ ਦਿਹਾੜੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਕੌਮ ਦੇ ਨਾਮ ਦਿੱਤੇ ਜਾਣ ਵਾਲਾ ਸੰਦੇਸ਼ ਕੌਣ ਪੜ੍ਹੇਗਾ, ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਿਆਨੀ ਗੁਰਬਚਨ ਸਿੰਘ ਜਾਂ ਕੋਈ ਹੋਰ? ਇਸ ਬਾਰੇ ਸ਼ਾਇਦ ਕਮੇਟੀ ਵੀ ਅਜੇ ਤੀਕ ਕੋਈ ਫੈਸਲਾ ਨਹੀਂ ਲੈ ਸਕੀ ਕਿਉਂਕਿ ਕਮੇਟੀ ਨੇ ਆਪਣੇ ਵਲੋਂ ਪ੍ਰਕਾਸ਼ਿਤ ਇਸ਼ਤਿਹਾਰਾਂ ‘ਚ ਗਿਆਨੀ ਗੁਰਬਚਨ ਸਿੰਘ ਦਾ ਨਾਮ ਹੀ ਨਹੀਂ ਛਾਪਿਆ।

ਗਿਆਨੀ ਗੁਰਬਚਨ ਸਿੰਘ(ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੂੰ ਕੌਮ ਦੇ ਨਾ ਸੰਦੇਸ਼ ਦੇਣ ਤੋ ਰੋਕਿਆ ਜਾਵੇ :ਪੰਜ ਪਿਆਰੇ

ਸਾਰੀਆ ਪੰਥਕ  ਧਿਰਾਂ ਨੂੰ ਇਕ ਪਲੇਟਫਾਰਮ ਤੇ ਇੱਕਠਾ ਕਰਕੇ ਪਹਿਲਾਂ ਤਾਂ ਸਰਬੱਤ ਖਾਲਸਾ ਲਈ ਨਿਯਮ ਬਣਾਏ ਜਾਣ, ਜਲਦਬਾਜ਼ੀ ਵਿਚ ਕੋਈ ਫੈਸਲਾ ਨਾ ਲਿਆ ਜਾਵੇ। ਅੰਮ੍ਰਿਤਸਰ:  ਡੇਰਾ ਸਿਰਸਾ ਮੁਖੀ ਨੂੰ ...