Tag Archive "bibi-manjeet-kaur-w-o-bhai-gajinder-singh"

ਨਨਕਾਣਾ ਸਾਹਿਬ ਅਤੇ ਦਰਬਾਰ ਸਾਹਿਬ ਵਿਖੇ ਹੋਵੇਗੀ ਬੀਬੀ ਮਨਜੀਤ ਕੌਰ ਜੀ ਦੀ ਅੰਤਿਮ ਅਰਦਾਸ

"੨੯ ਸਤੰਬਰ ੧੯੮੧ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਹ ਵਜੋਂ ਭਾਈ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਭਾਰਤੀ ਜਹਾਜ ਅਗਵਾ ਕੀਤਾ ਅਤੇ ਲਾਹੌਰ ਲੈ ਗਏ,ਸਤੰਬਰ ੧੯੮੧ ਦੇ ਗਏ ਗਜਿੰਦਰ ਸਿੰਘ ਮੁੜ ਪੰਜਾਬ ਨਹੀ ਪਰਤੇ,ਉਹਨਾਂ ਨੂੰ ਲਾਹੌਰ ਵਿੱਚ ਉਮਰ ਕੈਦ ਦੀ ਸਜਾ ਹੋ ਗਈ, ੧੯੯੫ ਵਿੱਚ ਰਿਹਾਈ ਮੌਕੇ ਉਹ ਜਰਮਨ ਜਾਣਾ ਚਾਹੁੰਦੇ ਸਨ ਪਰ ਭਾਰਤ ਸਰਕਾਰ ਦੇ ਕੂਟਨੀਤਿਕ ਦਬਾਅ ਹੇਠ ਜਰਮਨ ਸਰਕਾਰ ਨੇ ਉਹਨਾਂ ਨੂੰ ਸਿਆਸੀ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ। ਉਦੋਂ ਤੋਂ ਹੀ ਉਹ ਪਾਕਿਸਤਾਨ ਅੰਦਰ ਗੁੰਮਨਾਮ ਜਗਾ ਤੇ ਰਹਿ ਰਹੇ ਹਨ।"

ਕੈਲੀਫੋਰਨੀਆ ‘ਚ ਸਿੱਖਾਂ ਨੇ ਬੀਬੀ ਮਨਜੀਤ ਕੌਰ ਦੇ ਸੰਘਰਸ਼ ਨੂੰ ਕੀਤਾ ਯਾਦ

ਅਜਿਹੀਆਂ ਬੀਬੀਆਂ ਬਹੁਤ ਘੱਟ ਹੁੰਦੀਆਂ ਨੇ ਜੋ ਆਪਣੇ ਸਿਰੜ ਉਤੇ ਸਦਾ ਪਹਿਰਾ ਦੇਂਦੀਆਂ ਨੇ। ਬੀਬੀ ਜੀ ਦੀ ਕੁਰਬਾਨੀ ਨੂੰ ਪੰਥ ਸਦਾ ਯਾਦ ਰਖੇਗਾ। ਇਹ ਵੀ ਇਕ ਵੈਰਾਗ ਮਈ ਪਲ ਸੀ ਕਿ ਭਾਈ ਗਜਿੰਦਰ ਸਿੰਘ ਜਿਊਂਦੇ ਜਾਗਦੇ ਹੋਣ ਦੇ ਬਾਵਜੂਦ ਵੀ ਭੈਣ ਜੀ ਦੇ ਅੰਤਮ ਦਰਸ਼ਨ ਨਹੀਂ ਕਰ ਸਕੇ ਤੇ ਵਾਹਿਗੁਰੂ ਦੇ ਹੁਕਮ ਨੂੰ  ਸਿਰ ਝੁਕਾ ਕੇ ਮੰਨਿਆ। ਸੰਗਤਾਂ ਨੇ ਸਭ ਬੁਲਾਰਿਆਂ ਦੇ ਵੀਚਾਰ  ਬੜੇ ਧੀਰਜ ਨਾਲ ਸੁਣੇ।

ਬੀਬੀ ਮਨਜੀਤ ਕੌਰ ਦੇ ਅਕਾਲ ਚਲਾਣੇ ‘ਤੇ ਪੰਥਕ ਸਫਾਂ ਵਿਚ ਸੋਗ ਦੀ ਲਹਿਰ

ਭਾਈ ਗਜਿੰਦਰ ਸਿੰਘ ਅਤੇ ਬੀਬੀ ਮਨਜੀਤ ਕੌਰ ਦੇ ਵਿਆਹ ਨੂੰ ਮਹਿਜ ਇੱਕ ਸਾਲ ਹੀ ਹੋਇਆ ਸੀ ਤੇ ਬੇਟੀ ਬਿਕਰਮਜੀਤ ਕੌਰ ਤਿੰਨ ਮਹੀਨਿਆਂ ਦੀ ਸੀ ਜਦੋਂ ਲਾਲਾ ਨਰਾਇਣ ਕਤਲ ਕਾਂਡ ਮਾਮਲੇ ਵਿਚ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਗਿਰਫਤਾਰੀ ਹੋਈ ਤਾਂ ਸਰਕਾਰ ਦੇ ਰਵੱਈਏ ਖਿਲਾਫ ਰੋਸ ਜ਼ਾਹਰ ਕਰਨ ਲਈ ਭਾਈ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਭਾਰਤੀ ਜਹਾਜ ਨੂੰ ਅਗਵਾ ਕੀਤਾ। ਨਤੀਜੇ ਵਜੋਂ ਭਾਈ ਗਜਿੰਦਰ ਸਿੰਘ ਕਦੇ ਵੀ ਪਰਿਵਾਰ ਨਾਲ ਇੱਕਠੇ ਨਾ ਹੋ ਸਕੇ। ਵਿਦੇਸ਼ੀ ਵੀਜਾ ਨੀਤੀਆਂ ਕਾਰਣ ਉਹ ਬੀਬੀ ਮਨਜੀਤ ਕੌਰ ਅਤੇ ਆਪਣੀ ਬੇਟੀ ਪਾਸ ਵੀ ਨਾ ਰਹਿ ਸਕੇ।

ਜਲਾਵਤਨ ਸਿੱਖ ਭਾਈ ਗਜਿੰਦਰ ਸਿੰਘ ਜੀ ਦੀ ਪਤਨੀ ਬੀਬੀ ਮਨਜੀਤ ਕੌਰ ਨਹੀਂ ਰਹੇ

ਇਹ ਖਬਰ ਸਿੱਖ ਸਫਾਵਾਂ ਵਿਚ ਬੜੇ ਸੋਗ ਨਾਲ ਪੜ੍ਹੀ ਜਾਏਗੀ ਕਿ ਸਿੱਖ ਆਜਾਦੀ ਲਈ ਸੰਘਰਸ਼ੀਲ ਜਥੇਬੰਦੀ ਦਲ ਖਾਲਸਾ ਦੇ ਮੋਢੀਆਂ ਵਿਚੋਂ ਰਹੇ ਭਾਈ ਗਜਿੰਦਰ ਸਿੰਘ ਜੀ ਦੀ ਪਤਨੀ ਬੀਬੀ ਮਨਜੀਤ ਕੌਰ ਸਿਹਤ ਦੇ ਉਤਰਾਅ ਚੜ੍ਹਾਵਾਂ ਵਿੱਚੋਂ ਲੰਘਦਿਆਂ ਅੱਜ ਇਸ ਸੰਸਾਰ ਤੋਂ ਵਿਦਾ ਹੋ ਗਏ ਹਨ।